ਕੋਲਕਾਤਾ ’ਚ ਏਡਜ਼ ਪੀੜਤਾਂ ਦੀ ਮਦਦ ਕਰਨਾ ਚਾਹੁੰਦੀ ਸੀ ਰਾਜਕੁਮਾਰੀ ਡਾਇਨਾ

ਨਵੀਂ ਦਿੱਲੀ, 18 ਅਗਸਤ ਰਾਜਕੁਮਾਰੀ ਡਾਇਨਾ, ਜੋ ਕਿ ਮਦਰ ਟੈਰੇਸਾ ਤੋਂ ਪ੍ਰਭਾਵਿਤ ਸੀ, ਕੋਲਕਾਤਾ ਵਿੱਚ ਏਡਜ਼ ਦੇ ਮਰੀਜ਼ਾਂ ਦੀ ਮਦਦ ਕਰਨਾ ਚਾਹੁੰਦੀ ਸੀ। ਇਹ ਖੁਲਾਸਾ ਕਿਤਾਬ ‘‘ਦਿ ਜਰਨੀ ਆਫ ਏ ਵਾਈਜ਼ ਮੈਨ: ਐੱਲਐੱਮ ਸਿੰਘਵੀ’’ ਵਿੱਚ ਸ੍ਰੀ ਸਿੰਘਵੀ ਦੇ ਪੁੱਤਰ ਅਭਿਸ਼ੇਕ ਸਿੰਘਵੀ ਨੇ ਕਰਦਿਆਂ ਕਈ ਹੋਰ ਰੋਚਕ ਗੱਲਾਂ ’ਤੇ ਵੀ ਚਾਨਣਾ ਪਾਇਆ ਗਿਆ ਹੈ। ਡਾਇਨਾ ਅਤੇ ਉਸ ਦੇ ਪਤੀ ਪ੍ਰਿੰਸ ਚਾਰਲਸ ਦੀ ਐੱਲਐੱਮ ਸਿੰਘਵੀ, ਜੋ ਕਿ 1990 ਦੇ ਦਹਾਕੇ ਦੌਰਾਨ ਯੂਕੇ ਵਿੱਚ ਸਭ ਤੋਂ ਲੰਮਾ ਸਮਾਂ ਹਾਈ ਕਮਿਸ਼ਨਰ ਵਜੋਂ ਕੰਮ ਕਰਦੇ ਰਹੇ, ਨਾਲ ਗੂੜ੍ਹੀ ਮਿੱਤਰਤਾ ਸੀ। ਪਲਿੰਪਜੈਸਟ ਵੱਲੋਂ ਪ੍ਰਕਾਸ਼ਿਤ ਇਸ ਕਿਤਾਬ ਵਿੱਚ ਕਈ ਦੁਰਲੱਭ ਤਸਵੀਰਾਂ ਅਤੇ ਇਤਿਹਾਸਕ ਮਹੱਤਵ ਵਾਲੇ ਦਸਤਾਵੇਜ਼ ਦਿੱਤੇ ਗਏ ਹਨ। ਕਿਤਾਬ ਵਿੱਚ ਦੱਸਿਆ ਗਿਆ ਕਿ ਰਾਜਕੁਮਾਰੀ ਡਾਇਨਾ ਵੱਲੋਂ ਐੱਲਐੱਮ ਸਿੰਘਵੀ ਨੂੰ 1 ਮਈ 1987 ਨੂੰ ਲਿਖੇ ਪੱਤਰ ਅਨੁਸਾਰ ਉਹ ਕੋਲਕਾਤਾ ਵਿੱਚ ਕੁਝ ਏਡਜ਼ ਪੀੜਤ ਮਰੀਜ਼ਾਂ ਦੀ ਮਦਦ ਕਰਨਾ ਚਾਹੁੰਦੀ ਸੀ ਜਿਨ੍ਹਾਂ ਬਾਰੇ ਮਦਰ ਟੈਰੇਸਾ ਵੱਲੋਂ ਉਸ ਨਾਲ ਗੱਲਬਾਤ ਕੀਤੀ ਗਈ ਸੀ। ਇਸ ਤੋਂ ਇਲਾਵਾ ਕੈਨਸਿੰਗਟਨ ਪੈਲੇਸ ਵੱਲੋਂ ਹਾਈ ਕਮਿਸ਼ਨਰ ਨੂੰ 10 ਫਰਵਰੀ 1997 ਨੂੰ ਲਿਖੇ ਇੱਕ ਹੋਰ ਪੱਤਰ ਅਨੁਸਾਰ ਰਾਜਕੁਮਾਰੀ ਡਾਇਨਾ ਨੇ ਭਾਰਤ ਵਾਸਤੇ ਕੰਮ ਕਰਨ ਦੀ ਉਤਸੁਕਤਾ ਪ੍ਰਗਟਾਈ ਸੀ। ਪੱਤਰ ਵਿੱਚ ਉਸ ਵੱਲੋਂ ਹਾਈ ਕਮਿਸ਼ਨਰ ਨੂੰ ਕਿਸੇ ਵੀ ਤਰ੍ਹਾਂ ਦੀ ਮਦਦ ਵਾਸਤੇ ਬੇਝਿਜਕ ਹੋ ਕੇ ਦੱਸਣ ਲਈ ਕਿਹਾ ਗਿਆ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਭਾਰਤ ਹਰ ਹਮਲੇ ਦਾ ਜਵਾਬ ਦੇਣ ਦੇ ਸਮਰੱਥ: ਕੋਵਿੰਦ

ਭਾਰਤ ਹਰ ਹਮਲੇ ਦਾ ਜਵਾਬ ਦੇਣ ਦੇ ਸਮਰੱਥ: ਕੋਵਿੰਦ

ਕਰੋਨਾਵਾਇਰਸ ਦਾ ਫੈਲਾਅ ਰੋਕਣ ਲਈ ਸਰਕਾਰ ਦੇ ਉਪਰਾਲਿਆਂ ਦੀ ਸ਼ਲਾਘਾ

ਗਹਿਲੋਤ ਸਰਕਾਰ ਨੇ ਭਰੋਸੇ ਦਾ ਵੋਟ ਜਿੱਤਿਆ

ਗਹਿਲੋਤ ਸਰਕਾਰ ਨੇ ਭਰੋਸੇ ਦਾ ਵੋਟ ਜਿੱਤਿਆ

ਜ਼ਬਾਨੀ ਵੋਟ ਨਾਲ ਸਾਬਤ ਕੀਤਾ ਬਹੁਮੱਤ

ਸਮਾਰਟ ਜੁਗਤ: ਪੰਜਾਬ ਸਰਕਾਰ ਦੀ ਅੱਖ ਆਫ਼ਤ ਰਾਹਤ ਫ਼ੰਡਾਂ ’ਤੇ

ਸਮਾਰਟ ਜੁਗਤ: ਪੰਜਾਬ ਸਰਕਾਰ ਦੀ ਅੱਖ ਆਫ਼ਤ ਰਾਹਤ ਫ਼ੰਡਾਂ ’ਤੇ

ਮੰਤਰੀ ਮੰਡਲ ਨੇ ਫੋਨਾਂ ਦੀ ਖ਼ਰੀਦ ਵਾਸਤੇ ਫੰਡ ਦੀ ਵਰਤੋਂ ਨੂੰ ਦਿੱਤੀ ਪ੍...

ਸ਼ਹਿਰ

View All