ਕੌਮੀ ਅਥਲੈਟਿਕ ਮੀਟ ਵਿੱਚ ਯਾਦਵਿੰਦਰਾ ਸਕੂਲ ਦੀ ਝੰਡੀ

ਇਨਾਮ ਵੰਡ ਸਮਾਗਮ ਦਾ ਦ੍ਰਿਸ਼।-ਫੋਟੋ: ਚਿੱਲਾ

ਕਰਮਜੀਤ ਸਿੰਘ ਚਿੱਲਾ ਐਸ.ਏ.ਐਸ.ਨਗਰ(ਮੁਹਾਲੀ), 17 ਅਕਤੂਬਰ ਨਾਭਾ ਦੇ ਪੀਪੀਐਸ ਸਕੂਲ ਵਿਖੇ ਆਈਪੀਐਸਸੀ ਸਕੂਲਾਂ ਦੀ ਸੰਪੰਨ ਹੋਈ 56ਵੀਂ ਆਲ ਇੰਡੀਆ ਅਥਲੈਟਿਕ ਮੀਟ ਵਿੱਚ ਯਾਦਵਿੰਦਰਾ ਪਬਲਿਕ ਸਕੂਲ ਦੇ ਖਿਡਾਰੀਆਂ ਦੀ ਸ਼ਾਨਦਾਰ ਕਾਰਗੁਜ਼ਾਰੀ ਰਹੀ। ਸਕੂਲ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਦਸਵੀਂ ਸ਼੍ਰੇਣੀ ਦੀ ਸੀਰਤ ਕੌਰ ਨੇ ਲੜਕੀਆਂ ਦੇ ਅੰਡਰ 19 ਵਰਗ ਵਿੱਚ ਸ਼ਾਟ ਪੁੱਟ ਅਤੇ ਡਿਸਕਸ ਥਰੋਅ ਵਿੱਚ ਸੋਨ ਤਗਮੇ ਜਿੱਤੇ। ਉਨ੍ਹਾਂ ਸ਼ਾਟ-ਪੁੱਟ ਵਿੱਚ ਨਵਾਂ ਰਿਕਾਰਡ ਵੀ ਸਥਾਪਿਤ ਕੀਤਾ। ਲੜਕਿਆਂ ਦੇ ਇਸੇ ਵਰਗ ਵਿੱਚ ਪਰਮਪ੍ਰਤਾਪ ਸਿੰਘ ਨੇ ਬਰਾਡ ਜੰਪ ਵਿੱਚ ਕਾਂਸੀ ਦੇ ਤਗਮਾ ਜਿੱਤਿਆ। ਅੰਡਰ 14 ਅਤੇ 17 ਸਾਲਾਂ ਦੇ ਲੜਕਿਆਂ ਤੇ ਲੜਕੀਆਂ ਦੇ ਕੌਮੀ ਸਕੂਲ ਖੇਡਾਂ ਲਈ ਵੀ ਟਰਾਇਲ ਹੋਏ। ਇਨ੍ਹਾਂ ਵਿੱਚੋਂ ਵੀ ਸਕੂਲ ਦੀ ਕਾਰਗੁਜ਼ਾਰੀ ਬਿਹਤਰੀਨ ਰਹੀ। ਅੰਡਰ-17 ਲੜਕਿਆਂ ਵਿੱਚ ਨਿੱਤਿਆ ਅਹੂਜਾ ਨੇ 400 ਤੇ 800 ਮੀਟਰ ਦੌੜ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ। ਲੜਕੀਆਂ ਦੇ ਇਸੇ ਵਰਗ ਵਿੱਚ ਸਹਿਜ ਕੌਰ ਟਿਵਾਣਾ ਨੇ 400 ਤੇ 800 ਮੀਟਰ ਦੌੜ ਵਿੱਚ ਪਹਿਲੀ ਥਾਂ ਹਾਸਿਲ ਕੀਤੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All