ਖੰਡਰ ਬਣਦਾ ਜਾ ਰਿਹਾ ਹੈ ਸੁਨਾਮ ਦਾ ਇਤਿਹਾਸਕ ਕਿਲਾ

ਖੰਡਰ ਬਣਦਾ ਜਾ ਰਿਹਾ ਹੈ ਸੁਨਾਮ ਦਾ ਇਤਿਹਾਸਕ ਕਿਲਾ

ਬੀਰ ਇੰਦਰ ਸਿੰਘ ਬਨਭੌਰੀ ਸੁਨਾਮ, 20 ਜਨਵਰੀ ਇਤਿਹਾਸਕ ਇਬਾਰਤਾਂ ਪਾਉਂਦਾ ਸ਼ਹਿਰ ਸੁਨਾਮ ਦਾ ਕਿਲਾ ਆਪਣੇ ਅੰਤਲੇ ਸਾਹਾਂ ’ਤੇ ਹੈ। ਆਪਣੇ ਵਿੱਚ ਕਈ ਸਦੀਆਂ ਦੀਆਂ ‘ਗੱਲਾਂ’ ਸਮੋਈ ਖਲ੍ਹੋਤੀਆਂ ਇਸ ਕਿਲੇ ਦੀਆਂ ਦੀਆਂ ਢਹਿੰਦੀਆਂ ਦੀਵਾਰਾਂ ਹਾਲੇ ਵੀ ਇਸ ਆਸ ਵਿੱਚ ਜਾਪਦੀਆਂ ਹਨ ਕਿ ਕੋਈ ਨਾ ਕੋਈ ਉਨ੍ਹਾਂ ਦੀ ‘ਬਾਤ’ ਜ਼ਰੂਰ ਪੱੁਛੇਗਾ। ਇਹ ਕਿਲਾ ਹੌਲੀ ਹੌਲੀ ਇੱਟਾਂ ਦੇ ਢੇਰ ਵਿੱਚ ਤਬਦੀਲ ਹੁੰਦਾ ਜਾ ਰਿਹਾ ਹੈ। ਸਥਾਨਕ ਲੋਕਾਂ ਮੁਤਾਬਕ ਇਹ ਕਿਲਾ ਅੱਜਕੱਲ੍ਹ ਲੋਕ ਨਿਰਮਾਣ ਵਿਭਾਗ ਅਧੀਨ ਹੈ ਪ੍ਰੰਤੂ ਇਮਾਰਤਾਂ ਦੀ ਉਸਾਰੀ ਕਰਨ ਵਾਲੇ ਇਸ ਵਿਭਾਗ ਵੱਲੋਂ ਕਿਲੇ ਦੀਆਂ ਡਿੱਗਦੀਆਂ ਕੰਧਾਂ ਦੀ ਮੁਰੰਮਤ ਕਰਨ ਦਾ ਉਪਰਾਲਾ ਨਹੀਂ ਕੀਤਾ ਗਿਆ। ਇਸ ਕਿਲੇ ਬਾਰੇ ਲੋਕ-ਕਿਆਸਅਰਾਈ ਇਹ ਹੈ ਕਿ ਇਹ ਕਿਲਾ ਬਾਰ੍ਹਵੀਂ ਸਦੀ ਦੇ ਨੇੜੇ-ਤੇੜੇ ਬਣਿਆ ਸੀ ਜਦੋਂ ਮੁਗਲ ਸ਼ਾਸਕ ਬਲਬਨ ਦੀ ਹਕੂਮਤ ਸੀ। ਸਮੇਂ- ਸਮੇਂ ’ਤੇ ਕਾਬਜ਼ ਰਹੇ ਸ਼ਾਸਕਾਂ ਦਾ ਕਬਜ਼ਾ ਇਸ ਕਿਲੇ ’ਤੇ ਰਿਹਾ। ਲੋਕ ਮਤ ਇਹ ਵੀ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਜਦੋਂ ਆਪਣਾ ਰਾਜ ਸਥਾਪਤ ਕੀਤਾ ਤਾਂ ਇਹ ਕਿਲਾ ਉਸ ਦੇ ਕਬਜ਼ੇ  ਵਿੱਚ ਵੀ ਰਿਹਾ ਤੇ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਮਹਾਰਾਣੀ ਜਿੰਦ ਕੌਰ ਨੇ ਵੀ ਕੁਝ ਸਮਾਂ ਇਸ ਕਿਲੇ  ਵਿੱਚ ਬਿਤਾਇਆ ਸੀ। ਸੁਨਾਮ ਦਾ ਭਾਸ਼ਾਈ ਤੇ ਸੱਭਿਆਚਾਰਕ ਇਤਿਹਾਸ ਲਿਖਣ ਵਾਲੇ ਸਾਹਿਤਕਾਰ ਜੰਗੀਰ ਸਿੰਘ ਰਤਨ ਮੁਤਾਬਕ ਬਾਬਾ ਆਲਾ ਸਿੰਘ ਨੇ ਜਦੋਂ ਪਟਿਆਲਾ ਰਿਆਸਤ ਸਥਾਪਤ ਕੀਤੀ ਸੀ ਉਦੋਂ ਸੁਨਾਮ ਨੂੰ ਰਿਆਸਤ ਵਿੱਚ ਸ਼ਾਮਲ ਕਰ ਲਿਆ ਗਿਆ ਸੀ ਤੇ ਇੱਥੇ ਇਹ ਕਿਲਾ ਬਣਵਾਇਆ ਸੀ। ਮਹਾਰਾਜਾ ਰਾਜਿੰਦਰ ਸਿੰਘ ਨੇ ਇਸ ਕਿਲੇ ਦੀ ਬਾਰਾਂਦਰੀ ਬਣਵਾਈ ਸੀ। ਇਸ ਕਿਲੇ ਵਿੱਚ ਲੰਮਾ ਸਮਾਂ ਕਚਿਹਰੀਆਂ ਵੀ ਲੱਗਦੀਆਂ ਰਹੀਆਂ ਹਨ, ਇਸੇ ਕਰਕੇ ਇਸ ਨੂੰ ਕਚਿਹਰੀ ਕਿਲੇ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਸਰਕਾਰਾਂ ਦੀ ਬੇਰੁੱਖੀ ਕਾਰਨ ਖੰਡਰ ਦਾ ਰੂਪ ਧਾਰਨ ਕਰਦੇ ਜਾ ਰਹੇ ਇਸ ਕਿਲੇ ’ਤੇ ਕੁਝ ਲੋਕਾਂ ਵੱਲੋਂ ਕਬਜ਼ਾ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ। ਇਨ੍ਹਾਂ ਨਿੱਜੀ ਕਬਜ਼ਿਆਂ ਸਬੰਧੀ ਗੱਲ ਕਰਦਿਆਂ ਮੁਹੰਮਦ ਸਿੰਘ ਆਜ਼ਾਦ ਸੰਗਠਨ ਦੇ ਪ੍ਰਧਾਨ ਮਨਜੀਤ ਸਿੰਘ ਤੇ ਪਰਮਜੀਤ ਸਿੰਘ ਹਾਂਡਾ ਨੇ ਕਿਹਾ ਕਿ ਬੇਸ਼ੱਕ ਇਸ ਕਿਲੇ ਨੂੰ ਸਰਕਾਰੀ ਸੰਪਤੀ ਐਲਾਨਿਆ ਹੋਇਆ ਹੈ ਪ੍ਰੰਤੂ ਇਸ ਨੂੰ ਨਜ਼ਰਅੰਦਾਜ ਕਰਦਿਆਂ ਕੁਝ ਸਿਆਸੀ ਲੋਕਾਂ ਦੀ ਸ਼ਹਿ ’ਤੇ ਇਹ ਨਿੱਜੀ ਕਬਜ਼ੇ ਹਾਲੇ ਵੀ ਬਰਕਰਾਰ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਸੰਗਠਨ ਇਸ ਕਿਲੇ ਦੀ ਪੁਰਾਤਨ ਦਿੱਖ ਨੂੰ ਮੁੜ ਬਹਾਲ ਕਰਵਾਉਣ ਤੇ ਇਸ ਦੀ ਦੇਖਰੇਖ ਪੁਰਾਤਤਵ ਵਿਭਾਗ ਨੂੰ ਸੌਂਪੇ ਜਾਣ ਦੀ ਮੰਗ ਨੂੰ ਲੈ ਕੇ ਕਾਨੂੰਨੀ ਲੜਾਈ ਲੜਨ ਨੂੰ ਪੂਰੀ ਤਰ੍ਹਾਂ ਤਿਆਰ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਸੂਚਨਾ ਅਧਿਕਾਰ ਐਕਟ ਤਹਿਤ ਇਸ ਕਿਲੇ ਦਾ ਨਕਸ਼ਾ ਸਬੰਧਤ ਮਹਿਕਮੇ ਪਾਸੋਂ ਮੰਗਿਆ ਗਿਆ ਸੀ ਪ੍ਰੰਤੂ ਡੇਢ ਸਾਲ ਬੀਤਣ ਮਗਰੋਂ ਵੀ ਹੁਣ ਤੱਕ ਨਕਸ਼ਾ ਪ੍ਰਾਪਤ ਨਹੀਂ ਹੋ ਸਕਿਆ। ਇਸ ਸਬੰਧੀ ਰਾਜ ਸੂਚਨਾ ਕਮਿਸ਼ਨ ਕੋਲ ਵੀ ਪਹੁੰਚ ਕੀਤੀ ਗਈ ਪ੍ਰੰਤੂ ਕੋਈ ਬੂਰ ਨਹੀਂ ਪਿਆ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਆਜ਼ਾਦੀ ਘੁਲਾਟੀਏ ਪ੍ਰੇਮਦੱਤ ਵਰਮਾ ਨੂੰ ਯਾਦ ਕਰਦਿਆਂ

ਆਜ਼ਾਦੀ ਘੁਲਾਟੀਏ ਪ੍ਰੇਮਦੱਤ ਵਰਮਾ ਨੂੰ ਯਾਦ ਕਰਦਿਆਂ

ਭੈਅ ਦਾ ਸਾਮਰਾਜ

ਭੈਅ ਦਾ ਸਾਮਰਾਜ

ਕਿਉਂ ਹੈ ਸਿਹਤ ਉੱਪਰ ਬਿਮਾਰੀ ਦੀ ਸਰਦਾਰੀ

ਕਿਉਂ ਹੈ ਸਿਹਤ ਉੱਪਰ ਬਿਮਾਰੀ ਦੀ ਸਰਦਾਰੀ

ਸੰਸਾਰ ਪ੍ਰਸੰਨਤਾ ਦਰਜਾਬੰਦੀ ਵਿਚ ਭਾਰਤ

ਸੰਸਾਰ ਪ੍ਰਸੰਨਤਾ ਦਰਜਾਬੰਦੀ ਵਿਚ ਭਾਰਤ

ਆਰਥਿਕ ਨਾ-ਬਰਾਬਰੀ ਜਮਹੂਰੀਅਤ ਲਈ ਖ਼ਤਰਾ

ਆਰਥਿਕ ਨਾ-ਬਰਾਬਰੀ ਜਮਹੂਰੀਅਤ ਲਈ ਖ਼ਤਰਾ

ਸ਼ਹਿਰ

View All