ਕੇਪੀਐੱਲ ਫਿਕਸਿੰਗ ਮਾਮਲੇ ’ਚ ਕੌਮਾਂਤਰੀ ਸੱਟੇਬਾਜ਼ ਗ੍ਰਿਫ਼ਤਾਰ

ਬੰਗਲੌਰ: ਕਰਨਾਟਕ ਪ੍ਰੀਮੀਅਰ ਲੀਗ (ਕੇਪੀਐੱਲ) ਮੈਚ ਫਿਕਸਿੰਗ ਮਾਮਲੇ ਵਿਚ ਅੱਜ ਇੱਕ ਕਥਿਤ ਕੌਮਾਂਤਰੀ ਸੱਟੇਬਾਜ਼ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁਲੀਸ ਨੇ ਇਹ ਜਾਣਕਾਰੀ ਦਿੱਤੀ। ਪੁਲੀਸ ਨੇ ਦੱਸਿਆ ਕਿ ਹਰਿਆਣਾ ਦਾ ਰਹਿਣ ਵਾਲਾ ਸੱਯਾਮ ਵੈਸਟ ਇੰਡੀਜ਼ ਭੱਜ ਗਿਆ ਸੀ, ਜਿਸ ਮਗਰੋਂ ਉਸ ਖ਼ਿਲਾਫ਼ ਸਰਕੂਲਰ ਜਾਰੀ ਕੀਤਾ ਗਿਆ। ਸੱਯਾਮ ਦੇ ਸ਼ਨਿੱਚਰਵਾਰ ਨੂੰ ਭਾਰਤ ਪਹੁੰਚਦੇ ਹੀ ਕੇਂਦਰੀ ਅਪਰਾਧ ਸ਼ਾਖਾ ਨੇ ਉਸਨੂੰ ਗ੍ਰਿਫ਼ਤਾਰ ਕਰ ਲਿਆ। ਸੱਯਾਮ ’ਤੇ ਦੋਸ਼ ਹੈ ਕਿ ਉਸ ਨੇ ਮੈਚ ਫਿਕਸ ਕਰਨ ਲਈ ਮਸ਼ਹੂਰ ਡ੍ਰਮਰ ਭਵੇਸ਼ ਬਾਫਨਾ ਨਾਲ ਸੰਪਰਕ ਕੀਤਾ ਸੀ। ਉਸਦੇ ਕਹਿਣ ’ਤੇ ਬਾਫਨਾ ਨੇ ਕਥਿਤ ਤੌਰ ’ਤੇ ਬੇਲਾਰੀ ਟਸਕਰਜ਼ ਗੇਂਦਬਾਜ਼ ਭਵੇਸ਼ ਗੁਲੇਚਾ ਨੂੰ ਰਿਸ਼ਵਤ ਦੇਣ ਦੀ ਕੋਸ਼ਿਸ਼ ਕੀਤੀ ਸੀ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All