ਕਿਵੇਂ ਲੀਹ ’ਤੇ ਆਏ ਵਿੱਦਿਅਕ ਢਾਂਚਾ : The Tribune India

ਕਿਵੇਂ ਲੀਹ ’ਤੇ ਆਏ ਵਿੱਦਿਅਕ ਢਾਂਚਾ

ਕਿਵੇਂ ਲੀਹ ’ਤੇ ਆਏ ਵਿੱਦਿਅਕ ਢਾਂਚਾ

10510CD _EDUCATIONਸੁੰਦਰਪਾਲ ਪ੍ਰੇਮੀ ਸਰਕਾਰੀ ਸੰਵੇਦਨਹੀਣਤਾ ਨੇ ਸਰਕਾਰੀ ਸਕੂਲਾਂ ਨੂੰ ਹਾਸ਼ੀਏ ’ਤੇ ਲਿਆ ਕੇ, ਮਾਂ ਤੋਂ ਵਿਛੜੇ ਬੱਚੇ ਦੀ ਦੁਖਦਾਈ ਮਾਨਸਿਕਤਾ ਦੇ ਹਾਣ ਦਾ ਬਣਾ ਦਿੱਤਾ ਹੈ। ਸਰਕਾਰੀ ਸਕੂਲਾਂ ਵਿੱਚ ਬੱਚਿਆਂ ਦਾ ਸ਼ੁੱਧ ਪਾਣੀ ਲਈ ਤਰਸਣਾ, ਬੈਠਣ ਲਈ ਯੋਗ ਪ੍ਰਬੰਧ ਨਾ ਹੋਣਾ, ਕਮਰਿਆਂ ਦੀ ਘਾਟ ਕਰਕੇ ਰੁੱਖਾਂ ਹੇਠ ਕਲਾਸਾਂ ਦਾ ਲੱਗਣਾ, ਮੀਂਹ ਸਮੇਂ ਸੰਤਾਪ ਭੋਗਣਾ ਜਾਰੀ ਹੈ। ਇਨ੍ਹਾਂ ਜ਼ਰੂਰੀ ਸਹੂਲਤਾਂ ਦੀ ਕਮੀ ਦੂਰ ਕਰਨ ਲਈ ਪ੍ਰਸ਼ਾਸਨ ਅਜੇ ਵੀ ਠੋਸ ਉਪਰਾਲੇ ਕਰਨ ਤੋਂ ਕੰਨੀ ਕਤਰਾ ਰਿਹਾ ਹੈ। ਅਧਿਆਪਕਾਂ ਦੀ ਕਮੀ, ਅਧਿਆਪਕਾਂ ਤੋਂ ਗ਼ੈਰ-ਵਿੱਦਿਅਕ ਕੰਮ ਲੈਣਾ, ਬੇਲੋੜੇ ਕੈਂਪ ਲਾਉਣਾ, ਮਿਡ-ਡੇ-ਮੀਲ ਵਿੱਚ ਕੁਝ ਅਧਿਆਪਕਾਂ ਉਲਝਾਉਣਾਂ ਅਜਿਹੇ ਕਾਰਨ ਹਨ ਜਿਨ੍ਹਾਂ ਕਰਕੇ ਪ੍ਰਾਇਮਰੀ ਸਕੂਲਾਂ ਵਿੱਚ ਪੜ੍ਹਾਈ ਨੂੰ ਖ਼ੋਰਾ ਲਗਦਾ ਰਹਿੰਦਾ ਹੈ। ਬੱਚਿਆਂ ਦੀ ਪੜ੍ਹਾਈ ਵਿੱਚ ਨੀਂਹ ਕਮਜ਼ੋਰ ਰਹਿ ਜਾਂਦੀ ਹੈ। ‘ਰਾਈਟ ਟੂ ਐਜੂਕੇਸ਼ਨ’ ਐਕਟ 2010 ਤਹਿਤ ਅੱਠਵੀਂ ਜਮਾਤ ਤੱਕ ਕਿਸੇ ਬੱਚੇ ਨੂੰ ਫੇਲ੍ਹ ਨਾ ਕਰਨ ਕਰਕੇ ਵੀ ਸਿੱਖਿਆ ਦਾ ਮਿਆਰ ਖੂੰਜੇ ਲੱਗ ਗਿਆ ਸੀ ਪ੍ਰੰਤੂ ਹੁਣ ਦੁਬਾਰਾ ਪ੍ਰਾਇਮਰੀ ਤੇ ਮਿਡਲ ਦੀ ਪ੍ਰੀਖਿਆ ਬੋਰਡ ਵੱਲੋਂ ਲੈਣ ਦੀ ਕੇਂਦਰ ਸਰਕਾਰ ਨੇ ਹਰੀ ਝੰਡੀ ਦੇ ਦਿੱਤੀ ਹੈ। ਸਰਕਾਰੀ ਸਕੂਲਾਂ ਵਿੱਚ ਪੜ੍ਹਾਈ ਦੇ ਗਿਰ ਰਹੇ ਗਰਾਫ ਅਤੇ ਸਕੂਲਾਂ ਵਿੱਚ ਉਪਰੋਕਤ ਘਾਟਾਂ ਕਰਕੇ ਪ੍ਰਾਈਵੇਟ ਸਕੂਲਾਂ ਦੀ ਚੜ੍ਹ ਮੱਚੀ ਹੋਈ ਹੈ। ਪ੍ਰਾਈਵੇਟ ਸਕੂਲਾਂ ਦੀ ਗੁੱਡੀ ਚੜ੍ਹਾਉਣ ਵਿੱਚ ਅੰਦਰਖਾਤੇ ਸਰਕਾਰੀ ਤੰਤਰ ਦੇ ਹੱਥ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ। ਚੋਣਾਂ ਵੇਲੇ ਉਮੀਦਵਾਰ ਪ੍ਰਾਈਵੇਟ ਸਕੂਲਾਂ ਤੋਂ ਵੀ ਫੰਡ ਲੈਂਦੇ ਹਨ। ਖਾਸ ਮੌਕਿਆਂ ’ਤੇ ਭੀੜ ਦਾ ਜੁਗਾੜ ਕਰਨ ਲਈ ਸਰਕਾਰਾਂ ਪ੍ਰਾਈਵੇਟ ਸਕੂੁਲਾਂ ਦੀਆਂ ਬੱਸਾਂ ਲੈਣ ਤੋਂ ਵੀ ਸੰਕੋਚ ਨਹੀਂ ਕਰਦੀਆਂ। ਪ੍ਰਾਈਵੇਟ ਸਕੂੁਲਾਂ, ਸੰਸਥਾਵਾਂ ਪ੍ਰਤੀ ਸਰਕਾਰ ਦੀ ਠੋਸ ਨੀਤੀ ਨਹੀਂ ਹੈ। ਪ੍ਰਾਈਵੇਟ ਵਿੱਦਿਅਕ ਅਦਾਰੇ ਕੋਰਸਾਂ ਵਿੱਚ ਦਾਖਲੇ ਸਮੇਂ ਚੰਦੇ ਦੇ ਰੂਪ ਵਿੱਚ ਹੱਥ ਰੰਗ ਰਹੇ ਹਨ। ਈ.ਟੀ.ਈ., ਬੀ.ਐੱਡ. ਕੋਰਸਾਂ ਲਈ ਮਾਨਤਾ ਦੀ ਸਰਕਾਰੀ ਮੋਹਰ ਲੱਗਣ ਬਾਅਦ ਹਰ ਸਾਲ ਹਜ਼ਾਰਾਂ ਅਧਿਆਪਕ ਬੇਰੁਜ਼ਗਾਰਾਂ ਦੀ ਲਾਈਨ ਵਿੱਚ ਲੱਗ ਰਹੇ ਹਨ। ਕਈ ਸੰਸਥਾਵਾਂ ਬੀ.ਐੱਡ., ਈ.ਟੀ.ਟੀ. ਦੇ ਕੋਰਸਾਂ ਲਈ ਮੋਟੀਆਂ ਰਕਮਾਂ ਲੈ ਕੇ ਘਰ ਬੈਠਿਆਂ ਨੂੰ ਹੀ ਸਰਟੀਫਿਕੇਟ ਦੇ ਦਿੰਦੀਆਂ ਹਨ, ਸਿਰਫ ‘ਕੰਟੈਕਟ ਪ੍ਰੋਗਰਾਮ’ ਵਿੱਚ ਹੀ ਹਾਜ਼ਰੀ ਦੇਣੀ ਹੁੰਦੀ ਹੈ। ਇਮਤਿਹਾਨਾਂ ਵਿੱਚ ਪੇਪਰ ਦੇਣੇ ਜ਼ਰੂਰੀ ਹੁੰਦੇ ਹਨ। ਅਧਿਆਪਕਾਂ ਦੀਆਂ ਅਨੇਕਾਂ ਕਿਸਮਾਂ ਕਰਕੇ ਵੀ ਵਿੱਦਿਅਕ ਢਾਂਚੇ ਵਿੱਚ ਰਾਮ-ਰੌਲਾ ਪਿਆ ਰਹਿੰਦਾ ਹੈ। ਸਰਵ ਸਿੱਖਿਆ ਅਭਿਆਨ ਰਮਸਾ ਅਧੀਨ ਟੈਸਟ ਪਾਸ ਕਰਕੇ ਲੱਗੇ ਅਧਿਆਪਕਾਂ ਨੂੰ ਕਈ ਸਾਲ ਹੋ ਚੁੱਕੇ ਹਨ, ਉਹ ਰੈਗੂਲਰ ਸਰਵਿਸ ਦੀ ਪੁਰਜ਼ੋਰ ਮੰਗ ਰੋਸ ਮੁਜ਼ਾਹਰੇ ਕਰਕੇ ਕਰਦੇ ਰਹਿੰਦੇ ਹਨ। ਰੈਗੂਲਰ ਅਧਿਆਪਕਾਂ ਵਾਂਗ ਮੈਡੀਕਲ ਛੁੱਟੀ, ਇਨਕਰੀਮੈਂਟ ਸੀ ਲੀਵ ਦੇ ਸਰਵਿਸ ਅਨੁਸਾਰ ਵਾਧੇ ਆਦਿ ਮੰਗਾਂ ਮੰਨਣ ਲਈ ਸਰਕਾਰਾਂ ’ਤੇ ਜ਼ੋਰ ਪਾਇਆ ਜਾਂਦਾ ਹੈ। ਇਸ ਤਰ੍ਹਾਂ ਸਰਵਿਸ ਪ੍ਰੋਵਾਈਡਰ ਈ.ਜੀ.ਐਸ. ਤੇ ਹੋਰ ਕਿਸਮਾਂ ਦੇ ਅਧਿਆਪਕ ਵੀ ਪੂਰੇ ਗਰੇਡ ਦੀ ਮੰਗ ਲਈ ਜੱਦੋ-ਜਹਿਦ ਕਰਦੇ ਹਨ। ਉਹ ਨਿਗੂਣੀ ਤਨਖਾਹ ’ਤੇ ਕੰਮ ਕਰਨ ਲਈ ਮਜਬੂਰ ਹਨ। ਰਮਸਾ ਅਧੀਨ ਲੱਗੇ ਅਧਿਆਪਕਾਂ ਨੂੰ ਤਿੰਨ-ਚਾਰ ਮਹੀਨਿਆਂ ਬਾਅਦ ਤਨਖਾਹ ਦਿੱਤੀ ਜਾਂਦੀ ਹੈ। ਕੇਂਦਰ ਸਰਕਾਰ ਦੀ ਗਰਾਂਟ ’ਤੇ ਸੂਬਾ ਸਰਕਾਰਾਂ ਨਿਰਭਰ ਹਨ। ਸਰਕਾਰੀ ਸਕੂਲਾਂ ਦੀ ਬਿਹਤਰੀ ਤੋਂ ਮੁਖ ਮੋੜ ਕੇ ਪੜ੍ਹਾਈ ਦੇ ਮਿਆਰ ਨੂੰ ਉੱਚਾ ਚੁੱਕਣ ਬਹਾਨੇ ਪਬਲਿਕ-ਪ੍ਰਾਈਵੇਟ ਸਾਂਝੇਦਾਰੀ ਤਹਿਤ ਸਰਕਾਰ ਵੱਲੋਂ ਖੋਲ੍ਹੇ ਆਦਰਸ਼ ਸਕੂਲ ਦਮ ਤੋੜ ਰਹੇ ਹਨ। ਸਰਕਾਰ ਦੀ ਹਿੱਸੇਦਾਰੀ ਸੱਤਰ ਪ੍ਰਤੀਸ਼ਤ ਹੋਣ ਦੇ ਬਾਵਜੂਦ ਪ੍ਰਾਈਵੇਟ ਅਦਾਰਿਆਂ ਨੂੰ ਮਨਮਾਨੀਆਂ ਕਰਨ ਦੀ ਖੁੱਲ੍ਹ ਦਿੱਤੀ ਹੋਈ ਹੈ। ਜ਼ਿਲ੍ਹਿਆਂ ਵਿੱਚ ਬਣੇ ਮੈਰੀਟੋਰੀਅਸ ਸਕੂਲਾਂ ਦਾ ਸਾਰਾ ਖ਼ਰਚਾ ਸਰਕਾਰ ਵੱਲੋਂ ਕੀਤਾ ਜਾਂਦਾ ਹੈ। ਮੁਫ਼ਤ ਪੜ੍ਹਾਈ ਤੇ ਹੋਸਟਲ ਦਾ ਖ਼ਰਚਾ ਸਰਕਾਰ ਸਿਰ ਹੈ। ਇਸ ਵਾਰ ਮੈਰੀਟੋਰੀਅਸ ਸਕੂਲਾਂ ਵਿੱਚ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਦਾ ਟੈਸਟ ਲਿਆ ਗਿਆ। ਅੱਸੀ ਪ੍ਰਤੀਸ਼ਤ ਅੰਕ ਪ੍ਰਾਪਤ ਕਰਨ ਵਾਲੇ ਟੈਸਟ ਵਿੱਚੋਂ ਪੰਜਾਹ ਪ੍ਰਤੀਸ਼ਤ ਵਿਦਿਆਰਥੀ ਹੀ ਪਾਸ ਹੋਏ ਹਨ। ਅੱਸੀ ਤੋਂ ਵੱਧ ਅੰਕ ਦੀ ਪ੍ਰਾਪਤੀ ਵਾਲੇ ਵੀ ਕੁਝ ਵਿਦਿਆਰਥੀ ਦਾਖਲਾ ਲੈਣ ਵਿੱਚ ਫਾਡੀ ਰਹਿ ਗਏ। ਭਾਵ ਟੈਸਟ ਵਿੱਚ ਆਪਣੀ ਚੜ੍ਹਤ ਨਹੀਂ ਬਣਾ ਸਕੇ। ਲੀਹੋਂ ਲੱਥਾ ਵਿੱਦਿਅਕ ਢਾਂਚਾ ਤਾਂ ਹੀ ਲੀਹ ’ਤੇ ਆ ਸਕਦਾ ਹੈ ਜੇ ਸਰਕਾਰ ਆਦਰਸ਼ ਸਕੂਲਾਂ ਨੂੰ ਖਤਮ ਕਰਕੇ ਮੈਰੀਟੋਰੀਅਸ ਸਕੂਲਾਂ ’ਤੇ ਖ਼ਜ਼ਾਨਾ ਲੁਟਾਉਣ ਦੀ ਬਜਾਏ ਸਰਕਾਰੀ ਸਕੂਲਾਂ ਨੂੰ ਹਰ ਹਾਲਤ ਪੱਕੇ ਪੈਰੀਂ ਖੜ੍ਹਾ ਕਰਨ ਲਈ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਕਰੇ। ਅਧਿਆਪਕਾਂ ਨਾਲ ਕਿਸੇ ਕਿਸਮ ਦਾ ਪੱਖਪਾਤ ਨਾ ਕੀਤਾ ਜਾਵੇ। ਅਧਿਆਪਕਾਂ ਦੀ ਤਰੱਕੀ ਲਈ ਸੀਨੀਆਰਟੀ ਸੂਚੀ ਵਿੱਚ ਪਾਰਦਰਸ਼ਤਾ ਤੇ ਨਿਰਪੱਖਤਾ ਨੂੰ ਨਜ਼ਰਅੰਦਾਜ਼ ਨਾ ਕੀਤਾ ਜਾਵੇ। ਠੇਕੇ ’ਤੇ ਰੱਖੇ ਟੈਸਟ ਪਾਸ ਵਾਲੇ ਅਧਿਆਪਕਾਂ ਨੂੰ ਰੈਗੂਲਰ ਕਰਨ ਵਿਚ ਪਾਸਾ ਵੱਟਣ ਦੀ ਨੀਤੀ ਤੋਂ ਮੁਖ ਮੋੜੇ। ਰੈਗੂਲਰ ਟੀਚਰਾਂ ਵਾਂਗ ਇਨ੍ਹਾਂ ਨੂੰ ਸਹੂਲਤਾਂ ਦਿੱਤੀਆਂ ਜਾਣ। ਸਿਲੇਬਸ ਸਮੇਂ ਦੇ ਹਾਣੀ ਬਣਾਏ ਜਾਣ। ਖਾਲੀ ਪੋਸਟਾਂ ਹਰ ਹਾਲਤ ਨਿਯਮਾਂ ਅਧੀਨ ਭਰੀਆਂ ਜਾਣ। ਟੈਸਟ ਦੀ ਫੀਸ ਵੀ ਦੋ ਸੌ ਤੋਂ ਵੱਧ ਨਾ ਰੱਖੀ ਜਾਵੇ। ਬੀ.ਐੱਡ. ਤੇ ਈ.ਟੀ.ਟੀ. ਦੇ ਪ੍ਰਾਈਵੇਟ ਸੰਸਥਾਵਾਂ ਵਿੱਚ ਚਲ ਰਹੇ ਕੋਰਸਾਂ ਨੂੰ ਪੰਜ ਸਾਲ ਲਈ ਬੰਦ ਕੀਤਾ ਜਾਣਾ ਚਾਹੀਦਾ ਹੈ। ਬੇਰੁਜ਼ਗਾਰ ਅਧਿਆਪਕਾਂ ਦੀ ਲੰਮੀ ਕਤਾਰ ਨੂੰ ਘਟਾਉਣ ਲਈ ਹਰ ਟੀਚਰ ਨੂੰ ਅਠਵੰਜਾ ਸਾਲ ’ਤੇ ਸੇਵਾਮੁਕਤ ਕੀਤਾ ਜਾਵੇ। ਦੋ ਸਾਲ ਦੀ ਐਕਸਟੈਨਸ਼ਨ ਬੇਰੁਜ਼ਗਾਰਾਂ ਦੇ ਰੁਜ਼ਗਾਰ ਵਿੱਚ ਫਾਨਾ ਬਣੀ ਹੋਈ ਹੈ। ਉਪਰੋਕਤ ਠੋਸ ਕਦਮ ਚੁੱਕਣ ਲਈ ਸਰਕਾਰ ਸੁਹਿਰਦਤਾ, ਨਿਰਪੱਖਤਾ ਦੀ ਮਿਸਾਲ ਬਣ ਕੇ ਵਿਖਾਏ, ਫਿਰ ਹੀ ਨਤੀਜੇ ਸਾਹਮਣੇ ਆ ਸਕਦੇ ਹਨ। ਸੰਪਰਕ: 98140- 51099 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵਧਦੀਆਂ ਕੀਮਤਾਂ ਅਤੇ ਅਰਥਚਾਰੇ ਦੀ ਖੜੋਤ

ਵਧਦੀਆਂ ਕੀਮਤਾਂ ਅਤੇ ਅਰਥਚਾਰੇ ਦੀ ਖੜੋਤ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਬੇਹਿਸਾਬ ਲਾਲਚ ਦੇ ਘੁੱਟ

ਬੇਹਿਸਾਬ ਲਾਲਚ ਦੇ ਘੁੱਟ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਮੁੱਖ ਖ਼ਬਰਾਂ

ਹਿਮਾਚਲ ਕਾਂਗਰਸ ਦੇ ਹੱਥ

ਹਿਮਾਚਲ ਕਾਂਗਰਸ ਦੇ ਹੱਥ

* ਹਿਮਾਚਲ ’ਚ ‘ਰਿਵਾਜ ਨਹੀਂ ਰਾਜ ਬਦਲਿਆ’ * ਕਾਂਗਰਸ ਨੂੰ ਮਿਲਿਆ ਸਪੱਸ਼ਟ ...

ਗੁਜਰਾਤ ’ਚ ਭਾਜਪਾ ਨੇ ਇਤਿਹਾਸ ਸਿਰਜਿਆ

ਗੁਜਰਾਤ ’ਚ ਭਾਜਪਾ ਨੇ ਇਤਿਹਾਸ ਸਿਰਜਿਆ

* ਲਗਾਤਾਰ ਸੱਤਵੀਂ ਵਾਰ ਅਸੈਂਬਲੀ ਚੋਣ ਜਿੱਤੀ * ਪੰਜ ਸੀਟਾਂ ਜਿੱਤਣ ਵਾਲੀ...

ਕੁਆਰਟਰ ਫਾਈਨਲ ਮੁਕਾਬਲੇ ਅੱਜ ਤੋਂ

ਕੁਆਰਟਰ ਫਾਈਨਲ ਮੁਕਾਬਲੇ ਅੱਜ ਤੋਂ

ਬ੍ਰਾਜ਼ੀਲ ਤੇ ਕ੍ਰੋਏਸ਼ੀਆ ਹੋਣਗੇ ਆਹਮੋ-ਸਾਹਮਣੇ

ਸ਼ਹਿਰ

View All