ਕੈਂਸਰ ਦੇ ਇਲਾਜ ਦੀ ਨਵੀਂ ਵਿਧੀ ਲੱਭੀ

ਨਿਊਯਾਰਕ: ਕੈਂਸਰ ਦੇ ਮਰੀਜ਼ਾਂ ਲਈ ਆਸ ਦੀ ਨਵੀਂ ਕਿਰਨ ਜਗਾਉਂਦਿਆਂ ਖੋਜਕਾਰਾਂ ਨੇ ਇਕ ਅਜਿਹੀ ਵਿਧੀ ਲੱਭੀ ਹੈ, ਜਿਸ ਨਾਲ ਕੈਂਸਰ ਸੈੱਲ ਕਾਫੀ ਹੱਦ ਤਕ ਖੁਦ ਹੀ ਆਪਣੇ ਆਪ ਨੂੰ ਖ਼ਤਮ ਕਰ ਲੈਣਗੇ। ਖੋਜਕਾਰਾਂ ਦੀ ਟੀਮ ਨੇ ਇਕ ਨਵੇਂ ਤਰੀਕੇ ਦਾ ਪਤਾ ਲਾਇਆ ਹੈ, ਜੋ ‘ਐੱਮਵਾਈਸੀ’ ਨਾਮੀ ਜੀਨ ਨਾਲ ਮਿਲ ਕੇ ਕੰਮ ਕਰਦਾ ਹੋਇਆ ਆਮ ਸੈੱਲਾਂ ਦੇ ਵਾਧੇ ਨੂੰ ਕਾਬੂ ਕਰਦਾ ਹੈ। ਪਰ ਜਦੋਂ ਇਹ ਜੀਨ ਕੈਂਸਰ ’ਚ ਤਬਦੀਲ ਹੁੰਦਾ ਹੈ ਜਾਂ ਇਸ ਦਾ ਵਿਸਤਾਰ ਹੁੰਦਾ ਹੈ ਤਾਂ ਇਹ ਅਜਿਹੀ ਪ੍ਰਤੀਕਿਰਿਆ ਹੁੰਦੀ ਹੈ, ਜਿਸ ਕਾਰਨ ਸੈੱਲਾਂ ਦਾ ਬੇਰੋਕ ਵਾਧਾ ਹੁੰਦਾ ਹੈ ਤੇ ਰਸੌਲੀ ਤੇਜ਼ੀ ਨਾਲ ਵਧਣ ਲੱਗਦੀ ਹੈ। ਕੈਂਸਰ ਦੀ ਨਵੀਂ ਇਲਾਜ ਵਿਧੀ ਵਿਚ ਏਟੀਐੱਫ4 ਨਾਮੀ ਪ੍ਰੋਟੀਨ ਸ਼ਾਮਲ ਹੈ ਅਤੇ ਜਦੋਂ ਇਸ ਨੂੰ ਬੰਦ ਕਰ ਦਿੱਤਾ ਜਾਂਦਾ ਹੈ ਤਾਂ ਇਹ ਕੈਂਸਰ ਸੈੱਲਾਂ ’ਚ ਵੱਡੀ ਮਾਤਰਾ ’ਚ ਪ੍ਰੋਟੀਨ ਪੈਦਾ ਕਰਵਾ ਸਕਦਾ ਹੈ ਅਤੇ ਇਸ ਤਰ੍ਹਾਂ ਸੈੱਲ ਮਰ ਜਾਂਦੇ ਹਨ। ‘ਨੇਚਰ ਸੈੱਲ ਬਾਇਓਲਾਜੀ’ ਨਾਮੀ ਰਸਾਲੇ ਵਿਚ ਛਪੇ ਅਧਿਐਨ ਅਨੁਸਾਰ ਇਸ ਸਬੰਧੀ ਚੂਹਿਆਂ ’ਤੇ ਸਫਲ ਤਜਰਬੇ ਕੀਤੇ ਗਏ ਹਨ, ਜਿਸ ਤੋਂ ਕੈਂਸਰ ਦੇ ਇਲਾਜ ਦੀ ਨਵੀਂ ਵਿਧੀ ਦਾ ਪਤਾ ਲੱਗਿਆ ਹੈ ਤੇ ਨਵੀਂ ਉਮੀਦ ਜਾਗੀ ਹੈ। ਇਸ ਵਿਧੀ ਰਾਹੀਂ ਏਟੀਐੱਫ4 ਦੇ ਸੰਸਲੇਸ਼ਣ ਨੂੰ ਰੋਕਿਆ ਜਾ ਸਕਦਾ ਹੈ। ਕੈਲੀਫੋਰਨੀਆ ਯੂਨੀਵਰਸਿਟੀ ਦੇ ਪ੍ਰੋਫੈਸਰ ਕੌਨਸਟੈਨਟਿਨੋ ਕੁਈਮਨਿਸ ਦਾ ਕਹਿਣਾ ਹੈ, ‘‘ਅਸੀਂ ਜੋ ਸਿੱਖਿਆ, ਉਹ ਇਹ ਹੈ ਕਿ ਸਾਨੂੰ ਰਸੌਲੀ ਦਾ ਵਾਧਾ ਰੋਕਣ ਲਈ ਹੋਰ ਅਗਾਂਹ ਜਾਣ ਦੀ ਲੋੜ ਹੈ, ਤਾਂ ਕਿ ਕੈਂਸਰ ਸੈੱਲ ਆਸਾਨੀ ਨਾਲ ਬਚ ਨਾ ਸਕਣ।’’ ਸਾਇੰਸਦਾਨਾਂ ਅਨੁਸਾਰ ਇਸ ਲੱਭਤ ਤੋਂ ਇਹੋ ਪਤਾ ਲੱਗਦਾ ਹੈ ਕਿ ਕੈਂਸਰ ਸੈੱਲ ਖ਼ਤਮ ਕਰਨ ਲਈ ਬਦਲਵੀਂ ਪਹੁੰਚ ਇਹੋ ਹੈ ਕਿ ਏਟੀਐੱਫ4 ਨੂੰ ਨਿਸ਼ਾਨਾ ਬਣਾਇਆ ਜਾਵੇ, ਕਿਉਂਕਿ ਇਥੇ ਬਚ-ਖੁਚ ਬਹੁਤ ਘੱਟ ਹੁੰਦੀ ਹੈ, ਜਿਸ ਸਦਕਾ ਕੈਂਸਰ ਕਾਇਮ ਰਹਿਣ ਦੇ ਆਸਾਰ ਬਹੁਤ ਘੱਟ ਹੁੰਦੇ ਹਨ। ਖੋਜ ਅਨੁਸਾਰ ਏਟੀਐੱਫ4, ਜੀਨ ਐੱਮਵਾਈਸੀ ਦੀਆਂ ਵਾਧੇ ਦੀਆਂ ਲੋੜਾਂ ਨੂੰ ਚਾਲੂ ਕਰ ਦਿੰਦਾ ਹੈ ਤੇ ਨਾਲ ਹੀ ਇਹ ਉਸ ਦਰ ਉਤੇ ਵੀ ਕਾਬੂ ਰੱਖਦਾ ਹੈ, ਜਿਸ ਤਹਿਤ ਸੈੱਲਾਂ ਵੱਲੋਂ ਇਕ ਖ਼ਾਸ ਪ੍ਰੋਟੀਨ 4ਈ-ਬੀਪੀ ਬਣਾਇਆ ਜਾਂਦਾ ਹੈ। ਖੋਜਕਾਰਾਂ ਨੇ ਉਮੀਦ ਜ਼ਾਹਰ ਕੀਤੀ ਹੈ ਕਿ ਇਸ ਵਿਧੀ ਨੂੰ ਇਨਸਾਨਾਂ ਲਈ ਵੀ ਕਾਰਗਰ ਸਾਬਤ ਹੋਵੇਗੀ। -ਆਈਏਐੱਨਐਸ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਭਾਰਤ-ਚੀਨ ਸਾਂਝ ਬਰਾਬਰੀ ’ਤੇ ਨਿਰਭਰ: ਜੈਸ਼ੰਕਰ

ਭਾਰਤ-ਚੀਨ ਸਾਂਝ ਬਰਾਬਰੀ ’ਤੇ ਨਿਰਭਰ: ਜੈਸ਼ੰਕਰ

ਦੋਵਾਂ ਮੁਲਕਾਂ ਦਰਮਿਆਨ ਸੰਤੁਲਨ ਜਾਂ ਆਪਸੀ ਸੂਝ-ਬੂਝ ਕਾਇਮ ਕਰਨ ’ਤੇ ਜ਼ੋ...

ਐੱਸਜੀਪੀਸੀ ਨਾਲੋਂ ਤਾਂ ਆਰਐੱਸਐੱਸ ਕਿਤੇ ਚੰਗੀ: ਸੁਖਦੇਵ ਢੀਂਡਸਾ

ਐੱਸਜੀਪੀਸੀ ਨਾਲੋਂ ਤਾਂ ਆਰਐੱਸਐੱਸ ਕਿਤੇ ਚੰਗੀ: ਸੁਖਦੇਵ ਢੀਂਡਸਾ

ਸ਼੍ਰੋਮਣੀ ਕਮੇਟੀ ’ਤੇ ਬਾਦਲਾਂ ਨੂੰ ਕੁਝ ਨਾ ਕਹਿਣ ਦਾ ਦੋਸ਼

ਸ਼ਰਾਬ ਤਸਕਰੀ ਦਾ ਪੈਸਾ ਗਾਂਧੀ ਪਰਿਵਾਰ ਤੱਕ ਪੁੱਜਾ: ਚੰਦੂਮਾਜਰਾ

ਸ਼ਰਾਬ ਤਸਕਰੀ ਦਾ ਪੈਸਾ ਗਾਂਧੀ ਪਰਿਵਾਰ ਤੱਕ ਪੁੱਜਾ: ਚੰਦੂਮਾਜਰਾ

ਸਾਬਕਾ ਸੰਸਦ ਮੈਂਬਰ ਦੀ ਅਗਵਾਈ ਹੇਠ ਅਕਾਲੀਆਂ ਨੇ ਦੂਜੇ ਦਿਨ ਵੀ ਦਿੱਤੀਆਂ...

ਸ਼ਹਿਰ

View All