ਗਰਮੀ ਕਾਰਨ ਨਰਮਾ ਝੁਲਸਿਆ

ਪ੍ਰਭੂ ਦਿਆਲ ਸਿਰਸਾ, 24 ਮਈ ਪਿਛਲੇ ਦੋ ਦਿਨਾਂ ਤੋਂ ਚੱਲ ਰਹੀ ਲੂ ਨੇ ਲੋਕਾਂ ਦੇ ਜਨ-ਜੀਵਨ ਤੇ ਫ਼ਸਲਾਂ ਨੂੰ ਪ੍ਰਭਾਵਿਤ ਕੀਤਾ ਹੈ। ਲੂ ਨਾਲ ਨਰਮੇ ਦੇ ਬੂਟੇ ਝੁਲਸ ਗਏ ਹਨ। ਕਿਸਾਨ ਬੂਟਿਆਂ ਨੂੰ ਗਿਲਾਸਾਂ ਨਾਲ ਪਾਣੀ ਪਾ ਕੇ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਜ਼ਿਲ੍ਹਾ ਪ੍ਰਸ਼ਾਸਨ ਨੇ ਲੋਕਾਂ ਨੂੰ ਘਰਾਂ ’ਚ ਰਹਿਣ ਦੀ ਸਲਾਹ ਦਿੱਤੀ ਹੈ। ਪਿੰਡ ਰੰਧਾਵਾ ਦੇ ਕਿਸਾਨ ਮਲਕੀਤ ਤੇ ਲਾਧੂ ਰਾਮ ਨੇ ਦੱਸਿਆ ਹੈ ਕਿ ਗਰਮੀ ਨਾਲ ਨਰਮੇ ਦੇ ਬੂਟੇ ਝੁਲਸ ਰਹੇ ਹਨ। ਉਨ੍ਹਾਂ ਦੱਸਿਆ ਕਿ ਕੁਝ ਦਿਨ ਪਹਿਲਾਂ ਚੱਲੀ ਤੇਜ਼ ਹਨੇਰੀ ਕਾਰਨ ਰੇਤੇ ਥੱਲੇ ਦੱਬੇ ਬੂਟੇ ਬਾਹਰ ਕੱਢ ਕੇ ਗਿਲਾਸਾਂ ਨਾਲ ਪਾਣੀ ਪਾ ਕੇ ਬੂਟਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਿੰਡ ਕੁੰਬਥਲਾ ਦੇ ਕਿਸਾਨ ਲਛਮਣ ਦਾਸ ਨੇ ਦੱਸਿਆ ਹੈ ਕਿ ਲੂ ਨਾਲ ਨਰਮੇ ਦੇ ਛੋਟੇ ਬੂਟੇ ਝੁਲਸ ਗਏ ਹਨ। ਉਨ੍ਹਾਂ ਨੇ ਦੱਸਿਆ ਕਿ ਲੂ ਦਾ ਅਸਰ ਪਛੇਤੇ ਬੀਜੇ ਨਰਮੇ ’ਤੇ ਜ਼ਿਆਦਾ ਪੈ ਰਿਹਾ ਹੈ। ਪੁੰਗਰਦੇ ਬੂਟੇ ਹੀ ਲੂ ਨਾਲ ਸੜ ਰਹੇ ਹਨ।

ਲੋਕਾਂ ਨੂੰ ਘਰਾਂ ਵਿਚ ਰਹਿਣ ਦੀ ਹਦਾਇਤ ਡਿਪਟੀ ਕਮਿਸ਼ਨਰ ਵੱਲੋਂ ਜਾਰੀ ਅਦੇਸ਼ਾਂ ਵਿੱਚ ਕਿਹਾ ਗਿਆ ਹੈ ਕਿ ਕੋਵਿਡ-19 ਅਤੇ ਲੂ ਤੋਂ ਬਚਣ ਲਈ ਲੋਕ ਬਿਨਾਂ ਕੰਮ ਤੋਂ ਆਪਣੇ ਘਰੋਂ ਬਾਹਰ ਨਾ ਨਿਕਲਣ। ਜੇ ਜ਼ਰੂਰੀ ਕੰਮ ਲਈ ਘਰੋਂ ਬਾਹਰ ਨਿਕਲਣਾ ਪੈਂਦਾ ਹੈ ਤਾਂ ਆਪਣਾ ਸਿਰ ਮੂੰਹ ਚੰਗੀ ਤਰ੍ਹਾਂ ਢਕ ਕੇ ਹੀ ਬਾਹਰ ਨਿਕਲਣ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All