ਕੇਪੀ ਵੱਲੋਂ ਅਧੂਰੇ ਕਾਰਜ ਪੂਰੇ ਕਰਨ ਦਾ ਭਰੋਸਾ

ਸਮਾਗਮ ਵਿੱਚ ਸ਼ਮੂਲੀਅਤ ਕਰਦੇ ਹੋਏ ਮਹਿੰਦਰ ਸਿੰਘ ਕੇਪੀ।

ਹਤਿੰਦਰ ਮਹਿਤਾ ਆਦਮਪੁਰ ਦੋਆਬਾ, 15 ਜਨਵਰੀ ਸਥਾਨਕ ਨਗਰ ਕੌਂਸਲ ਵਿੱਚ ਮਹਿੰਦਰ ਸਿੰਘ ਕੇਪੀ ਦੇ ਪੰਜਾਬ ਟੈਕਨੀਕਲ ਸਿੱਖਿਆ ਬੋਰਡ ਦਾ ਚੇਅਰਮੈਨ ਬਣਨ ਤੋਂ ਬਾਅਦ ਉਨ੍ਹਾਂ ਦੇ ਸਵਾਗਤ ਲਈ ਕਾਂਗਰਸੀਆਂ ਵੱਲੋਂ ਸ਼ਹਿਰੀ ਪ੍ਰਧਾਨ ਦਸ਼ਵਿੰਦਰ ਕੁਮਾਰ ਚਾਂਦ ਅਤੇ ਦਿਹਾਤੀ ਪ੍ਰਧਾਨ ਰਣਦੀਪ ਸਿੰਘ ਰਾਣਾ ਦੀ ਦੇਖ-ਰੇਖ ਵਿੱਚ ਸਮਾਗਮ ਰੱਖਿਆ ਗਿਆ। ਇਸ ਵਿੱਚ ਚੇਅਰਮੈਨ ਮਹਿੰਦਰ ਸਿੰਘ ਕੇਪੀ ਅਤੇ ਸਾਬਕਾ ਵਿਧਾਇਕ ਕੰਵਲਜੀਤ ਸਿੰਘ ਲਾਲੀ ਪਹੁੰਚੇ। ਇਸ ਮੌਕੇ ਕੇਪੀ ਨੇ ਕਿਹਾ ਕਿ ਸ਼ਹਿਰ ਵਿੱਚ ਅਧੂਰੇ ਪਏ ਸੀਵਰੇਜ ਦਾ ਕੰਮ ਵੀ ਜਲਦੀ ਸ਼ੁਰੂ ਕਰਾ ਦਿਤਾ ਜਾਵੇਗਾ। ਉਨ੍ਹਾਂ ਕਿਹਾ ਕਿ ਆਦਮਪੁਰ ’ਚ ਬਣੀ ਆਈਟੀਆਈ ਨੂੰ ਛੇਤੀ ਹੀ ਅਪਗ੍ਰੇਡ ਕੀਤਾ ਜਾਵੇਗਾ। ਸ਼ਹਿਰ ਵਿੱਚ ਨਗਰ ਕੌਂਸਲ ਵਿੱਚ ਕੰਮ ਨਾ ਹੋਣ ਦੇ ਬਾਰੇ ਉਨ੍ਹਾਂ ਨੇ ਕਿਹਾ ਕਿ 25 ਫਰਵਰੀ ਤੱਕ ਨਗਰ ਕੌਂਸਲ ਭੰਗ ਹੋ ਜਾਵੇਗੀ ਤੇ ਲੋਕਾਂ ਨੂੰ ਚਾਹੀਦਾ ਹੈ ਕਿ ਆਉਣ ਵਾਲੀਆਂ ਚੋਣਾਂ ’ਚ ਚੰਗੇ ਕੌਂਸਲਰ ਦੀ ਚੋਣ ਕਰਨ। ਇਸ ਮੌਕੇ ਐੱਸਡੀਐੱਮ ਜੈ ਇੰਦਰ ਸਿੰਘ, ਨਾਇਬ ਤਹਿਸੀਲਦਾਰ ਵਰਿੰਦਰ ਭਾਟੀਆ, ਐਕਸੀਅਨ ਜਤਿਨ ਸ਼ਰਮਾ, ਬੀਡੀਪੀਓ ਦਲਵੀਰ ਕੌਰ, ਬਲਵੀਰ ਅਟਵਾਲ, ਰਾਜ ਜਗਨਪੁਰੀਆ, ਪਰਮਜੀਤ ਸੋਢੀ ਤੇ ਹੋਰ ਹਾਜ਼ਰ ਸਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All