ਕਿੱਥੇ ਹੈ ਮੁਲਕ ਰਾਜ ਆਨੰਦ ਦਾ ਘਰ?

ਕਿੱਥੇ ਹੈ ਮੁਲਕ ਰਾਜ ਆਨੰਦ ਦਾ ਘਰ?

ਸੰਦੀਪ ਸਿੰਘ ਅਨਮੋਲ ਵਿਰਾਸਤ

ਮੁਲਕ ਰਾਜ ਆਨੰਦ ਦਾ ਢਹਿ ਢੇਰੀ ਹੋ ਚੁੱਕਿਆ ਘਰ।

ਇਹ ਗੱਲ ਕੋਈ 2009 ਦੇ ਲਾਗੇ-ਬੰਨੇ ਦੀ ਹੋਣੀ ਏ। ਤਨਵੀ ਆਨੰਦ ਉਸ ਵੇਲੇ ਮੇਰੀ ਸਹਿਕਰਮੀ ਸੀ। ਗੱਲਾਂ ਗੱਲਾਂ ’ਚ ਉਸ ਮੈਨੂੰ ਦੱਸਿਆ ਕਿ ਸ੍ਰੀ ਮੁਲਕ ਰਾਜ ਆਨੰਦ ਉਸ ਦੇ ਪੁਰਖਿਆਂ ਵਿੱਚੋਂ ਹਨ। ਮੈਂ ਪੁੱਛਿਆ, ‘‘ਕੀ ਤੈਨੂੰ ਉਨ੍ਹਾਂ ਦੇ ਘਰ ਦਾ ਪਤਾ ਹੈ?’’ ਉਸ ਨੇ ਦੱਸਿਆ, ‘‘ਪਿਤਾ ਜੀ ਨੂੰ ਪਤਾ ਹੋਵੇਗਾ।’’ ਅਗਲੇ ਐਤਵਾਰ ਅਸੀਂ ਘਰ ਵੇਖਣ ਗਏ। ਸ਼ਹਿਰ ਅੰਮ੍ਰਿਤਸਰ। ਗਲੀ ਫ਼ਕੀਰ ਖ਼ਾਨਾ। ਬਾਜ਼ਾਰ ਮਾਈ ਸੇਵਾਂ। ਠਠੇਰੇ ਹੀ ਠਠੇਰੇ ਕਲਸ਼ ਬਣਾਉਂਦੇ। ਇਹ ਜੱਦੀ ਘਰ ਤਿੰਨ ਮੰਜ਼ਿਲਾ ਸੀ। ਸਾਰਾ ਹੀ ਕਿਰਾਏ ’ਤੇ। ਯੂਪੀ, ਬਿਹਾਰ ਤੋਂ ਆਏ ਮਜ਼ਦੂਰ। ਮੈਂ ਕਈ ਵੇਰ ਉਸ ਬਾਜ਼ਾਰ ਰਾਹੀਂ ਲੰਘਿਆ, ਪਰ ਘਰ ਵੇਖਣ ਦੁਬਾਰਾ ਨਾ ਗਿਆ। 2016 ਦੀ ਸਵੇਰ ਮੈਂ ਇੱਕ ਦੋਸਤ ਨਾਲ ਘਰ ਵੇਖਣ ਦੁਬਾਰਾ ਗਿਆ। ਘਰ ਮਲਬਾ ਹੋ ਚੁੱਕਾ ਸੀ। ਨਿਸ਼ਾਨ ਬਾਕੀ ਸੀ। ਮੈਂ ਤਸਵੀਰਾਂ ਖਿੱਚਦਾ ਰਿਹਾ। ਪਿਛਲੇ ਹਫ਼ਤੇ ਕੰਪਿਊਟਰ ਨੂੰ ਫਰੋਲਦਿਆਂ ਉਹ ਫੋਲਡਰ ਦੁਬਾਰਾ ਲੱਭ ਪਿਆ।

ਸੁਰਿੰਦਰ ਸਿੰਘ, ਸੋਹਣ ਸਿੰਘ ਆਰਟਿਸਟ, ਮੁਲਕ ਰਾਜ ਆਨੰਦ ਅਤੇ ਡਾ. ਪੀ.ਐੱਸ. ਅਰਸ਼ੀ।

ਮੈਨੂੰ ਇਸ ਗੱਲ ਦਾ ਇਲਮ ਸੀ ਕਿ ਮੇਰੇ ਮਿੱਤਰ ਹਰਦੀਪ ਸਿੰਘ ਦਾ ਪਰਿਵਾਰ ਮੁਲਕ ਰਾਜ ਆਨੰਦ ਹੋਰਾਂ ਨਾਲ ਜੁੜਿਆ ਰਿਹਾ ਹੈ। ਮੈਂ ਉਸ ਦੇ ਤਾਇਆ, ਸ. ਸੁਰਿੰਦਰ ਸਿੰਘ ਨੂੰ ਮਿਲਿਆ। ਉਨ੍ਹਾਂ ਦੱਸਿਆ ਕਿ ਮੁਲਕ ਰਾਜ ਆਨੰਦ ਦਾ ਜੱਦੀ ਘਰ ਭਾਵੇਂ ਫ਼ਕੀਰ ਖ਼ਾਨਾ ਬਾਜ਼ਾਰ ਵਿੱਚ ਸੀ, ਪਰ ਉਹ ਰਹੇ ਡੂੰਘੇ ਹਨੂੰਮਾਨ ਮੰਦਿਰ ਲਾਗੇ ਗਲੀ ਨੱਕਾਸ਼ਾਂ ਵਿੱਚ ਆਪਣੀ ਭੂਆ ਦੇ ਕੋਲ। ਬਚਪਨ ਤੇ ਜਵਾਨੀ ਉੱਥੇ ਹੀ ਬੀਤੀ। ਆਨੰਦ ਹੋਰਾਂ ਦਾ ਘਰ ਤੇ ਸ. ਸੁਰਿੰਦਰ ਸਿੰਘ ਦੇ ਦਾਦਾ ਜੀ ਦਾ ਘਰ ਆਹਮਣੋ-ਸਾਹਮਣੇ ਸੀ। ਦਾਦਾ ਜੀ ਪੰਜਾਬ ਦੇ ਮਹਾਨ ਕਲਾਕਾਰ ਭਾਈ ਗਿਆਨ ਸਿੰਘ ਨੱਕਾਸ਼ ਸਨ ਜਿਨ੍ਹਾਂ ਕਈ ਵਰ੍ਹੇ ਦਰਬਾਰ ਸਾਹਿਬ ਦੀ ਨੱਕਾਸ਼ੀ ਦਾ ਕੰਮ ਕੀਤਾ। ਇਸ ਦੇ ਨਾਲ ਹੀ ਪਿਤਾ ਜੀ ਸ. ਜੀ.ਐੱਸ. ਸੋਹਨ ਸਿੰਘ ਆਰਟਿਸਟ, ਮਹਾਨ ਕਲਾਕਾਰ ਸਨ। ਮੁਲਕ ਰਾਜ ਆਨੰਦ, ਭਾਈ ਗਿਆਨ ਸਿੰਘ ਨੂੰ ਮਾਮਾ ਜੀ ਕਹਿੰਦੇ ਸਨ ਅਤੇ ਸ. ਜੀ.ਐੱਸ. ਸੋਹਨ ਸਿੰਘ ਨੂੰ ਭਰਾਵਾਂ ਵਾਂਗ ਮੰਨਦੇ ਸਨ। ਇਹ ਰਿਸ਼ਤਾ ਸਾਰੀ ਉਮਰ ਰਿਹਾ। ਉਹ ਜਦੋਂ ਵੀ ਅੰਮ੍ਰਿਤਸਰ ਆਉਂਦੇ ਤਾਂ ਉਨ੍ਹਾਂ ਨੂੰ ਜ਼ਰੂਰ ਮਿਲਦੇ। ਆਪਣੀ ਸੰਪਾਦਕੀ ਦੌਰਾਨ ‘ਮਾਰਗ’ ਰਸਾਲੇ ਵਿੱਚ ਇਨ੍ਹਾਂ ਦੋਵਾਂ ਬਾਰੇ ਲੇਖ ਵੀ ਛਾਪੇ। ਉਨ੍ਹਾਂ ਭਾਈ ਸਾਹਿਬ ਤੋਂ ਕੰਧ-ਚਿੱਤਰ ਕਲਾ ਦੇ ਗੁਣ ਵੀ ਸਿੱਖੇ। ਮੁਲਕ ਰਾਜ ਆਨੰਦ ਨੇ ਸ੍ਰੀ ਹਰਿਮੰਦਰ ਸਾਹਿਬ ਕਮੇਟੀ ਨੂੰ ਹਰਿਮੰਦਰ ਸਾਹਿਬ ਦੀ ਕਲਾ ਬਚਾਉਣ ਲਈ ਵੀ ਕਈ ਸੁਝਾਅ ਏਸੇ ਪਰਿਵਾਰ ਰਾਹੀਂ ਦਿੱਤੇ। ਸ਼ਹਿਰ ਨੇ ਮੁਲਕ ਰਾਜ ਆਨੰਦ ਨੂੰ ਭੁਲਾ ਹੀ ਦਿੱਤਾ ਹੈ। ਸ਼ਹਿਰ ਦੇ ਕਲਾ/ਵਿੱਦਿਅਕ ਅਦਾਰਿਆਂ ਨੂੰ ਉਨ੍ਹਾਂ ਦੇ ਨਾਂ ’ਤੇ ਕੋਈ ਐਵਾਰਡ ਸ਼ੁਰੂ ਕਰਨਾ ਚਾਹੀਦਾ ਹੈ ਤਾਂ ਜੋ ਸ਼ਹਿਰ ਤੋਂ ਬਾਹਰ ਵਾਲੇ ਲੋਕ ਹੀ ਉਨ੍ਹਾਂ ਦੇ ਅੰਮ੍ਰਿਤਸਰ ਨਾਲ ਰਿਸ਼ਤੇ ਬਾਰੇ ਜਾਣ ਸਕਣ।

ਸੰਪਰਕ: 99884-53725

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਰੀਫ਼ ਸਰਕਾਰ ਲਈ ਔਖਾ ਪੈਂਡਾ

ਸ਼ਰੀਫ਼ ਸਰਕਾਰ ਲਈ ਔਖਾ ਪੈਂਡਾ

ਦੁਨੀਆ ਦੇ ਡਗਮਗਾ ਰਹੇ ਅਰਥਚਾਰੇ

ਦੁਨੀਆ ਦੇ ਡਗਮਗਾ ਰਹੇ ਅਰਥਚਾਰੇ

ਬੁਲਡੋਜ਼ਰ : ਰਾਜਕੀ ਦਮਨ ਦਾ ਪ੍ਰਤੀਕ

ਬੁਲਡੋਜ਼ਰ : ਰਾਜਕੀ ਦਮਨ ਦਾ ਪ੍ਰਤੀਕ

ਕੀ ਸਾਖ਼ ਕੋਈ ਮਾਅਨੇ ਰੱਖਦੀ ਹੈ?

ਕੀ ਸਾਖ਼ ਕੋਈ ਮਾਅਨੇ ਰੱਖਦੀ ਹੈ?

ਪੰਜਾਬ ਯੂਨੀਵਰਸਿਟੀ ਚੌਰਾਹੇ ’ਚ ਕਿਉਂ ?

ਪੰਜਾਬ ਯੂਨੀਵਰਸਿਟੀ ਚੌਰਾਹੇ ’ਚ ਕਿਉਂ ?

ਭਾਰਤੀ ਸਿਆਸਤ ਦੀ ਮਹਾਂ-ਮੰਡੀ

ਭਾਰਤੀ ਸਿਆਸਤ ਦੀ ਮਹਾਂ-ਮੰਡੀ

ਸ਼ਹਿਰ

View All