ਨਿਜੀ ਪੱਤਰ ਪ੍ਰੇਰਕ ਨਵੀਂ ਦਿੱਲੀ,20 ਫਰਵਰੀ ਸ਼੍ਰੋਮਣੀ ਅਕਾਲੀ ਦਲ (ਅ) ਦਿੱਲੀ ਪ੍ਰਦੇਸ਼ ਦੇ ਪ੍ਰਧਾਨ ਸੰਸਾਰ ਸਿੰਘ ਨੇ ਇਥੇ ਜਾਰੀ ਬਿਆਨ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਬਿਨਾਂ ਕਾਰਨ ਸੇਵਾ ਤੋਂ ਬਰਖਾਸਤ ਕੀਤੇ ਗਏ ਪ੍ਰਚਾਰਕ ਗਿਆਨੀ ਬਸੰਤ ਸਿੰਘ ਸੇਮਾ ਦੇ ਉਸ ਬਿਆਨ ਉਪਰ ਡੂੰਘੇ ਅਫਸੋਸ ਦਾ ਪ੍ਰਗਟਾਵਾ ਕੀਤਾ ਹੈ, ਜਿਸ ਵਿੱਚ ਉਨ੍ਹਾਂ ਕਿਹਾ ਹੈ ਕਿ ਸ਼੍ਰੋਮਣੀ ਕਮੇਟੀ ਵਲੋਂ ਕੀਤੇ ਗਏ ਇਸ ਅਨਿਆਂ ਤੋਂ ਦੁਖੀ ਹੋ ਉਹ ਸਿੱਖੀ ਦਾ ਤਿਆਗ ਕਰਕੇ ਇਸਾਈ ਧਰਮ ਸਵੀਕਾਰ ਕਰਨ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਤਿਹਾਸ ਗੁਆਹ ਹੈ ਕਿ ਸਿੱਖ ਆਪਣੀਆਂ ਜਾਨਾਂ ਕੁਰਬਾਨ ਕਰ ਦਿੰਦੇ ਰਹੇ ਪ੍ਰੰਤੂ ਉਨ੍ਹਾਂ ਕਦੀ ਵੀ ਆਪਣੇ ਸਿੱਖੀ ਵਿਸ਼ਵਾਸ ਤੇ ਆਂਚ ਨਹੀਂ ਸੀ ਆਉਣ ਦਿੱਤੀ।¢ ਸੰਸਾਰ ਸਿੰਘ ਨੇ ਕਿਹਾ ਕਿ ਗਿਆਨੀ ਬਸੰਤ ਸਿੰਘ ਸੇਮਾ ਨੂੰ ਦ੍ਰਿੜ੍ਹਤਾ ਨਾਲ ਸਿੱਖੀ ਨਾਲ ਜੁੜੇ ਰਹਿਣਾ ਅਤੇ ਅਨਿਆਂ ਵਿਰੁੱਧ ਡੱਟ ਖਲੋਣਾ ਚਾਹੀਦਾ ਹੈ, ਹਰ ਇਨਸਾਫ ਪਸੰਦ ਉਨ੍ਹਾਂ ਨਾਲ ਆ ਖੜ੍ਹਾ ਹੋਵੇਗਾ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ