ਕੇਰਲ ਪੁੱਜਿਆ ਮੌਨਸੂਨ

ਤਿਰੂਵਨੰਤਪੁਰਮ, 1 ਜੂਨ ਦੱਖਣ ਪੱਛਮੀ ਮੌਨਸੂਨ ਕੇਰਲ ਪੁੱਜ ਗਿਆ ਹੈ। ਭਾਰਤ ਮੌਸਮ ਵਿਗਿਆਨ ਵਿਭਾਗ ਨੇ ਇਹ ਜਾਣਕਾਰੀ ਦਿੱਤੀ। ਮੌਸਮ ਵਿਭਾਗ ਨੇ ਦੱਸਿਆ ਕਿ ਮੌਨਸੂਨ ਨੇ ਸੋਮਵਾਰ ਨੂੰ ਸੂਬੇ ਵਿੱਚ ਦਸਤਕ ਦੇ ਦਿੱਤੀ ਹੈ। ਮੌਨਸੂਨ ਦੇ ਨਾਲ ਹੀ ਮੁਲਕ ਵਿੱਚ 4 ਮਹੀਨੇ ਮੀਂਹ ਵਾਲੇ ਮੌਸਮ ਦੀ ਸ਼ੁਰੂਆਤ ਹੋ ਗਈ ਹੈ। ਇਸ ਮੌਨਸੂਨ ਨਾਲ ਜੂਨ ਤੋਂ ਸਤੰਬਰ ਵਿਚਾਲੇ ਮੁਲਕ ਵਿੱਚ 75 ਫੀਸਦੀ ਬਾਰਸ਼ ਹੁੰਦੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All