ਕ੍ਰਿਕਟਰਾਂ ਸਾਹਮਣੇ ਮਾਨਸਿਕ ਮਜ਼ਬੂਤੀ ਹੈ ਚੁਣੌਤੀ: ਦ੍ਰਾਵਿੜ

ਨਵੀਂ ਦਿੱਲੀ, 29 ਨਵੰਬਰ ਭਾਰਤ ਦੇ ਸਾਬਕਾ ਕਪਤਾਨ ਅਤੇ ਚੈਂਪੀਅਨ ਬੱਲੇਬਾਜ਼ ਰਾਹੁਲ ਦ੍ਰਾਵਿੜ ਦਾ ਮੰਨਣਾ ਹੈ ਕਿ ਕ੍ਰਿਕਟ ਵਰਗੀ ਸਖ਼ਤ ਖੇਡ ਵਿੱਚ ਮਾਨਸਿਕ ਮਜ਼ਬੂਤੀ ਬਣਾਈ ਰੱਖਣਾ ਵੱਡੀ ਚੁਣੌਤੀ ਹੈ ਅਤੇ ਖਿਡਾਰੀਆਂ ਨੂੰ ਰੁਝੇਵੇਂ ਵਾਲੇ ਪ੍ਰੋਗਰਾਮ ਅਤੇ ਭਵਿੱਖ ਬਾਰੇ ਬੇਯਕੀਨੀ ਦੇ ਤਣਾਅ ਨਾਲ ਨਜਿੱਠਣ ਲਈ ਸੰਤੁਲਨ ਬਣਾਉਣਾ ਚਾਹੀਦਾ ਹੈ। ਈਐੱਸਪੀਐੱਨ ਕ੍ਰਿਕਇੰਫੋ ਨਾਲ ਗੱਲਬਾਤ ਕਰਦਿਆਂ ਦ੍ਰਾਵਿੜ ਨੇ ਕਿਹਾ ਕਿ ਕ੍ਰਿਕਟ ਤੋਂ ਦੂਰ ਰਹਿ ਕੇ ਸੰਤੁਲਨ ਬਣਾਉਣ ਔਖਾ ਹੁੰਦਾ ਹੈ। ਉਸ ਨੇ ਕਿਹਾ, ‘‘ਇਹ ਵੱਡੀ ਚੁਣੌਤੀ ਹੈ। ਕ੍ਰਿਕਟ ਸਖ਼ਤ ਖੇਡ ਹੈ। ਏਨੀ ਮੁਕਾਬਲੇਬਾਜ਼ੀ ਅਤੇ ਦਬਾਅ ਹੈ ਅਤੇ ਲੜਕੇ ਪੂਰਾ ਸਾਲ ਖੇਡਦੇ ਹਨ। ਕਈ ਵਾਰ ਇਸ ਖੇਡ ਵਿੱਚ ਤੁਹਾਨੂੰ ਉਡੀਕ ਕਰਨੀ ਪੈਂਦੀ ਹੈ ਅਤੇ ਸੋਚਣ ਦਾ ਕਾਫ਼ੀ ਸਮਾਂ ਹੁੰਦਾ ਹੈ।’’ ਗਲੇਨ ਮੈਕਸਵੈੱਲ ਅਤੇ ਵਿਲ ਪੁਕੋਸਵਸਕੀ ਸਣੇ ਤਿੰਨ ਆਸਟਰੇਲਿਆਈ ਕ੍ਰਿਕਟਰਾਂ ਨੇ ਮਾਨਸਿਕ ਪ੍ਰੇਸ਼ਾਨੀ ਦਾ ਹਵਾਲਾ ਦੇ ਕੇ ਕ੍ਰਿਕਟ ਤੋਂ ਛੁੱਟੀ ਲਈ ਹੈ। ਕੌਮੀ ਕ੍ਰਿਕਟ ਅਕੈਡਮੀ (ਐੱਨਸੀਏ) ਦੇ ਨਿਰਦੇਸ਼ਕ ਦ੍ਰਾਵਿੜ ਨੇ ਕਿਹਾ ਕਿ ਸਖ਼ਤ ਮੁਕਾਬਲੇ ਦੌਰਾਨ ਖਿਡਾਰੀਆਂ ਨੂੰ ਆਪਣੀ ਸਿਹਤ ਦਾ ਧਿਆਨ ਰੱਖਣਾ ਚਾਹੀਦਾ ਹੈ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਰੇਲ ਰੋਕੋ ਅੰਦੋਲਨ ਅੱਜ ਤੋਂ; ਪੰਜਾਬ ਬੰਦ ਭਲਕੇ

ਰੇਲ ਰੋਕੋ ਅੰਦੋਲਨ ਅੱਜ ਤੋਂ; ਪੰਜਾਬ ਬੰਦ ਭਲਕੇ

ਰੇਲ ਵਿਭਾਗ ਨੇ ਪੰਜਾਬ ਆਉਣ ਵਾਲੀਆਂ ਸਾਰੀਆਂ ਗੱਡੀਆਂ ਕੀਤੀਆਂ ਰੱਦ

ਖੇਤੀ ਬਿੱਲ: ਰਾਸ਼ਟਰਪਤੀ ਦੇ ਦਰ ’ਤੇ ਪਹੁੰਚੀ ਵਿਰੋਧੀ ਧਿਰ

ਖੇਤੀ ਬਿੱਲ: ਰਾਸ਼ਟਰਪਤੀ ਦੇ ਦਰ ’ਤੇ ਪਹੁੰਚੀ ਵਿਰੋਧੀ ਧਿਰ

ਗੁਲਾਮ ਨਬੀ ਆਜ਼ਾਦ ਵੱਲੋਂ ਕੋਵਿੰਦ ਨੂੰ ਬਿੱਲਾਂ ’ਤੇ ਸਹਿਮਤੀ ਨਾ ਦੇਣ ਦੀ...

ਸ਼ਹਿਰ

View All