ਕੋਵਿਡ ਕਾਰਨ ਏਮਜ਼ ਦੇ ਸਫ਼ਾਈ ਕਾਮੇ ਦੀ ਮੌਤ

ਨਵੀਂ ਦਿੱਲੀ, 25 ਮਈ ਏਮਜ਼ ਦੇ 58 ਵਰ੍ਹਿਆਂ ਦੇ ਸਫ਼ਾਈ ਕਾਮੇ (ਸੈਨੀਟੇਸ਼ਨ ਸੁਪਰਵਾਈਜ਼ਰ) ਦੀ ਕਰੋਨਾਵਾਇਰਸ ਕਾਰਨ ਮੌਤ ਹੋ ਗਈ। ਉਹ ਵੈਂਟੀਲੇਟਰ ’ਤੇ ਸੀ ਅਤੇ ਐਤਵਾਰ ਸ਼ਾਮ ਕਰੀਬ 7:30 ਵਜੇ ਚੱਲ ਵਸਿਆ। ਉਹ ਓਪੀਡੀ ਵਿੱਚ ਤਾਇਨਾਤ ਸੀ। ਏਮਜ਼ ਰੈਜ਼ੀਡੈਂਟ ਡਾਕਟਰਜ਼ ਐਸੋਸੀਏਸ਼ਨ ਦੇ ਜਨਰਲ ਸਕੱਤਰ ਡਾ. ਸ੍ਰੀਨਿਵਾਸ ਰਾਜਕੁਮਾਰ ਟੀ. ਨੇ ਟਵੀਟ ਕੀਤਾ, ‘‘ਕਰੋਨਾ ਖ਼ਿਲਾਫ਼ ਜੰਗ ’ਚ ਸੇਵਾ ਕਰਦਿਆਂ ਇੱਕ ਹੋਰ ਜਵਾਨ ਸ਼ਹੀਦ ਹੋ ਗਿਆ। ਵਾਇਰਸ ਖ਼ਤਰਨਾਕ ਹੈ, ਬਹੁਤ ਜ਼ਿਆਦਾ ਫੈਲਦਾ ਹੈ ਅਤੇ ਕਿਸੇ ਨੂੰ ਨਹੀਂ ਬ਼ਖ਼ਸ਼ਦਾ।’’ ਉਧਰ, ਏਮਜ਼ ਐੱਸਸੀ/ਐੱਸਟੀ ਐਂਪਲਾਈਜ਼ ਵੈਲਫੇਅਰ ਐਸੋਸੀਏਸ਼ਨ ਦੇ ਜਨਰਲ ਸਕੱਤਰ ਕੁਲਦੀਪ ਧੀਗਨ ਨੇ ਦੋਸ਼ ਲਾਇਆ ਕਿ ਸੁਪਰਵਾਈਜ਼ਰ ਨੂੰ 16 ਮਈ ਨੂੰ ਬੁਖਾਰ ਸੀ ਪਰ ਉਦੋਂ ਉਸ ਦਾ ਟੈਸਟ ਨਹੀਂ ਕੀਤਾ ਗਿਆ। ਉਨ੍ਹਾਂ ਦਾਅਵਾ ਕੀਤਾ ਕਿ ਉਸ ਦਾ ਟੈਸਟ 19 ਮਈ ਨੂੰ ਹਾਲਤ ਜ਼ਿਆਦਾ ਖ਼ਰਾਬ ਹੋਣ ’ਤੇ ਹੀ ਕੀਤਾ ਗਿਆ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All