ਕਿਰਨਜੀਤ ਕੌਰ ਨੇ ਮਲੇਸ਼ੀਆ ’ਚ ਸੋਨ ਤਗ਼ਮਾ ਜਿੱਤਿਆ

ਇਕਬਾਲ ਸਿੰਘ ਸ਼ਾਂਤ ਡੱਬਵਾਲੀ, 13 ਫਰਵਰੀ ਪਿੰਡ ਪੰਨੀਵਾਲਾ ਮੋਰੀਕਾ ਦੇ ਖੇਤ ਮਜ਼ਦੂਰ ਦੀ ਧੀ ਕਿਰਨਜੀਤ ਕੌਰ ਨੇ ਕੁਆਲਾਲੰਪੁਰ (ਮਲੇਸ਼ੀਆ) ਵਿੱਚ 11 ਫਰਵਰੀ ਨੂੰ ਖ਼ਤਮ ਹੋਈ ਕੌਮਾਂਤਰੀ ਯੋਗ ਚੈਂਪੀਅਨਸ਼ਿਪ ਵਿੱਚ ਸੋਨ ਤਗ਼ਮਾ ਜਿੱਤ ਕੇ ਇਤਿਹਾਸ ਸਿਰਜ ਦਿੱਤਾ, ਜਿਸ ਦਾ ਅੱਜ ਇੱਥੇ ਪਹੁੰਚਣ ’ਤੇ ਭਰਵਾਂ ਸਵਾਗਤ ਕੀਤਾ ਗਿਆ। ਸਕੂਲ ਗੇਮਜ਼ ਐਂਡ ਐਕਟੀਵਿਟੀ ਡਿਵੈਲਪਮੈਂਟ ਫਾਊਂਡੇਸ਼ਨ ਵੱਲੋਂ ਕਰਵਾਏ ਇਸ ਟੂਰਨਾਮੈਂਟ ਵਿੱਚ ਕਿਰਨਜੀਤ ਨੇ ਥਾਈਲੈਂਡ, ਨੇਪਾਲ ਅਤੇ ਮਲੇਸ਼ੀਆ ਦੀਆਂ ਖਿਡਾਰਨਾਂ ਨੂੰ ਸ਼ਿਕਸਤ ਦਿੱਤੀ। ਕਿਰਨਜੀਤ ਨੇ ਕਰੀਬ ਢਾਈ ਮਿੰਟ ਤੱਕ ਯੋਗ ਆਸਨ ਨੂੰ ਬਰਕਰਾਰ ਰੱਖ ਕੇ ਜਿੱਤ ਹਾਸਲ ਕੀਤੀ। ਕਿਰਨਜੀਤ ਦੀ ਮਾਤਾ ਕੁਲਵਿੰਦਰ ਕੌਰ ਲਕਵਾਗ੍ਰਸਤ ਹੈ, ਜਦੋਂਕਿ ਪਿਤਾ ਜਗਸੀਰ ਸਿੰਘ ਖੇਤ ਮਜ਼ਦੂਰ ਕਰਦਾ ਹੈ। ਯੋਗ (2014) ਮੁਕਾਬਲੇ ’ਚ ਚਾਂਦੀ ਦਾ ਤਗ਼ਮਾ ਜੇਤੂ ਕਿਰਨਜੀਤ ਨੇ ਹਵਾਈ ਜਹਾਜ਼ ਦੀ ਟਿਕਟ ਦਾ ਖ਼ਰਚ ਆਪਣੇ ਪੱਲਿਓਂ ਝੱਲਿਆ।ਕਿਰਨਜੀਤ ਦਾ ਅੱਜ ਸ਼ਹਿਰ ਡੱਬਵਾਲੀ ਪਹੁੰਚਣ ’ਤੇ ਵਿਧਾਇਕ ਅਮਿਤ ਸਿਹਾਗ, ਐੱਸਡੀਐੱਮ ਡਾ. ਵਿਨੇਸ਼ ਕੁਮਾਰ, ਤੇ ਇਲਾਕੇ ਦੇ ਲੋਕਾਂ ਨੇ ਭਰਵਾਂ ਸਵਾਗਤ ਕੀਤਾ। ਪਿੰਡ ਪੰਨੀਵਾਲਾ ਮੋਰੀਕਾ ਵਿੱਚ ਵੀ ਉਸਦਾ ਸਨਮਾਨ ਕੀਤਾ ਗਿਆ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਕਸ਼ਮੀਰ ਵਾਦੀ ਮੁੜ ਪਾਬੰਦੀਆਂ ਹੇਠ

ਕਸ਼ਮੀਰ ਵਾਦੀ ਮੁੜ ਪਾਬੰਦੀਆਂ ਹੇਠ

ਧਾਰਾ-370 ਹਟਾਉਣ ਦੀ ਪਹਿਲੀ ਵਰ੍ਹੇਗੰਢ ਤੋਂ ਦੋ ਦਿਨ ਪਹਿਲਾਂ ਕੀਤੇ ‘ਲੌਕ...

ਜ਼ਹਿਰੀਲੀ ਸ਼ਰਾਬ ਕਾਰਨ 7 ਹੋਰ ਮੌਤਾਂ

ਜ਼ਹਿਰੀਲੀ ਸ਼ਰਾਬ ਕਾਰਨ 7 ਹੋਰ ਮੌਤਾਂ

* ਮੌਤਾਂ ਦੀ ਗਿਣਤੀ ਵਧ ਕੇ 119 ਹੋਈ; * ਮੋਗਾ ਅਤੇ ਲੁਧਿਆਣਾ ਦੇ ਪੇਂਟ ਸ...

ਮੁੱਖ ਮੰਤਰੀ ਆਦਿਤਿਆਨਾਥ ਨੇ ਅਯੁੱਧਿਆ ’ਚ ਤਿਆਰੀਆਂ ਦਾ ਜਾਇਜ਼ਾ ਲਿਆ

ਮੁੱਖ ਮੰਤਰੀ ਆਦਿਤਿਆਨਾਥ ਨੇ ਅਯੁੱਧਿਆ ’ਚ ਤਿਆਰੀਆਂ ਦਾ ਜਾਇਜ਼ਾ ਲਿਆ

ਕੋਵਿਡ- 19 ਪ੍ਰੋਟੋਕੋਲ ਦੀ ਸਖ਼ਤੀ ਨਾਲ ਪਾਲਣਾ ਕਰਨ ਦਾ ਅਹਿਦ

ਵਿੱਤੀ ਸੰਕਟ: ਪੰਜਾਬ ਸਰਕਾਰ ਨੇ ਤਿੰਨ ਲੱਖ ਮੁਲਾਜ਼ਮਾਂ ਦੀ ਤਨਖ਼ਾਹ ਰੋਕੀ

ਵਿੱਤੀ ਸੰਕਟ: ਪੰਜਾਬ ਸਰਕਾਰ ਨੇ ਤਿੰਨ ਲੱਖ ਮੁਲਾਜ਼ਮਾਂ ਦੀ ਤਨਖ਼ਾਹ ਰੋਕੀ

* ਕੇਵਲ ਦਰਜਾ ਚਾਰ ਮੁਲਾਜ਼ਮਾਂ ਨੂੰ ਮਿਲੇਗੀ ਤਨਖ਼ਾਹ; * ਸਰਕਾਰ ਨੂੰ 2303...

ਸ਼ਹਿਰ

View All