ਕੱਚੇ ਅਧਿਆਪਕਾਂ ਦਾ ਪੱਕਾ ਦਰਦ : The Tribune India

ਕੱਚੇ ਅਧਿਆਪਕਾਂ ਦਾ ਪੱਕਾ ਦਰਦ

ਕੱਚੇ ਅਧਿਆਪਕਾਂ ਦਾ ਪੱਕਾ ਦਰਦ

12501699CD _MONDAY_ADARSH_SCHOOL_TEACHER_UNION_HOLDING_PROTEST_E0E930A2_7410_11E6_9BC1_888B3ABA2D1Dਰਜਿੰਦਰਪਾਲ ਸਿੰਘ ਬਰਾੜ (ਪ੍ਰੋ.) ਕੱਚੇ ਅਧਿਆਪਕਾਂ ਦੇ ਸਿਰ ’ਤੇ ਸਿੱਖਿਆ ਦੀ ਇਮਾਰਤ ਪੱਕੀ ਨਹੀਂ ਕੀਤੀ ਜਾ ਸਕਦੀ। ਇਸ ਸਮੇਂ ਸਾਰਾ ਪੰਜਾਬ ਹੀ ਸੰਕਟ ਵਿੱਚ ਹੈ ਪਰ ਸਿੱਖਿਆ ਤੇ ਖ਼ਾਸ ਕਰਕੇ ਉਚੇਰੀ ਸਿੱਖਿਆ ਵਿਸ਼ੇਸ਼ ਕਰਕੇ ਸੰਕਟ ਵਿੱਚ ਹੈ। ਉਚੇਰੀ ਸਿੱਖਿਆ ਵਿੱਚ ਸਭ ਤੋਂ ਅਹਿਮ ਅਧਿਆਪਕ ਹੁੰਦਾ ਹੈ ਪਰ ਇਸ ਸਮੇਂ ਪੰਜਾਬ ਦੇ ਕਾਲਜਾਂ ਵਿੱਚ ਅੱਧ ਨਾਲੋਂ ਵੱਧ ਅਧਿਆਪਕ ਐਡਹਾੱਕ, ਕਾਂਟਰੈਕਟ, ਪਾਰਟ ਟਾਈਮ, ਗੈਸਟ ਫ਼ੈਕਲਟੀ ਆਦਿ ਵਰਗੇ ਨਾਵਾਂ ਹੇਠ ਕੱਚੇ ਤੌਰ ’ਤੇ ਕੰਮ ਕਰ ਰਹੇ ਹਨ, ਜਿਨ੍ਹਾਂ ਨੂੰ ਬੇਸਿਕ ਤੋਂ ਵੀ ਘੱਟ ਆਮ ਮਜ਼ਦੂਰ ਜਿੰਨੀ ਤਨਖ਼ਾਹ ਦਿੱਤੀ ਜਾਂਦੀ ਹੈ। ਉੱਪਰੋਂ ਕੱਚੀ ਨੌਕਰੀ ਦੀ ਗਰਦਨ ’ਤੇ ਵੀ ਤਲਵਾਰ ਹਰ ਵੇਲੇ ਲਟਕਦੀ ਰਹਿੰਦੀ ਹੈ।  ਸਭ ਤੋਂ ਪਹਿਲਾਂ ‘ਇੱਕੋ ਜਿਹਾ ਕੰਮ, ਇੱਕੋ ਜਿਹੀ ਤਨਖ਼ਾਹ’ (ਇਕੁਅਲ ਵਰਕ ਇਕੁਅਲ ਪੇਅ) ਦੇ ਨਿਯਮ ਦੀ ਉਲੰਘਣਾ ਹੋ ਰਹੀ ਹੈ। ਯੂਜੀਸੀ ਦੇ ਨਿਯਮਾਂ ਅਨੁਸਾਰ ਘੱਟੋ ਘੱਟ ਦੋ ਤਿਹਾਈ ਅਧਿਆਪਕ ਪੱਕੇ ਹੋਣੇ ਚਾਹੀਦੇ ਹਨ ਪਰ ਇੱਥੇ ਉਲਟਾ ਦੋ ਤਿਹਾਈ ਤੋਂ ਵੀ ਵੱਧ ਅਧਿਆਪਕ ਕੱਚੇ ਹਨ। ਬਹੁਤੀ ਵਾਰ ਸਰਕਾਰ ਅਤੇ ਸਿੱਖਿਆ ਪ੍ਰਬੰਧਕਾਂ ਨੂੰ ਲੱਗਦਾ ਹੈ ਕਿ ਹਰ ਪਾਸੇ ਵਿੱਤੀ ਸੰਕਟ ਚੱਲ ਰਿਹਾ ਹੈ। ਇਸ ਲਈ ਉਹ ਘੱਟ ਪੈਸਿਆਂ ਵਿੱਚ ਵੱਧ ਕੰਮ ਕਰਨ ਵਿੱਚ ਰਾਜ਼ੀ ਹੋ ਜਾਂਦੇ ਹਨ। ਅਸਲ ਵਿੱਚ ਅਜਿਹੀ ਸੋਚ ਹੀ ਸਿੱਖਿਆ ਦੇ ਨਿਘਾਰ ਲਈ ਜ਼ਿੰਮੇਵਾਰ ਹੈ। ਜੇ ਪੰਜ ਜਾਂ ਦਸ ਸਾਲਾਂ ਤੋਂ ਅਧਿਆਪਕ ਕੱਚੇ ਤੌਰ ’ਤੇ ਕੰਮ ਕਰ ਰਹੇ ਹਨ ਤਾਂ ਇੱਕ ਗੱਲ ਤਾਂ ਪੱਕੀ ਹੈ ਕਿ ਉੱਥੇ ਪੱਕੇ ਅਧਿਆਪਕਾਂ ਦੀ ਲੋੜ ਹੈ। ਘੱਟੋ ਘੱਟ ਅਜਿਹੇ ਕੇਸਾਂ ਵਿੱਚ ਜੇ ਅਧਿਆਪਕ ਯੂਜੀਸੀ ਸਬੰਧਿਤ ਮੁੱਢਲੀ ਯੋਗਤਾ ਪੂਰੀ ਕਰਦਾ ਹੈ ਤਾਂ ਉਸ ਨੂੰ ਪੱਕਾ ਕਰ ਦੇਣਾ ਚਾਹੀਦਾ ਹੈ। ਇਸ ਨਾਲ ਬਹੁਤਾ ਵਿੱਤੀ ਬੋਝ ਵੀ ਨਹੀਂ ਪਵੇਗਾ ਕਿਉਂਕਿ ਪੰਜਾਬ ਸਰਕਾਰ ਪਹਿਲੇ ਦੋ ਸਾਲ ਤਾਂ ਮੁੱਢਲੀ ਤਨਖ਼ਾਹ ਹੀ ਦਿੰਦੀ ਹੈ। ਇਸ ਨਾਲ ਅਧਿਆਪਕ ਹੀਣ ਭਾਵਨਾ ਤੋਂ ਮੁਕਤ ਹੋ ਜਾਣਗੇ ਅਤੇ ਮੁੱਖ ਮੰਤਰੀ ਦਾ ਰੁਜ਼ਗਾਰ ਦੇਣ ਦਾ ਵਾਅਦਾ ਵੀ ਪੂਰਾ ਹੋ ਜਾਵੇਗਾ। ਪਹਿਲੀ ਗੱਲ, ਸਮਾਨ ਕੰਮ ਲਈ ਅਸਮਾਨ ਤਨਖ਼ਾਹ ਕੁਦਰਤੀ ਨਿਆਂ ਦੇ ਉਲਟ ਹੈ। ਕੱਚੇ ਅਧਿਆਪਕਾਂ ਦੀ ਜ਼ਿੰਦਗੀ ਦੇ ਬਿਹਤਰੀਨ ਵਰ੍ਹੇ ਅਨਿਸਚਿਤਤਾ ਵਿੱਚ ਗੁਜ਼ਰ ਗਏ ਹਨ, ਜਿਸ ਵਿੱਚ ਕੋਈ ਸੁਰੱਖਿਆ ਨਹੀਂ ਹੈ। ਇਸ ਦੇ ਸਿੱਟੇ ਵਜੋਂ ਉਨ੍ਹਾਂ ਦੇ ਸਮਾਜਿਕ ਜੀਵਨ ਵਿੱਚ ਤਣਾਓ ਆ ਰਿਹਾ ਹੈ। ਕੱਚੇ ਅਧਿਆਪਕ ਆਪਣੇ ਕਿੱਤੇ ਉੱਪਰ ਧਿਆਨ ਦੇਣ ਅਤੇ ਪੇਸ਼ਾਵਰ ਯੋਗਤਾ ਵਧਾਉਣ ਦੀ ਥਾਂ ਹਰ ਸਮੇਂ ਕੋਈ ਹੋਰ ਲਾਭਦਾਇਕ ਧੰਦਾ ਸ਼ੁਰੂ ਕਰਨ ਜਾਂ ਨੌਕਰੀ ਲੱਭਣ ਵਿੱਚ ਲੱਗੇ ਰਹਿੰਦੇ ਹਨ। ਔਰਤ ਅਧਿਆਪਕਾਵਾਂ ਵਿਸ਼ੇਸ਼ ਤੌਰ ’ਤੇ ਮੁਸ਼ਕਿਲ ਵਿੱਚ ਹਨ। ਉਹ ਆਪਣੇ ਮਾਂ ਬਣਨ ਦੇ ਫਰਜ਼ਾਂ ਤੋਂ ਵੀ ਕਿਨਾਰਾ ਕਰ ਰਹੀਆਂ ਹਨ। ਉਨ੍ਹਾਂ ਨੂੰ ਤਨਖ਼ਾਹ ਸਮੇਤ ਛੁੱਟੀ ਤਾਂ ਕੀ ਤਨਖਾਹੋਂ ਬਿਨਾਂ ਵੀ ਛੁੱਟੀ ਨਹੀਂ ਮਿਲਦੀ, ਉਲਟਾ ਨੌਕਰੀ ਤੋਂ ਹੀ ਜਵਾਬ ਮਿਲ ਜਾਂਦਾ ਹੈ। ਬਹੁਤ ਸਾਰੇ ਕੱਚੇ ਅਧਿਆਪਕ ਪ੍ਰਬੰਧਕੀ ਕਮੇਟੀਆਂ ਅਤੇ ਪ੍ਰਿੰਸੀਪਲਾਂ ਦੇ ਗ਼ਲਤ ਅਤੇ ਸਿੱਖਿਆ ਵਿਰੋਧੀ ਹੁਕਮ ਮੰਨਣ ਲਈ ਮਜਬੂਰ ਹੁੰਦੇ ਹਨ। ਸਿੱਟੇ ਵਜੋਂ ਕਈ ਵਾਰ ਉਹ ਖ਼ੁਦ ਵੀ ਐਜੂਕੇਸ਼ਨ ਮਾਲ ਪ੍ਰੈਕਟਿਸ ਵਿੱਚ ਫਸ ਜਾਂਦੇ ਹਨ। ਅਧਿਆਪਕਾਂ ਨੂੰ ਕੱਚੇ ਜਾਣ ਕੇ ਵਿਦਿਆਰਥੀ ਵੀ ਉਨ੍ਹਾਂ ਨੂੰ ਟਿੱਚ ਜਾਣਦੇ ਹਨ। ਵਿਦਿਆਰਥੀਆਂ ਦੇ ਮਨਾਂ ਵਿੱਚ ਵੀ ਉਨ੍ਹਾਂ ਦੀ ਕਾਬਲੀਅਤ ਬਾਰੇ ਸ਼ੱਕ ਪੈਦਾ ਹੋ ਜਾਂਦਾ ਹੈ। ਸਿੱਟੇ ਵਜੋਂ ਉਹ ਅਧਿਆਪਕਾਂ ਦੀ ਇੱਜ਼ਤ ਨਹੀਂ ਕਰਦੇ। ਕੱਚੇ ਅਧਿਆਪਕ ਹਰ ਸਮੇਂ ਹੋਰ ਨੌਕਰੀ ਲੱਭਣ ਜਾਂ ਵਿਦੇਸ਼ ਜਾਣ ਦੀ ਤੀਬਰ ਇੱਛਾ ਰੱਖਦੇ ਹਨ। ਇਸ ਨਾਲ ਨਾ ਕੇਵਲ ਉਨ੍ਹਾਂ ਦਾ ਬਰੇਨ ਡਰੇਨ ਹੁੰਦਾ ਹੈ, ਬਲਕਿ ਮਨੀ ਡਰੇਨ ਵੀ ਹੁੰਦਾ ਹੈ। ਹਾਲ ਇਹ ਹੈ ਕਿ ਅੱਜ ਸਾਡੇ ਸਿੱਖਿਅਕ ਵਿਦੇਸ਼ਾਂ ਵਿੱਚ ਸਕਿੱਲਡ ਲੇਬਰ ਬਣ ਕੇ ਦੂਜੇ ਦੇਸ਼ਾਂ ਦੀ ਆਰਥਿਕਤਾ ਮਜ਼ਬੂਤ ਕਰ ਰਹੇ ਹਨ। ਇਸ ਸਮੇਂ ਕੱਚੇ ਅਧਿਆਪਕ ਜਾਂ ਤਾਂ ਵਿੱਤੀ ਪੱਖੋਂ ਬੇਵੱਸ ਸਥਾਨਕ ਪ੍ਰਬੰਧਕਾਂ ਅੱਗੇ ਮਿੰਨਤ ਕਰ ਸਕਦੇ ਹਨ ਜਾਂ ਸੰਘਰਸ਼ ਕਰ ਸਕਦੇ ਹਨ। ਵੱਧ ਤੋਂ ਵੱਧ ਉਹ ਕੋਰਟ ਜਾ ਸਕਦੇ ਹਨ ਪਰ ਹੁਣ ਤਾਂ ਖ਼ੁਦ ਜੱਜਾਂ ਨੂੰ ਵੀ ਇਨਸਾਫ਼ ਲੈਣ ਲਈ ਲੋਕਾਂ ਦੀ ਕਚਿਹਰੀ ਵਿੱਚ ਆਉਣਾ ਪੈ ਰਿਹਾ ਹੈ। ਕੱਚੇ ਅਧਿਆਪਕਾਂ ਕੋਲ ਇਹੀ ਰਾਹ ਰਹਿ ਗਿਆ ਹੈ ਕਿ ਉਹ ਵੀ ਲੋਕਾਂ ਦੀ ਕਚਿਹਰੀ ਵਿੱਚ ਜਾਣ ਅਤੇ ਆਪਣੇ ਲਈ ਇਨਸਾਫ਼ ਦੀ ਆਵਾਜ਼ ਬੁਲੰਦ ਕਰਨ। ਇੱਕ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਕੱਚੇ ਅਧਿਆਪਕਾਂ ਦੇ ਸਿਰ ’ਤੇ ਸਿੱਖਿਆ ਦੀ ਇਮਾਰਤ ਪੱਕੀ ਨਹੀਂ ਕੀਤੀ ਜਾ ਸਕਦੀ। ਸੰਪਰਕ: 98150-50617

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵਧਦੀਆਂ ਕੀਮਤਾਂ ਅਤੇ ਅਰਥਚਾਰੇ ਦੀ ਖੜੋਤ

ਵਧਦੀਆਂ ਕੀਮਤਾਂ ਅਤੇ ਅਰਥਚਾਰੇ ਦੀ ਖੜੋਤ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਬੇਹਿਸਾਬ ਲਾਲਚ ਦੇ ਘੁੱਟ

ਬੇਹਿਸਾਬ ਲਾਲਚ ਦੇ ਘੁੱਟ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਮੁੱਖ ਖ਼ਬਰਾਂ

ਹਿਮਾਚਲ ਕਾਂਗਰਸ ਦੇ ਹੱਥ

ਹਿਮਾਚਲ ਕਾਂਗਰਸ ਦੇ ਹੱਥ

* ਹਿਮਾਚਲ ’ਚ ‘ਰਿਵਾਜ ਨਹੀਂ ਰਾਜ ਬਦਲਿਆ’ * ਕਾਂਗਰਸ ਨੂੰ ਮਿਲਿਆ ਸਪੱਸ਼ਟ ...

ਗੁਜਰਾਤ ’ਚ ਭਾਜਪਾ ਨੇ ਇਤਿਹਾਸ ਸਿਰਜਿਆ

ਗੁਜਰਾਤ ’ਚ ਭਾਜਪਾ ਨੇ ਇਤਿਹਾਸ ਸਿਰਜਿਆ

* ਲਗਾਤਾਰ ਸੱਤਵੀਂ ਵਾਰ ਅਸੈਂਬਲੀ ਚੋਣ ਜਿੱਤੀ * ਪੰਜ ਸੀਟਾਂ ਜਿੱਤਣ ਵਾਲੀ...

ਬ੍ਰਿਟਿਸ਼ ਕੋਲੰਬੀਆ ਵਜ਼ਾਰਤ ’ਚ ਚਾਰ ਪੰਜਾਬੀ ਮੰਤਰੀ ਸ਼ਾਮਲ

ਬ੍ਰਿਟਿਸ਼ ਕੋਲੰਬੀਆ ਵਜ਼ਾਰਤ ’ਚ ਚਾਰ ਪੰਜਾਬੀ ਮੰਤਰੀ ਸ਼ਾਮਲ

ਜਗਰੂਪ ਬਰਾੜ, ਹੈਰੀ ਬੈਂਸ, ਰਵੀ ਕਾਹਲੋਂ ਤੇ ਰਚਨਾ ਸਿੰਘ ਨੂੰ ਮੰਤਰੀ ਬਣਾ...

ਸ਼ਹਿਰ

View All