ਗੁਰਦੁਆਰਾ ਭਾਈ ਭਗੀਰਥ ਸਾਹਿਬ, ਮਲਸੀਹਾਂ

ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਗੁਰਦੁਆਰੇ-14

ਇਕ ਬ੍ਰਾਹਮਣ ਨੇ ਬਾਬਾ ਨਾਨਕ ਕੋਲ ਆ ਕੇ ਬੇਨਤੀ ਕੀਤੀ ਕਿ ਉਸ ਨੇ ਆਪਣੀ ਧੀ ਦਾ ਵਿਆਹ ਰੱਖਿਆ ਹੋਇਆ ਹੈ ਪਰ ਗਰੀਬੀ ਕਾਰਨ ਉਸ ਕੋਲ ਵਿਆਹ ਜੋਗੇ ਪੈਸੇ ਨਹੀਂ।v ਬਾਬਾ ਨਾਨਕ ਨੇ ਉਸ ਦੀ ਧੀ ਦੇ ਵਿਆਹ ਲਈ ਕੋਲੋਂ ਪੈਸੇ ਦੇ ਕੇ ਆਪਣੇ ਸ਼ਰਧਾਲੂ ਭਾਈ ਭਗੀਰਥ ਨੂੰ ਵਿਆਹ ਦਾ ਸਾਮਾਨ ਖਰੀਦਣ ਲਈ ਲਾਹੌਰ ਭੇਜਿਆ। ਭਾਈ ਭਗੀਰਥ ਨੂੰ ਲਾਹੌਰ ਵਿਚ ਇਕ ਵੱਡਾ ਵਪਾਰੀ ਮਿਲਿਆ, ਜਿਸ ਦਾ ਨਾਂ ਮਨਸੁਖ ਸੀ। ਮਨਸੁਖ ਸਾਧੂ-ਸੰਤਾਂ ਦੀ ਸੇਵਾ ਕਰਦਾ ਰਹਿੰਦਾ ਸੀ। ਭਾਈ ਭਗੀਰਥ ਨੇ ਮਨਸੁਖ ਨੂੰ ਗੁਰੂ ਸਾਹਿਬ ਦੀ ਵਡਿਆਈ ਦੱਸੀ ਤਾਂ ਮਨਸੁਖ ਭਾਈ ਭਗੀਰਥ ਨਾਲ ਹੀ ਬਾਬਾ ਨਾਨਕ ਦੇ ਦਰਸ਼ਨਾਂ ਲਈ ਸੁਲਤਾਨਪੁਰ ਆ ਗਿਆ। ਕੁੱਝ ਦਿਨ ਬਾਬਾ ਨਾਨਕ ਦੀ ਸੰਗਤ ਕੀਤੀ ਤਾਂ ਮਨਸੁਖ ਬਾਬਾ ਨਾਨਕ ਦਾ ਸ਼ਰਧਾਲੂ ਬਣ ਗਿਆ। ਇਤਿਹਾਸਕ ਸਰੋਤਾਂ ਤੋਂ ਪਤਾ ਚੱਲਦਾ ਹੈ ਕਿ ਭਾਈ ਮਨਸੁਖ ਵਣਜਾਰਾ ਜਾਤੀ ’ਚੋਂ ਸੀ। ਇਸ ਤਰ੍ਹਾਂ ਭਾਈ ਮਨਸੁਖ ਪਹਿਲਾਂ ਵਣਜਾਰਾ ਸੀ, ਜੋ ਬਾਬਾ ਨਾਨਕ ਦਾ ਸਿੱਖ ਬਣਿਆ। ਬਾਬਾ ਨਾਨਕ ਆਪਣੇ ਸ਼ਰਧਾਲੂ ਭਾਈ ਭਗੀਰਥ ਨੂੰ ਦਰਸ਼ਨ ਦੇਣ ਲਈ ਪਿੰਡ ਮਲਸੀਹਾਂ ਪਧਾਰੇ। ਮਲਸੀਹਾਂ ਵਿਚ ਬਾਬਾ ਨਾਨਕ ਵੱਲੋਂ ਭਾਈ ਭਗੀਰਥ ਦੇ ਘਰ ਚਰਨ ਪਾਉਣ ਵਾਲੇ ਅਸਥਾਨ ’ਤੇ ਗੁਰਦੁਆਰਾ ਬਣਿਆ ਹੋਇਆ ਹੈ। ਜਗਦੀਸ਼ ਸਿੰਘ ਢਿੱਲੋਂ . ਸੰਪਰਕ: 98554-72015

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All