ਕਿਰਤ ਕਾਨੂੰਨਾਂ ’ਚ ਫੇਰਬਦਲ ’ਤੇ ਵਿਸ਼ਵ ਕਿਰਤ ਅਦਾਰੇ ਨੇ ਡੂੰਘੀ ਚਿੰਤਾ ਪ੍ਰਗਟਾਈ

ਨਵੀਂ ਦਿੱਲੀ, 25 ਮਈ ਵਿਸ਼ਵ ਕਿਰਤ ਅਦਾਰੇ (ਆਈਐੱਲਓ) ਨੇ 10 ਕੇਂਦਰੀ ਯੂਨੀਅਨਾਂ ਨੂੰ ਭਰੋਸਾ ਦਿੱਤਾ ਹੈ ਕਿ ਸੂਬਿਆਂ ਵਲੋਂ ਕਿਰਤ ਕਾਨੂੰਨਾਂ ਵਿੱਚ ਫੇਰਬਦਲ ਅਤੇ ਮੁਅੱਤਲ ਕਰਨ ’ਤੇ ਸੰਸਥਾ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਡੂੰਘੀ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਆਈਐੱਲਓ ਵਲੋਂ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਗਈ ਹੈ ਕਿ ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਭਾਰਤ ਦੀ ਕੌਮਾਂਤਰੀ ਵੱਚਨਬੱਧਤਾ (ਕਿਰਤ ਕਾਨੂੰਨਾਂ ’ਤੇ ਆਧਾਰਿਤ ਕਨਵੈਨਸ਼ਨਾਂ) ’ਤੇ ਕਾਇਮ ਰਹਿਣ ਦਾ ਸਪੱਸ਼ਟ ਸੁਨੇਹਾ ਦਿੱਤਾ ਜਾਵੇ ਅਤੇ ਗੱਲਬਾਤ ਰਾਹੀਂ ਮਸਲਾ ਹੱਲ ਕੀਤਾ ਜਾਵੇ। ਦੱਸਣਯੋਗ ਹੈ ਕਿ 10 ਕੇਂਦਰੀ ਵਪਾਰ ਯੂਨੀਅਨਾਂ ਵਲੋਂ ਕਿਰਤ ਕਾਨੂੰਨਾਂ ਵਿੱਚ ਫੇਰਬਦਲ ਦੇ ਮੁੱਦੇ ’ਤੇ ਕੌਮਾਂਤਰੀ ਸੰਸਥਾ ਨੂੰ 14 ਮਈ, 2020 ਨੂੰ ਲਿਖੇ ਪੱਤਰ ਮਗਰੋਂ ਆਈਐੱਲਓ ਨੇ ਇਸ ਮਸਲੇ ਵਿੱਚ ਦਖ਼ਲ ਦਿੱਤਾ ਹੈ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All