ਕੋਲਾ ਖਾਣ ਧਮਾਕੇ ’ਚ 15 ਹਲਾਕ

ਪੇਈਚਿੰਗ: ਉੱਤਰੀ ਚੀਨ ਦੇ ਸ਼ਾਂਸੀ ਸੂਬੇ ਵਿੱਚ ਕੋਲਾ ਖਾਣ ’ਚ ਹੋਏ ਗੈਸ ਧਮਾਕੇ ਵਿੱਚ ਘੱਟੋ-ਘੱਟ 15 ਵਿਅਕਤੀ ਹਲਾਕ ਤੇ ਨੌਂ ਹੋਰ ਜ਼ਖ਼ਮੀ ਹੋ ਗਏ। ਸੋਮਵਾਰ ਨੂੰ ਜਦੋਂ ਧਮਾਕਾ ਹੋਇਆ ਪਿੰਗਯਾਓ ਕਾਊਂਟੀ ਸਥਿਤ ਕੋਲਾ ਖਾਣ ਵਿੱਚ 35 ਦੇ ਕਰੀਬ ਮਜ਼ਦੂਰ ਕੰਮ ਕਰ ਰਹੇ ਸਨ। ਸਰਕਾਰੀ ਖ਼ਬਰ ਏਜੰਸੀ ਸਿਨਹੂਆ ਨੇ ਕਿਹਾ ਕਿ ਧਮਾਕੇ ਦੌਰਾਨ 11 ਮਜ਼ਦੂਰ ਭੱਜ ਕੇ ਜਾਨ ਬਚਾਉਣ ਵਿੱਚ ਸਫ਼ਲ ਰਹੇ।

-ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All