ਖੇਤਾਂ ਵਿੱਚ ਨੀਲ ਗਊਆਂ ਤੋਂ ਕਿਸਾਨ ਲਾਲ-ਪੀਲੇ

ਅੰਮ੍ਰਿਤਪਾਲ ਸਿੰਘ ਧਾਲੀਵਾਲ ਰੂੜੇਕੇ ਕਲਾਂ, 13 ਫਰਵਰੀ ਕਣਕ ਦੀ ਫਸਲ ਨੂੰ ਆਵਾਰਾ ਪਸ਼ੂਆਂ ਤੋਂ ਬਚਾਉਣ ਲਈ ਇਸ ਖੇਤਰ ਦੇ ਪਿੰਡਾਂ ਦੇ ਕਿਸਾਨਾਂ ਨੇ ਪੈਸੇ ਇਕੱਠੇ ਕਰਕੇ ਰਾਖੇ ਰੱਖੇ ਹੋਏ ਹਨ, ਜਿਸ ਕਾਰਨ ਆਵਾਰਾ ਪਸ਼ੂਆਂ ਨੇ ਤਾਂ ਅਜੇ ਤੱਕ ਫ਼ਸਲਾ ਦਾ ਨੁਕਸਾਨ ਨਹੀਂ ਕੀਤਾ ਪਰ ਹੁਣ ਇਸ ਖੇਤਰ ਦੇ ਪਿੰਡਾਂ ਵਿਚ ਨੀਲ ਗਊਆਂ ਦੇ ਝੁੰਡ ਫਸਲਾਂ ਬਰਬਾਦ ਕਰ ਰਹੇ ਹਨ। ਇਸ ਇਸ ਖੇਤਰ ਵਿੱਚ ਤਕਰੀਬਨ 25 ਤੋਂ 30 ਨੀਲ ਗਊਆਂ ਸਰਗਰਮ ਹਨ, ਜੋ ਦਿਨ-ਰਾਤ ਫ਼ਸਲਾਂ ਦਾ ਉਜਾੜਾ ਕਰ ਰਹੇ ਹਨ। ਕਿਸਾਨਾਂ ਵੱਲੋਂ ਆਪਣੇ ਪੱਧਰ ’ਤੇ ਜੋ ਰਾਖੇ ਰੱਖੇ ਹੋਏ ਹਨ ਉਹ ਨੀਲ ਗਊਆਂ ਦੀ ਰਾਖੀ ਕਰਨ ਤੋਂ ਇਨਕਾਰੀ ਹਨ, ਜਿਸ ਕਾਰਨ ਕਿਸਾਨਾਂ ਕੋਲ ਨੀਲ ਗਊਆਂ ਤੋਂ ਫ਼ਸਲਾਂ ਨੂੰ ਬਚਾਉਣ ਔਖਾ ਹੋ ਗਿਆ ਹੈ। ਪਿੰਡਾਂ ਵਿਚ ਸਿਆਸੀ ਧੜੇਬੰਦੀਆਂ ਕਾਰਨ ਬਹੁਤੇ ਕਿਸਾਨ ਤਾਂ ਨੀਲ ਗਊਆਂ ਨੂੰ ਖੇਤ ਵਿਚੋਂ ਭਜਾਉਣ ਤੋਂ ਡੀ ਡਰਦੇ ਹਨ। ਪਿਛਲੇ ਸਾਲ ਕਿਸਾਨ ਦੇ ਖੇਤ ਵਿਚ ਨੀਲ ਗਊ ਦੇ ਮਰਨ ਕਾਰਨ ਪੁਲੀਸ ਵੱਲੋਂ ਉਸ ਮਾਮਲੇ ਨੂੰ ਸ਼ਿਕਾਰ ਨਾਲ ਜੋੜਨ ਕਾਰਨ ਕਿਸਾਨਾਂ ਵਿਚ ਸਹਿਮ ਸੀ। ਨੀਲ ਗਊਆਂ ਦੇ ਸ਼ਿਕਾਰ ’ਤੇ ਪਾਬੰਦੀ ਹੋੋਣ ਕਾਰਨ ਇਸ ਖੇਤਰ ਵਿਚ ਨੀਲ ਗਊਆਂ ਦੀ ਦਿਨ-ਬ-ਦਿਨ ਵੱਧ ਰਹੀ ਗਿਣਤੀ ਤੋਂ ਕਿਸਾਨ ਚਿੰਤਤ ਹਨ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਪੰਜਾਬ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਜੰਗਲੀ ਜੀਵਾਂ ਦੀ ਵਿਰਾਸਤ ਨੂੰ ਸੰਭਾਲ ਕੇ ਰੱਖਣ ਲਈ ਰਾਜ ਵਿੱਚ ਜਿਥੇ ਬੀੜ ਹਨ, ਉਥੇ ਨੀਲ ਗਊਆਂ ਨੂੰ ਭੇਜਣਾ ਚਾਹੀਦਾ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਭਾਰਤ-ਚੀਨ ਸਾਂਝ ਬਰਾਬਰੀ ’ਤੇ ਨਿਰਭਰ: ਜੈਸ਼ੰਕਰ

ਭਾਰਤ-ਚੀਨ ਸਾਂਝ ਬਰਾਬਰੀ ’ਤੇ ਨਿਰਭਰ: ਜੈਸ਼ੰਕਰ

ਦੋਵਾਂ ਮੁਲਕਾਂ ਦਰਮਿਆਨ ਸੰਤੁਲਨ ਜਾਂ ਆਪਸੀ ਸੂਝ-ਬੂਝ ਕਾਇਮ ਕਰਨ ’ਤੇ ਜ਼ੋ...

ਐੱਸਜੀਪੀਸੀ ਨਾਲੋਂ ਤਾਂ ਆਰਐੱਸਐੱਸ ਕਿਤੇ ਚੰਗੀ: ਸੁਖਦੇਵ ਢੀਂਡਸਾ

ਐੱਸਜੀਪੀਸੀ ਨਾਲੋਂ ਤਾਂ ਆਰਐੱਸਐੱਸ ਕਿਤੇ ਚੰਗੀ: ਸੁਖਦੇਵ ਢੀਂਡਸਾ

ਸ਼੍ਰੋਮਣੀ ਕਮੇਟੀ ’ਤੇ ਬਾਦਲਾਂ ਨੂੰ ਕੁਝ ਨਾ ਕਹਿਣ ਦਾ ਦੋਸ਼

ਸ਼ਰਾਬ ਤਸਕਰੀ ਦਾ ਪੈਸਾ ਗਾਂਧੀ ਪਰਿਵਾਰ ਤੱਕ ਪੁੱਜਾ: ਚੰਦੂਮਾਜਰਾ

ਸ਼ਰਾਬ ਤਸਕਰੀ ਦਾ ਪੈਸਾ ਗਾਂਧੀ ਪਰਿਵਾਰ ਤੱਕ ਪੁੱਜਾ: ਚੰਦੂਮਾਜਰਾ

ਸਾਬਕਾ ਸੰਸਦ ਮੈਂਬਰ ਦੀ ਅਗਵਾਈ ਹੇਠ ਅਕਾਲੀਆਂ ਨੇ ਦੂਜੇ ਦਿਨ ਵੀ ਦਿੱਤੀਆਂ...

ਸ਼ਹਿਰ

View All