ਕੋਵਿਡ-19: ਫੀਫਾ ਮੁਹਿੰਮ ’ਚ ਸ਼ਾਮਲ ਹੋਵੇਗਾ ਛੇਤਰੀ

ਨਵੀਂ ਦਿੱਲੀ, 24 ਮਾਰਚ ਭਾਰਤੀ ਫੁਟਬਾਲ ਟੀਮ ਦਾ ਕਪਤਾਨ ਸੁਨੀਲ ਛੇਤਰੀ ਫੀਫਾ ਵੱਲੋਂ ਕੋਵਿਡ-19 ਖ਼ਿਲਾਫ਼ ਚਲਾਈ ਜਾਣ ਵਾਲੀ ਮੁਹਿੰਮ ਵਿੱਚ ਸ਼ਾਮਲ ਹੋਵੇਗਾ, ਜਿਸ ਵਿੱਚ 28 ਮੌਜੂਦਾ ਅਤੇ ਸਾਬਕਾ ਫੁਟਬਾਲ ਸਟਾਰ ਸ਼ਾਮਲ ਹੋਣਗੇ। ਫੀਫਾ ਨੇ ਵਿਸ਼ਵ ਸਿਹਤ ਸੰਸਥਾ (ਡਬਲਯੂਐੱਚਓ) ਨਾਲ ਮਿਲ ਕੇ ਜਾਗਰੂਕ ਮੁਹਿੰਮ ਸ਼ੁਰੂ ਕੀਤੀ ਹੈ, ਜਿਸ ਵਿੱਚ ਨਾਮਵਰ ਫੁਟਬਾਲਰ ਲੋਕਾਂ ਨੂੰ ਬਿਮਾਰੀ ਦੀ ਲਾਗ ਤੋਂ ਬਚਣ ਲਈ ਪੰਜ ਤਰੀਕੇ ਅਪਣਾਉਣ ਦੀ ਅਪੀਲ ਕਰ ਰਹੇ ਹਨ। ‘ਪਾਸ ਦਿ ਮੈਸੇਜ਼ ਟੂ ਕਿੱਕ ਆਊਟ ਕਰੋਨਾ ਵਾਇਰਸ’ (ਕਰੋਨਾਵਾਇਰਸ ਨੂੰ ਬਾਹਰ ਕਰਨ ਲਈ ਸੁਨੇਹਾ ਅੱਗੇ ਭੇਜੋ) ਮੁਹਿੰਮ ਵਿੱਚ ਲੋਕਾਂ ਨੂੰ ਹੱਥ ਧੋਣ, ਖੰਘਣ ਮੌਕੇ ਮੂੰਹ ’ਤੇ ਕੱਪੜਾ ਰੱਖਣ, ਚਿਹਰਾ ਨਾ ਛੂਹਣ, ਸਰੀਰਕ ਦੂਰੀ ਬਣਾਈ ਰੱਖਣ ਅਤੇ ਘਰਾਂ ਵਿੱਚ ਰਹਿਣ ਲਈ ਕਿਹਾ ਜਾ ਰਿਹਾ ਹੈ। ਇਸ ਮੁਹਿੰਮ ਵਿੱਚ ਛੇਤਰੀ ਤੋਂ ਇਲਾਵਾ ਲਾਇਨਲ ਮੈਸੀ, ਵਿਸ਼ਵ ਕੱਪ ਜੇਤੂ ਫਿਲਿਪ ਲਾਮ, ਇਕੇਰ ਸੇਸਿਲਾਸ ਅਤੇ ਕਾਰਲੋਸ ਪੁਯੋਲ ਸ਼ਾਮਲ ਹਨ। ਫੀਫਾ ਦੇ ਪ੍ਰਧਾਨ ਜਿਆਨੀ ਇਨਫੈਂਟੀਨੋ ਨੇ ਕਿਹਾ, ‘‘ਸਾਨੂੰ ਕਰੋਨਾਵਾਇਰਸ ਨਾਲ ਨਜਿੱਠਣ ਲਈ ਇੱਕ ਟੀਮ ਵਜੋਂ ਕੰਮ ਕਰਨਾ ਹੋਵੇਗਾ। ਫੀਫਾ ਨੇ ਡਬਲਯੂਐੱਚਓ ਨਾਲ ਮਿਲ ਕੇ ਇਹ ਯਤਨ ਕੀਤਾ ਹੈ। ਮੈਂ ਦੁਨੀਆਂ ਭਰ ਦੀਆਂ ਫੁਟਬਾਲ ਸੰਸਥਾਵਾਂ ਨੂੰ ਇਸ ਸੁਨੇਹੇ ਨੂੰ ਅੱਗੇ ਵਧਾਉਣ ਦੀ ਅਪੀਲ ਕਰਦਾ ਹਾਂ।” -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All