ਗੈਂਗਸਟਰ ਸੁੱਖਪ੍ਰੀਤ ਬੁੱਢਾ ਰੋਮਾਨੀਆ ’ਚੋਂ ਗ੍ਰਿਫ਼ਤਾਰ

ਇੰਟਰਪੋਲ ਦੀ ਮਦਦ ਨਾਲ ਪੰਜਾਬ ਪੁਲੀਸ ਨੂੰ ਮਿਲੀ ਸਫਲਤਾ, ਇੱਕ ਹੋਰ ਗੈਂਗਸਟਰ ਵੀ ਕਾਬੂ

ਵੀਰੇਂਦਰ ਪ੍ਰਮੋਦ ਲੁਧਿਆਣਾ, 17 ਅਗਸਤ ਪੰਜਾਬ ਪੁਲੀਸ ਨੇ ਇੰਟਰਪੋਲ ਦੀ ਮਦਦ ਨਾਲ ਗੈਂਗਸਟਰ ਸੁਖਪ੍ਰੀਤ ਬੁੱਢਾ ਨੂੰ ਰੋਮਾਨੀਆ ਵਿੱਚੋਂ ਗ੍ਰਿਫ਼ਤਾਰ ਕਰ ਲਿਆ ਹੈ। ਸੂਤਰਾਂ ਅਨੁਸਾਰ ਉਸਨੂੰ ਦੋ ਦਿਨ ਪਹਿਲਾਂ ਗ੍ਰਿਫ਼ਤਾਰ ਕੀਤਾ ਗਿਆ ਹੈ। ਪੰਜਾਬ ਪੁਲੀਸ ਦੀ ਟੀਮ ਉਸ ਨੂੰ ਗ੍ਰਿਫ਼ਤਾਰ ਕਰਨ ਲਈ ਰੋਮਾਨੀਆ ਗਈ ਸੀ। ਉਸਨੂੰ ਕਾਬੂ ਕਰਨ ਵਿੱਚ ਪੰਜਾਬ ਪੁਲੀਸ ਦੇ ਸਾਈਬਰ ਸੈੱਲ ਦਾ ਵਿਸ਼ੇਸ਼ ਯੋਗਦਾਨ ਹੈ। ਜਦੋਂ ਇੰਟਰਪੋਲ ਅਤੇ ਪੰਜਾਬ ਪੁਲੀਸ ਦੀ ਟੀਮ ਨੇ ਉਸਦੀ ਛੁਪਣਗਾਹ ’ਤੇ ਛਾਪਾ ਮਾਰਿਆ ਤਾਂ ਇੱਕ ਹੋਰ ਗੈਂਗਸਟਰ ਵੀ ਉਸਦੇ ਘਰ ਮੌਜੂਦ ਸੀ ਅਤੇ ਉਹ ਵੀ ਪੁਲੀਸ ਦੇ ਕਾਬੂ ਆ ਗਿਆ ਹੈ। ਉਸ ਨੂੰ ਵੀ ਭਾਰਤ ਲਿਆਉਣ ਦੇ ਯਤਨ ਕੀਤੇ ਜਾ ਰਹੇ ਹਨ ਅਤੇ ਬੁੱਢਾ ਤੋਂ ਪੁੱਛਗਿੱਛ ਦੌਰਾਨ ਅਨੇਕਾਂ ਤਰ੍ਹਾਂ ਦੇ ਖੁਲਾਸੇ ਹੋਣ ਦੀ ਉਮੀਦ ਕੀਤੀ ਜਾਂਦੀ ਹੈ। ਸੁਖਪ੍ਰੀਤ ਬੁੱਢਾ ਪੰਜਾਬ, ਹਰਿਆਣਾ ਅਤੇ ਰਾਜਸਥਾਨ ਵਿੱਚ ਉਦਯੋਗਪਤੀਆਂ ਅਤੇ ਕਾਰੋਬਾਰੀਆਂ ਤੋਂ ਫਿਰੌਤੀਆਂ ਲੈਣ ਲਈ ਬਦਨਾਮ ਸੀ ਅਤੇ ਵੱਟਸਐਪ ਰਾਹੀਂ ਵਿਦੇਸ਼ੀ ਫੋਨ ਨੰਬਰ ਤੋਂ ਧਮਕੀਆਂ ਦਿੰਦਾ ਸੀ। ਬੁੱਢਾ ਦੀ ਗ੍ਰਿਫ਼ਤਾਰੀ ਦੀ ਖ਼ਬਰ ਨਾਲ ਨਜ਼ਦੀਕੀ ਕਸਬਾ ਮੁੱਲਾਂਪੁਰ ਦੇ 12 ਤੋਂ ਵੱਧ ਵਪਾਰੀਆਂ ਨੇ ਇੱਕ ਵਾਰ ਸੁੱਖ ਦਾ ਸਾਹ ਲਿਆ ਹੈ, ਜਿਨ੍ਹਾਂ ਨੂੰ ਧਮਕੀਆਂ ਦੇ ਕੇ ਉਹ ਮੋਟੀਆਂ ਰਕਮਾਂ ਫਿਰੌਤੀ ਵਜੋਂ ਮੰਗਦਾ ਸੀ ਅਤੇ ਉਨ੍ਹਾਂ ਨੂੰ ਜਾਨ ਤੋਂ ਮਾਰਨ ਦੀਆਂ ਤੇ ਬੱਚੇ ਚੁੱਕਣ ਦੀਆਂ ਧਮਕੀਆਂ ਦਿੰਦਾ ਸੀ। ਉਹ ਦਵਿੰਦਰ ਬੰਬੀਹਾ ਦੀ 2016 ਵਿੱਚ ਮੌਤ ਤੋਂ ਬਾਅਦ ਬੰਬੀਹਾ ਗੈਂਗ ਦਾ ਸਰਗਣਾ ਬਣ ਗਿਆ ਸੀ। ਬੁੱਢਾ ਅਤੇ ਵਿੱਕੀ ਗੌਂਡਰ ਨੂੰ ਪੰਜਾਬ ਦੇ ਸਭ ਤੋਂ ਵੱਧ ਖਤਰਨਾਕ ਗੈਂਗਸਟਰ ਮੰਨਿਆ ਜਾਂਦਾ ਸੀ। ਉਸ ਵਿਰੁੱਧ 25 ਤੋਂ ਵੱਧ ਕੇਸ ਦਰਜ ਹਨ।

ਖਰੜ ਪੁਲੀਸ ਨੂੰ ਲੋੜੀਂਦਾ ਹੈ ਬੁੱਢਾ

ਖਰੜ (ਸ਼ਸ਼ੀਪਾਲ ਜੈਨ): ਗੈਗਸਟਰ ਸੁਖਪ੍ਰੀਤ ਸਿੰਘ ਬੁੱਢਾ ਵਿਰੁੱਧ ਪਿਛਲੇ ਮਹੀਨੇ ਖਰੜ ਸਿਟੀ ਥਾਣੇ ਵਿੱਚ ਵੀ ਖਰੜ ਵਾਸੀ ਸ਼ਿਵ ਸੈਨਾ ਆਗੂ ਨਿਸ਼ਾਂਤ ਸ਼ਰਮਾ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਦੋਸ਼ ਅਧੀਨ ਕੇਸ ਦਰਜ ਹੈ। ਜ਼ਿਕਰਯੋਗ ਹੈ ਕਿ ਥਾਣਾ (ਸਿਟੀ) ਖਰੜ ਵਿੱਚ 20 ਜੁਲਾਈ ਨੂੰ ਨਿਸ਼ਾਂਤ ਸ਼ਰਮਾ ਨੇ ਸੁਖਪ੍ਰੀਤ ਸਿੰਘ ਬੁੱਢਾ ਦੇ ਵਿਰੁੱਧ ਉਸ ਨੂੰ ਮੋਬਾਈਲ ਫੋਨ ਉਤੇ ਧਮਕੀਆਂ ਦੇਣ ਦੇ ਦੋਸ਼ ਅਧੀਨ ਧਾਰਾ 307, 116, 506 ਅਤੇ 341 ਤਹਿਤ ਕੇਸ ਦਰਜ ਕੀਤਾ ਗਿਆ ਸੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਭਾਰਤ ਹਰ ਹਮਲੇ ਦਾ ਜਵਾਬ ਦੇਣ ਦੇ ਸਮਰੱਥ: ਕੋਵਿੰਦ

ਭਾਰਤ ਹਰ ਹਮਲੇ ਦਾ ਜਵਾਬ ਦੇਣ ਦੇ ਸਮਰੱਥ: ਕੋਵਿੰਦ

ਕਰੋਨਾਵਾਇਰਸ ਦਾ ਫੈਲਾਅ ਰੋਕਣ ਲਈ ਸਰਕਾਰ ਦੇ ਉਪਰਾਲਿਆਂ ਦੀ ਸ਼ਲਾਘਾ

ਗਹਿਲੋਤ ਸਰਕਾਰ ਨੇ ਭਰੋਸੇ ਦਾ ਵੋਟ ਜਿੱਤਿਆ

ਗਹਿਲੋਤ ਸਰਕਾਰ ਨੇ ਭਰੋਸੇ ਦਾ ਵੋਟ ਜਿੱਤਿਆ

ਜ਼ਬਾਨੀ ਵੋਟ ਨਾਲ ਸਾਬਤ ਕੀਤਾ ਬਹੁਮੱਤ

ਸਮਾਰਟ ਜੁਗਤ: ਪੰਜਾਬ ਸਰਕਾਰ ਦੀ ਅੱਖ ਆਫ਼ਤ ਰਾਹਤ ਫ਼ੰਡਾਂ ’ਤੇ

ਸਮਾਰਟ ਜੁਗਤ: ਪੰਜਾਬ ਸਰਕਾਰ ਦੀ ਅੱਖ ਆਫ਼ਤ ਰਾਹਤ ਫ਼ੰਡਾਂ ’ਤੇ

ਮੰਤਰੀ ਮੰਡਲ ਨੇ ਫੋਨਾਂ ਦੀ ਖ਼ਰੀਦ ਵਾਸਤੇ ਫੰਡ ਦੀ ਵਰਤੋਂ ਨੂੰ ਦਿੱਤੀ ਪ੍...

ਸ਼ਹਿਰ

View All