ਗ਼ੈਰ-ਜ਼ਰੂਰੀ ਉਡਾਣਾਂ ਨਾ ਚਲਾਉਣ ਦੀ ਚਿਤਾਵਨੀ

ਮੁੰਬਈ: ਦਿੱਲੀ ਏਅਰਪੋਰਟ ’ਤੇ ਸਿਹਤ ਅਧਿਕਾਰੀਆਂ ਵੱਲੋਂ ਕੌਕਪਿੱਟ ਸਟਾਫ਼ ਨੂੰ ਕਥਿਤ ਤੌਰ ’ਤੇ ਪ੍ਰੇਸ਼ਾਨ ਕਰਨ ਦੇ ਮਾਮਲੇ ’ਚ ਪਾਇਲਟਾਂ ਦੀ ਜਥੇਬੰਦੀ ‘ਇੰਡੀਅਨ ਕਮਰਸ਼ੀਅਲ ਪਾਇਲਟਜ਼ ਐਸੋਸੀਏਸ਼ਨ’ (ਆਈਸੀਪੀਏ) ਨੇ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਜੇਕਰ ਸਟਾਫ ਮੈਂਬਰਾਂ ਨਾਲ ਅਜਿਹਾ ਮਾੜ ਵਰਤਾਓ ਕਰਨ ਤੋਂ ਨਹੀਂ ਰੋਕਿਆ ਜਾਂਦਾ ਤਾਂ ਇਸਦੇ ਮੈਂਬਰਾਂ ਵੱਲੋਂ ਜ਼ਰੂਰੀ ਸੇਵਾਵਾਂ ਤੋਂ ਬਿਨਾਂ ਹੋਰ ਕੋਈ ਉਡਾਣ ਨਹੀਂ ਭਰੀ ਜਾਵੇਗੀ। ਏਅਰ ਇੰਡੀਆ ਦੇ ਕਾਰਜਕਾਰੀ ਨਿਰਦੇਸ਼ਕ (ਅਪਰੇਸ਼ਨਜ਼) ਆਰ ਐੱਸ ਸੰਧੂ ਨੂੰ ਲਿਖੇ ਪੱਤਰ ’ਚ ਜਥੇਬੰਦੀ ਨੇ ‘ਵੰਦੇ ਭਾਰਤ ਮਿਸ਼ਨ’ ਜਾਂ ਘਰੇਲੂ ਉਡਾਣਾਂ ਲਈ ਕੰਮ ਕਰ ਰਹੇ ਪਾਇਲਟ ਦੇ ਕਰੋਨਾ ਪਾਜ਼ੇਟਿਵ ਮਿਲਣ ’ਤੇ ਵਰਤੇ ਜਾਣ ਵਾਲੇ ਪ੍ਰੋਟੋਕੋਲ ਨੂੰ ਵੀ ਸਪੱਸ਼ਟ ਕਰਨ ਲਈ ਕਿਹਾ ਹੈ। ਇਸ ਦੌਰਾਨ ਏਅਰ ਇੰਡੀਆ ਨੇ ਆਪਣੇ ਪਾਇਲਟਾਂ ਤੇ ਕੈਬਿਨ ਕ੍ਰਿਊ ਮੈਂਬਰਾਂ ਨੂੰ ਇਹ ਗੱਲ ਲਾਜ਼ਮੀ ਤੌਰ ’ਤੇ ਯਕੀਨੀ ਬਣਾਉਣ ਲਈ ਕਿਹਾ ਹੈ ਕਿ ਇੱਕ ਜਹਾਜ਼ ਉਡਾਉਣ ਤੋਂ ਪਹਿਲਾਂ ਉਨ੍ਹਾਂ ਦੇ ਪ੍ਰੀ-ਫਲਾਈਟ ਕੋਵਿਡ- 19 ਟੈਸਟ ਦੇ ਨਤੀਜੇ ਨੈਗੇਟਿਵ ਆਉਣ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All