ਕਿਰਤੀ ਕਿਸਾਨ ਪਾਰਟੀ: ਸਥਾਪਨਾ ਤੇ ਮਹੱਤਵ

ਕਿਰਤੀ ਕਿਸਾਨ ਪਾਰਟੀ: ਸਥਾਪਨਾ ਤੇ ਮਹੱਤਵ

ਚਰੰਜੀ ਲਾਲ ਕੰਗਣੀਵਾਲ

ਸੰਤੋਖ ਸਿੰਘ  ਸੰਤੋਖ ਸਿੰਘ

ਗ਼ਦਰ ਲਹਿਰ ਅਤੇ ਸੋਵੀਅਤ ਇਨਕਲਾਬ ਦੇ ਵਾਰਸ ਵਜੋਂ ਅਕਾਲੀ ਤੇ ਬੱਬਰ ਅਕਾਲੀ ਲਹਿਰਾਂ ’ਚੋਂ ਗੁਜ਼ਰਦੀ ਹੋਈ ਕਿਰਤੀ ਲਹਿਰ ਧਰਮ-ਨਿਰਪੱਖ ਤੇ ਪ੍ਰਜਾਤੰਤਰੀ ਰਾਜ ਦੀ ਸਥਾਪਨਾ ਦਾ ਸਾਧਨ ਬਣੀ। ਗ਼ਦਰ ਲਹਿਰ ਨੂੰ ਦਬਾਏ ਜਾਣ ਤੋਂ ਬਾਅਦ ਗ਼ਦਰੀਆਂ ਨੂੰ ਕਾਲੇ ਪਾਣੀ ਜੇਲ੍ਹ ਤੇ ਦੇਸ਼ ਦੀਆਂ ਜੇਲ੍ਹਾਂ ਵਿਚ ਭੇਜਿਆ ਗਿਆ ਤਾਂ ਉਨ੍ਹਾਂ ਨੇ ਅੰਗਰੇਜ਼ ਅਧਿਕਾਰੀਆਂ ਵੱਲੋਂ ਕੀਤੇ ਜਾਂਦੇ ਜ਼ੁਲਮ ਅਤੇ ਮਨੁੱਖੀ ਅਧਿਕਾਰਾਂ ਦੀ ਖਾਤਰ ਜਿਹੜੀਆਂ ਜੱਦੋ-ਜਹਿਦਾਂ ਅਤੇ ਟੱਕਰਾਂ ਲਈਆਂ, ਉਹ ਲਾਸਾਨੀ ਹਨ। ਜੰਗ ਦੇ ਮੁੱਕਣ ਪਿਛੋਂ ਅੰਗਰੇਜ਼ਾਂ ਨੇ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਦੀ ਬਜਾਏ ਰੌਲਟ ਐਕਟ ਲਾਗੂ ਕਰ ਕੇ ਹਿੰਦੁਸਤਾਨੀਆਂ ਉੱਪਰ ਜਬਰ ਕਰਨਾ ਸ਼ੁਰੂ ਕਰ ਦਿੱਤਾ ਸੀ। ਉਸ ਸਮੇਂ ਦੀ ਸਥਿਤੀ ਬਾਰੇ ਸੰਨ 1918 ਨੂੰ ਬੰਬਈ ਵਿਚ ਕਾਂਗਰਸ ਦੇ ਹੋਏ ਅਜਲਾਸ ਵਿਚ ਪੰਜਾਬ ਦੇ ਡੈਲੀਗੇਸ਼ਨ ਵੱਲੋਂ ਕਿਹਾ ਗਿਆ ਸੀ, ''ਪੰਜਾਬ ਲਾਵੇ ਦੇ ਢੇਰ ਉੱਪਰ ਬੈਠਾ ਹੈ...।'' ਜਿਸ ਨੂੰ 6 ਅਪਰੈਲ 1919 ਦੀਆਂ ਘਟਨਾਵਾਂ ਨੇ ਸਾਬਤ ਕਰ ਦਿੱਤਾ ਸੀ। ਅਕਤੂਬਰ 1917 ਨੂੰ ਰੂਸ ਅੰਦਰ ਮਜ਼ਦੂਰ ਕਿਸਾਨਾਂ ਨੇ ਬਾਲਸ਼ਵਿਕਾਂ ਦੀ ਅਗਵਾਈ ਵਿਚ ਰਾਜ ਪਲਟਾ ਕਰਕੇ ਕ੍ਰੈਮਲਿਨ ਮਹੱਲ ਉਤੇ ਕਬਜ਼ਾ ਕਰ ਲਿਆ ਤਾਂ ਰੂਸੀ ਇਨਕਲਾਬ ਤੋਂ ਗ਼ਦਰੀਆਂ ਨੂੰ ਮਜ਼ਦੂਰਾਂ ਤੇ ਕਿਸਾਨਾਂ ਦੀ ਲਾਮਬੰਦ ਸ਼ਕਤੀ ਦਾ ਅਹਿਸਾਸ ਹੋ ਗਿਆ ਸੀ। ‘ਸਾਨਫ੍ਰਾਂਸਿਸਕੋ ਸਾਜ਼ਿਸ਼ ਕੇਸ 1915’ ਵਿਚੋਂ ਭਾਈ ਸੰਤੋਖ ਸਿੰਘ ਸਜ਼ਾ ਭੁਗਤ ਕੇ ਆਏ ਤਾਂ ਉਨ੍ਹਾਂ ਗ਼ਦਰ ਪਾਰਟੀ ਦੀਆਂ ਟੁੱਟੀਆਂ ਤੰਦਾਂ ਨੂੰ ਦੁਬਾਰਾ ਜੋੜਨਾ ਸ਼ੁਰੂ ਕੀਤਾ। ਗ਼ਦਰ ਪਾਰਟੀ ਵੱਲੋਂ ਭਾਰਤ ਵਿਚ ਰੂਸ ਵਰਗੀ ਕ੍ਰਾਂਤੀ ਲਿਆਉਣ ਦਾ ਆਪਣਾ ਨਿਸ਼ਾਨਾ ਮਿਥਿਆ ਅਤੇ ਰੂਸੀ ਇਨਕਲਾਬ ਦੇ ਸਿਧਾਂਤ ਨੂੰ ਸਮਝਣ ਅਤੇ ਅਧਿਅਨ ਕਰਨ ਦਾ ਫੈਸਲਾ ਲਿਆ। ਇਸ ਫੈਸਲੇ ਤਹਿਤ ਪਾਰਟੀ ਨੇ 23 ਸਤੰਬਰ 1922 ਨੂੰ ਭਾਈ ਸੰਤੋਖ ਸਿੰਘ ਅਤੇ ਭਾਈ ਰਤਨ ਸਿੰਘ ਨੂੰ ਮਾਸਕੋ ਭੇਜਿਆ ਸੀ। ਉਹ ਮਈ 1923 ਨੂੰ ਉਥੋਂ ਪਰਤੇ। ਭਾਈ ਸੰਤੋਖ ਸਿੰਘ ਕਾਬਲ ਦੇ ਗੁਪਤ ਰਸਤੇ ਰਾਹੀਂ ਪੰਜਾਬ ਨੂੰ ਆ ਰਹੇ ਸਨ ਤਾਂ ਉਹ ਸਰਹੱਦ ’ਤੇ ਗ੍ਰਿਫਤਾਰ ਕੀਤੇ ਗਏ। ਉਨ੍ਹਾਂ ਨੂੰ ਜੂਹ-ਬੰਦ ਕਰ ਦਿੱਤਾ ਗਿਆ ਸੀ। ਇਸ ਦੌਰਾਨ ਉਹ ਆਪਣੇ ਸਾਥੀਆਂ ਨੂੰ ਗੁਪਤ ਮਿਲ ਲੈਂਦੇ ਸਨ। ਇਕ ਗੁਪਤ ਬੈਠਕ ਉਨ੍ਹਾਂ ਦੇ ਪਿੰਡ ਹੋਈ ਜਿਸ ਵਿਚ ਭਾਈ ਭਾਗ ਸਿੰਘ ਕੈਨੇਡੀਅਨ, ਮਾਸਟਰ ਊਧਮ ਸਿੰਘ ਕਸੇਲ (ਜਿਹੜੇ ਕਾਬਲ ਤੋਂ ਗੁਪਤ ਢੰਗ ਨਾਲ ਆਏ ਸਨ), ਭਾਈ ਕਰਮ ਸਿੰਘ ਚੀਮਾ, ਭਾਈ ਇੰਦਰ ਸਿੰਘ, ਸੁਰ ਸਿੰਘ ਅਤੇ ਬਾਬਾ ਵਸਾਖਾ ਸਿੰਘ ਸ਼ਾਮਿਲ ਹੋਏ ਸਨ। ਇਸ ਬੈਠਕ ਵਿਚ ਦੇਸ਼ ਭਗਤ ਪਰਿਵਾਰ ਸਹਾਇਕ ਕਮੇਟੀ ਦਾ ਗਠਨ ਕੀਤਾ ਗਿਆ ਅਤੇ 'ਕਿਰਤੀ' ਅਖਬਾਰ ਭਾਈ ਸੰਤੋਖ ਸਿੰਘ ਦੀ ਸੰਪਾਦਨਾ ਹੇਠ ਛਾਪਣ ਦਾ ਫੈਸਲਾ ਕੀਤਾ ਗਿਆ ਸੀ।

ਊਧਮ ਸਿੰਘ ਕਸੇਲ ਊਧਮ ਸਿੰਘ ਕਸੇਲ

19 ਫਰਵਰੀ 1926 ਨੂੰ ਕਿਰਤੀ ਅਖ਼ਬਾਰ ਦਾ ਪਹਿਲਾ ਅੰਕ ਛਪਿਆ। ਅਪਰੈਲ 1927 ਦੇ ਪਰਚੇ ਵਿਚ ਭਾਈ ਸੰਤੋਖ ਸਿੰਘ ਨੇ ਆਪਣੇ ਲੇਖ ‘ਕਿਰਤੀ ਕਿਸਾਨ ਪਾਰਟੀ ਦੀ ਲੋੜ’ ਦੁਆਰਾ ਮਜ਼ਦੂਰਾਂ ਤੇ ਕਿਸਾਨਾਂ ਦੀ ਆਪਣੀ ਜਥੇਬੰਦੀ ਦੀ ਲੋੜ ਉਤੇ ਜ਼ੋਰ ਦਿੱਤਾ। 1927 ਤੱਕ ਜੱਦੋਜਹਿਦ ਕਰਦਿਆਂ ਕਾਂਗਰਸ ਨੇ ਪੂਰਨ ਆਜ਼ਾਦੀ ਦੀ ਗੱਲ ਤੱਕ ਨਹੀਂ ਸੀ ਕੀਤੀ ਜਦੋਂ ਕਿ ਕਿਰਤੀਆਂ ਨੇ 'ਕਿਰਤੀ ਰਾਜ' ਦੀ ਸਥਾਪਨਾ ਦਾ ਉਦੇਸ਼ ਪੂਰਨ ਆਜ਼ਾਦੀ ਦੀ ਮੰਗ ਅਤੇ ਮਜ਼ਦੂਰ ਕਿਸਾਨ ਰਾਜ ਦੀ ਸਥਾਪਨਾ ਦਾ ਬਿਗਲ ਵਜਾ ਦਿੱਤਾ ਸੀ। 1924 ਨੂੰ ਦੇਸ਼ ਭਗਤ ਪਰਿਵਾਰ ਸਹਾਇਕ ਕਮੇਟੀ ਦੀ ਪੁਨਰ ਸਥਾਪਨਾ ਕੀਤੀ ਗਈ ਸੀ। ਬਾਬਾ ਵਸਾਖਾ ਸਿੰਘ ਤੇ ਸ. ਤੇਜਾ ਸਿੰਘ ਚੂੜਕਾਨਾ ਨੇ ਮਦਰਾਸ ਤੋਂ ਲੈ ਕੇ ਹਜ਼ਾਰੀ ਬਾਗ ਤੱਕ ਦੇ ਗ਼ਦਰੀ ਕੈਦੀਆਂ ਨਾਲ ਮੁਲਾਕਾਤਾਂ ਕਰਕੇ, ਉਨ੍ਹਾਂ ਦੀਆਂ ਮੁਸ਼ਕਿਲਾਂ ਬਾਰੇ ਅਖ਼ਬਾਰਾਂ ਨੂੰ ਬਿਆਨ ਦਿੱਤੇ, ਜਿਸ ਨਾਲ ਭੁੱਲੇ ਵਿਸਰੇ ਗ਼ਦਰੀ ਫਿਰ ਲੋਕਾਂ ਸਾਹਮਣੇ ਉੱਭਰੇ ਅਤੇ ਉਨ੍ਹਾਂ ਦੀ ਰਿਹਾਈ ਲਈ ਅੰਦੋਲਨ ਸ਼ੁਰੂ ਹੋਇਆ। 1926 ਤੋਂ ਬਾਅਦ ਪੰਜਾਬ ਅੰਦਰ ਭਗਤ ਸਿੰਘ ਦੀ ਅਗਵਾਈ ਵਾਲੀ ਭਾਰਤ ਨੌਜਵਾਨ ਸਭਾ ਦੀਆਂ ਸਰਗਰਮੀਆਂ ਦਾ ਦੌਰ ਕਿਰਤੀਆਂ ਨਾਲ ਮਿਲ ਕੇ ਹੀ ਚੱਲ ਰਿਹਾ ਸੀ ਪਰ ਹਕੀਕੀ ਤੌਰ ’ਤੇ ਜਮਾਤੀ ਜਥੇਬੰਦੀਆਂ ਦੇ ਕੰਮ ਵਿਚ ਤੇਜ਼ੀ 1932 ਤੋਂ ਬਾਅਦ ਹੀ ਆਈ ਜਦੋਂ ਗ਼ਦਰੀ ਜੇਲ੍ਹਾਂ ਵਿਚੋਂ ਰਿਹਾ ਹੋ ਕੇ ਆਏ ਅਤੇ ਭਾਰਤ ਨੌਜਵਾਨ ਸਭਾ ਦੇ ਕਾਰਕੁੰਨਾਂ ਦਾ ਇਸ ਵਿਚ ਸ਼ਾਮਿਲ ਹੋਣਾ ਸੀ। 19 ਮਈ 1927 ਨੂੰ ਭਾਈ ਸੰਤੋਖ ਸਿੰਘ ਦੀ ਮੌਤ ਤੋਂ ਪਿੱਛੋਂ ਬਾਬਾ ਭਾਗ ਸਿੰਘ ਕੈਨੇਡੀਅਨ 'ਕਿਰਤੀ' ਦੇ ਪ੍ਰਬੰਧਕੀ ਪ੍ਰਧਾਨ ਬਣੇ ਅਤੇ ਉਨ੍ਹਾਂ ਅਮਰੀਕਾ ਕੈਨੇਡਾ ਦੇ ਪ੍ਰਵਾਸੀਆਂ ਤੋਂ ਮਾਲੀ ਮਦਦ ਲੈ ਕੇ ਕਿਰਤੀ ਕਿਸਾਨ ਪਾਰਟੀ ਨੂੰ ਮਜ਼ਬੂਤ ਬਣਾਉਣ ਵਿਚ ਵਿਸ਼ੇਸ਼ ਭੂਮਿਕਾ ਨਿਭਾਈ। ਨੌਜਵਾਨ ਸਭਾ ਅਤੇ ਕਿਰਤੀ ਕਿਸਾਨ ਪਾਰਟੀ ਨੇ ਅਗਸਤ, 1928 ਦੇ ਸ਼ੁਰੂ ਵਿਚ ''ਫ੍ਰੈਂਡਜ਼ ਆਫ ਰਸ਼ੀਆ ਵੀਕ'' ਗਰਮਦਲੀਏ ਕਾਂਗਰਸੀਆਂ ਨਾਲ ਮਿਲ ਕੇ ਸਾਂਝੇ ਤੌਰ ’ਤੇ ਮਨਾਇਆ ਸੀ। ਭਗਤ ਸਿੰਘ ਨੇ 'ਕਿਰਤੀ' ਅਖ਼ਬਾਰ ਵਿਚ ਕੁਝ ਮਹੀਨੇ ਕੰਮ ਕੀਤਾ ਸੀ। ਕਿਰਤੀ ਅਖ਼ਬਾਰ ਅਤੇ ਭਾਰਤ ਨੌਜਵਾਨ ਸਭਾ ਨੇ ਕਿਰਤੀ ਕਿਸਾਨ ਲਹਿਰ ਨੂੰ ਮਜ਼ਬੂਤ ਕੀਤਾ ਸੀ। ਪੰਜਾਬ ਅੰਦਰ ਕਿਰਤੀ ਕਿਸਾਨ ਕਾਨਫਰੰਸਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਸੀ। 1930-35 ਵਿਚ ਲਗਾਨ, ਆਬਿਆਨਾ ਅਤੇ ਕਰਜ਼ੇ ਦੀ ਮਨਸੂਖੀ ਆਦਿ ਮੰਗਾਂ ਲਈ ਲੜਾਈ ਨੇ ਮੱਧ ਵਰਗ ਨੂੰ ਆਪਣੇ ਵੱਲ ਖਿੱਚਿਆ ਸੀ। ਕਰਜ਼ੇ ਦੇ ਕਾਰਨ ਜ਼ਮੀਨ ਕਿਸਾਨੀ ਹੇਠੋਂ ਨਿਕਲ ਕੇ ਸ਼ਾਹੂਕਾਰਾਂ, ਸਰਮਾਏਦਾਰਾਂ ਅਤੇ ਜ਼ਮੀਂਦਾਰਾਂ ਦੇ ਹੱਥਾਂ ਵਿਚ ਜਾ ਰਹੀ ਸੀ। ਇਨ੍ਹਾਂ ਸਮੱਸਿਆਵਾਂ ਨੇ ਹੋਰ ਵੀ ਨਵੇਂ ਸੰਗਠਨ ਹੋਂਦ ਵਿਚ ਲਿਆਂਦੇ ਪ੍ਰੰਤੂ ਕਿਸਾਨ ਮਜ਼ਦੂਰ ਇਸ ਪ੍ਰਭਾਵੀ ਕੰਮ ਵਿਚ ਅੱਗੇ ਆਏ ਜੋ ਕਿਰਤੀ ਕਿਸਾਨ ਲਹਿਰ ਪਿੱਛੇ ਲਾਮਬੰਦ ਹੋਏ। ਇਸ ਲਾਮਬੰਦੀ ਨੂੰ ਹੋਰ ਤਾਕਤ ਮਿਲੀ ਜਦੋਂ ਗ਼ਦਰੀ ਕੈਦੀ ਰਿਹਾਅ ਹੋਏ ਅਤੇ 80 ਦੇ ਕਰੀਬ ਉਹ ਕਮਿਊਨਿਸਟ ਜਿਹੜੇ ਮਾਸਕੋ ਤੋਂ ਪੜ੍ਹ ਕੇ ਭਾਰਤ ਆਏ ਅਤੇ ਉਨ੍ਹਾਂ ਮਜ਼ਦੂਰ ਕਿਸਾਨਾਂ ਦੇ ਮੋਰਚਿਆਂ ਉਤੇ ਕੰਮ ਸੰਭਾਲੇ। ਦੂਜੇ ਪਾਸੇ 1934 ਵਿਚ ਬਣੀ ਕਾਂਗਰਸ ਸੋਸ਼ਲਿਸਟ ਪਾਰਟੀ ਦੇ ਕਾਰਕੁਨਾਂ ਨੇ ਮਜ਼ਦੂਰ ਮੋਰਚਿਆਂ ਉਪਰ ਪ੍ਰਭਾਵੀ ਕੰਮ ਕੀਤਾ। ਅੰਗਰੇਜ਼ੀ ਸਰਕਾਰ ਨੇ ਮਾਸਕੋ ਤੋਂ ਪਰਤਣ ਵਾਲਿਆਂ ਤੋਂ ਬਹੁਤ ਭੈਅ-ਭੀਤ ਹੋ ਕੇ ਕਿਰਤੀ ਕਮਿਊਨਿਸਟ ਪਾਰਟੀ ਦੀਆਂ ਸਹਾਇਕ ਜਥੇਬੰਦੀਆਂ ਨੂੰ ਗੈਰ ਕਾਨੂੰਨੀ ਕਰਾਰ ਦੇ ਦਿੱਤਾ ਸੀ।

ਗੁਰਮੁਖ ਸਿੰਘ ਗੁਰਮੁਖ ਸਿੰਘ

ਅਜਿਹੀ ਦਸ਼ਾ ਵਿਚ 1935 ਦੇ ਲਖਨਊ ਕਾਂਗਰਸ ਸੈਸ਼ਨ ਵਿਚ ਕਿਰਤੀ ਕਮਿਊਨਿਸਟਾਂ ਨੇ ਕਾਂਗਰਸ ਵਿਚ ਸ਼ਾਮਿਲ ਹੋਣ ਦਾ ਫੈਸਲਾ ਕੀਤਾ। ਕਿਰਤੀ ਕਾਮਿਆਂ ਨੇ ਪਿੰਡ ਪਿੰਡ ਕਾਂਗਰਸ ਕਮੇਟੀਆਂ ਬਣਾਉਣੀਆਂ ਸ਼ੁਰੂ ਕੀਤੀਆਂ। ਇਸ ਮਿਲਵੇਂ ਫਰੰਟ ਨੇ ਮਾਹਿਲਪੁਰ, ਗੜ੍ਹਦੀਵਾਲਾ ਤੇ ਸਰਹਾਲੀ ਵਿਚ ਸਾਂਝੀਆਂ ਕਾਨਫਰੰਸਾਂ ਕੀਤੀਆਂ। ਪੰਡਤ ਜਵਾਹਰ ਲਾਲ ਨਹਿਰੂ ਅਤੇ ਕਿਰਤੀ ਕਮਿਊਨਿਸਟ ਆਗੂਆਂ ਨੂੰ ਲੱਖਾਂ ਦੀ ਗਿਣਤੀ ਵਿਚ ਇਕੱਠੇ ਹੋਏ ਲੋਕਾਂ ਨੇ ਸੁਣਿਆ ਸੀ। ਇਨ੍ਹਾਂ ਕਾਨਫਰੰਸਾਂ ਨੇ ਜਿਥੇ ਲੋਕਾਂ ਦੇ ਸਥਾਨਕ ਮਸਲਿਆਂ ਦਾ ਹੱਲ ਕੀਤਾ ਉਥੇ ਹਕੂਮਤ ਵਿਰੁੱਧ ਜੋਸ਼ ਤੇ ਰੋਹ ਵਿਚ ਵਾਧਾ ਕੀਤਾ ਸੀ। 1935 ਦੇ 'ਨਵੇਂ ਐਕਟ' ਮੁਤਾਬਿਕ 1936 ਦੇ ਅਖੀਰ ਵਿਚ ਕਮਿਊਨਲ ਅਵਾਰਡ ਅਨੁਸਾਰ ਸੂਬਾ ਅਸੰਬਲੀਆਂ ਦੀਆਂ ਚੋਣਾਂ ਵਿਚ ਮਿਲਵੇਂ ਫਰੰਟ ਨੇ ਹਿੱਸਾ ਲਿਆ। ਇਨ੍ਹਾਂ ਚੋਣਾਂ ਵਿਚ ਅੰਗਰੇਜ਼-ਪ੍ਰਸਤ ਯੂਨੀਅਨਿਸਟ ਪਾਰਟੀ ਕਾਮਯਾਬ ਹੋ ਗਈ ਸੀ ਪ੍ਰੰਤੂ ਕਿਰਤੀ ਤੇ ਕਾਂਗਰਸ ਸੋਸ਼ਲਿਸਟਾਂ ਦੇ ਹਿੱਸੇ ਆਈਆਂ ਦਸ ਸੀਟਾਂ ਵਿਚੋਂ ਅੱਠ ਜਿੱਤ ਲਈਆਂ ਸਨ। ਜੇਲ੍ਹ ਅੰਦਰ ਕੈਦ ਭੁਗਤ ਰਹੇ ਸੋਹਣ ਸਿੰਘ ਜੋਸ਼ ਅਤੇ ਤੇਜਾ ਸਿੰਘ ਸੁਤੰਤਰ ਦਾ ਚੋਣਾਂ ਜਿੱਤਣਾ ਕਿਰਤੀ ਇਤਿਹਾਸ ਦੇ ਮਹੱਤਵਪੂਰਨ ਕਾਂਡ ਹਨ। ਇਹ ਚੋਣਾਂ 'ਦੇਸ਼ ਭਗਤ ਬੋਰਡ' ਦੇ ਨਾਂ ਹੇਠ ਬਾਬਾ ਜਵਾਲਾ ਸਿੰਘ ਠੱਠੀਆਂ ਦੀ ਅਗਵਾਈ ਵਿਚ ਲੜੀਆਂ ਗਈਆਂ ਸਨ। ਕਾਂਗਰਸ ਇਜਲਾਸ ਅਤੇ 1939 ਨੂੰ ਤ੍ਰਿਪੁਰੀ ਦੇ ਆਲ ਇੰਡੀਆ ਕਾਂਗਰਸ ਸੈਸ਼ਨ ਸਮੇਂ ਜ਼ਿਲਾ ਜਲੰਧਰ ਦੇ ਕੁੱਲ 21 ਡੈਲੀਗੇਟਾਂ ਵਿਚੋਂ 18 ਕਿਰਤੀ ਪਾਰਟੀ ਦੇ ਚੁਣੇ ਗਏ ਸਨ। ਇਸੇ ਸੈਸ਼ਨ ਵਿਚ ਹੀ ਸੁਭਾਸ਼ ਚੰਦਰ ਬੋਸ ਨੇ ਮਹਾਤਮਾ ਗਾਂਧੀ ਦੇ ਪਸੰਦੀਦਾ ਉਮੀਦਵਾਰ ਡਾ. ਪਟਾਬੀ ਸੀਤਾਰਮਈਆ ਨੂੰ ਕਾਂਗਰਸ ਦੇ ਪ੍ਰਧਾਨ ਦੀ ਚੋਣ ਵਿਚ ਹਰਾ ਕੇ ਪ੍ਰਧਾਨ ਬਣ ਗਏ ਸਨ ਜੋ ਕਿਰਤੀ ਪਾਰਟੀ ਅਤੇ ਖੱਬੀ ਸੋਚ ਵਾਲਿਆਂ ਦੀ ਮਦਦ ਕਰਕੇ ਸੀ। ਡਾਕਟਰ ਭਾਗ ਸਿੰਘ ਨੇ ਇਸ ਸੈਸ਼ਨ ਵਿਚ ਪੰਜਾਬ ਦੇ ਡੈਲੀਗੇਸ਼ਨ ਦੀ ਅਗਵਾਈ ਕੀਤੀ ਸੀ। ਸੁਭਾਸ਼ ਚੰਦਰ ਬੋਸ ਨੇ ਪਿਛੋਂ ਕਾਂਗਰਸ ਤੋਂ ਵੱਖ ਹੋ ਕੇ  'ਫਾਰਵਰਡ ਬਲਾਕ' ਨਾਮ ਦੀ ਪਾਰਟੀ ਬਣਾ ਲਈ ਸੀ। ਤ੍ਰਿਪੁਰੀ ਕਾਂਗਰਸ ਸੈਸ਼ਨ ਮੌਕੇ ਕਿਰਤੀ ਪਾਰਟੀ ਦੇ ਆਗੂ ਸ. ਅੱਛਰ ਸਿੰਘ ਛੀਨਾ, ਬੂਝਾ ਸਿੰਘ, ਡਾ. ਭਾਗ ਸਿੰਘ ਅਤੇ ਕਾਮਰੇਡ ਰਾਮ ਕਿਸ਼ਨ ਬੀ.ਏ. ਨੈਸ਼ਨਲ ਦੀ ਉੱਚ ਪੱਧਰੀ ਲੀਡਰਸ਼ਿੱਪ ਨੇ ਸੁਭਾਸ਼ ਚੰਦਰ ਬੋਸ ਨਾਲ ਇਕ ਖੁਫੀਆ ਬੈਠਕ ਕੀਤੀ ਸੀ। ਇਸ ਸਭ ਕੁਝ ਪਿੱਛੇ 'ਕਿਰਤੀ ਪਾਰਟੀ' ਦਾ ਉਦੇਸ਼ ਸੀ ਜੋ ਭਾਈ ਸੰਤੋਖ ਸਿੰਘ ਨੇ 'ਕਿਰਤੀ' ਦੇ ਪਹਿਲੇ ਅੰਕ ਵਿਚ ਪੇਸ਼ ਕਰ ਦਿੱਤਾ ਸੀ ਕਿ, ''ਦੇਸ਼ ਦੇ ਕਿਰਤੀਆਂ ਦੇ ਹੱਕ ਮਹਿਫੂਜ਼ ਕਰਨ ਵਾਸਤੇ ਸਾਨੂੰ ਦੇਸ਼ ਦੀਆਂ ਸਭਨਾਂ ਪਾਰਟੀਆਂ ਨਾਲ ਮਿਲਵਰਤਨ ਦੀ ਲੋੜ ਹੈ ਪ੍ਰੰਤੂ ਸਾਨੂੰ ਇਸ ਗੱਲ ਸਬੰਧੀ ਕੋਈ ਸੰਦੇਹ ਨਹੀਂ ਕਿ ਅੰਤ ਨੂੰ ਸਾਡੀ ਪਾਰਟੀ ਨੇ ਹਿੰਦੁਸਤਾਨੀ ਲੋਕਾਂ ਨੂੰ ਹੱਕ ਲੈ ਕੇ ਦੇਣ ਵਿਚ ਕਾਮਯਾਬ ਹੋਣਾ ਹੈ। ਇਸ ਵਾਸਤੇ ਅਸੀਂ ਅਪੀਲ ਕਰਦੇ ਹਾਂ ਕਿ ਉਹ ਸਾਡੀ ਪਾਰਟੀ ਵਿਚ ਸ਼ਾਮਿਲ ਹੋਣ ਅਤੇ ਸਾਡੇ ਕਮਿਊਨਿਸਟਾਂ ਵਾਲੇ ਉਦੇਸ਼ ਅਤੇ ਨਜ਼ਦੀਕ ਸਮੇਂ ਵਿਚ ਪੂਰੇ ਕੀਤੇ ਜਾਣ ਵਾਲੇ ਆਦਰਸ਼ ਦੇ ਲਈ ਕੰਮ ਕਰਨ।'' ਪਿੱਛੋਂ ਸੁਭਾਸ਼ ਚੰਦਰ ਬੋਸ ਨੂੰ ਯੂਰਪ ਵਿਚ ਭੇਜਣ ਲਈ ਕਿਰਤੀ ਆਗੂਆਂ ਦੀ ਹੀ ਭੂਮਿਕਾ ਸੀ। ਪੰਜਾਬ ਕਿਸਾਨ ਸਭਾ ਦੀ ਬੁਨਿਆਦ 23 ਮਾਰਚ 1937 ਨੂੰ ਰੱਖੀ ਗਈ ਸੀ, ਜਿਸ ਦਾ ਅਧਾਰ ਅੰਗਰੇਜ਼ੀ ਅਧਿਕਾਰ ਹੇਠਲਾ ਪੰਜਾਬ ਸੀ। ਰਿਆਸਤਾਂ ਹੇਠਲੇ ਪੰਜਾਬ ਵਿਚ 'ਰਿਆਸਤੀ ਪਰਚਾ ਮੰਡਲ' ਕਿਰਤੀ ਲਹਿਰ ਦੇ ਨਕਸ਼ੇ-ਕਦਮਾਂ 'ਤੇ ਚੱਲ ਰਹੀ ਸੀ। ਬਾਬਾ ਜਵਾਲਾ ਸਿੰਘ ਠੱਠੀਆਂ ਦੀ ਨਿਸ਼ਕਾਮ ਅਤੇ ਅਣਥੱਕ ਮਿਹਨਤ ਸਦਕਾ 75000 ਕਿਸਾਨਾਂ ਦੀ ਮੈਂਬਰਸ਼ਿਪ ਕੀਤੀ ਗਈ ਤਾਂ ਬਾਬਾ ਜਵਾਲਾ ਸਿੰਘ ਇਕ ਹਾਦਸੇ ਵਿਚ ਚਲਾਣਾ ਕਰ ਗਏ ਸਨ। ਦੂਜੇ ਸੰਸਾਰ ਯੁੱਧ ਸਮੇਂ ਕਿਰਤੀ ਪਾਰਟੀ ਦੇ ਕਾਰਕੁਨਾਂ ਵਿਚ ਇਕ ਮਜ਼ਾਹੀਆ ਮਸ਼ਹੂਰ ਹੋਇਆ ਸੀ, 'ਬੱਚੂ! ਬਿੱਲਾ ਫਿਰ ਵਾੜ ਵਿਚ ਫਸ ਗਿਆ ਹੈ, ਆਉ ਕੁੱਟ ਕੇ ਮਾਰ ਕੱਢੀਏ, ਮੁਲਕ ਆਜ਼ਾਦ ਕਰਾਈਏ।' ਜਦੋਂ ਕਿ ਗਦਰੀ ਦੇਸ਼ ਭਗਤਾਂ ਨੇ ਇਸ ਮੌਕੇ ਨੂੰ ਇਉਂ ਸਮਝਿਆ, 'ਅੰਗਰੇਜ਼ ਫਿਰ ਜਰਮਨ ਨਾਲ ਜੰਗ ਵਿਚ ਫਸ ਗਿਆ ਹੈ, ਆਓ ਇਸ ਨੂੰ ਮਾਰ ਕੱਢੀਏ, ਹਿੰਦ ਆਜ਼ਾਦ ਕਰਵਾਈਏ।' ਹਕੂਮਤ ਨੇ ਮੇਰਠ ਤੋਂ ਛਪਦੇ 'ਕਿਰਤੀ ਲਹਿਰ' ਨੂੰ ਜ਼ਬਤ ਕਰਕੇ ਮਸ਼ੀਨਰੀ ਨੀਲਾਮ ਕਰ ਦਿੱਤੀ ਸੀ। ਅਖਬਾਰ ਵਿਚ ਕੰਮ ਕਰਨ ਵਾਲੇ ਬਾਬਾ ਕਰਮ ਸਿੰਘ ਧੂਤ, ਮੁਬਾਰਕ ਸਾਗਰ, ਦੁੱਲਾ ਸਿੰਘ ਆਦਿ ਰੂਪੋਸ਼ ਹੋ ਗਏ ਸਨ। ਕਿਰਤੀ ਪਾਰਟੀ ਦੀ ਸੂਬਾ ਕਮੇਟੀ ਨੇ ਬਿਲਗਾ ਵਿੱਚ (ਜਲੰਧਰ) ਗੁਪਤ ਬੈਠਕ ਕਰਕੇ ਉਰਦੂ ਤੇ ਗੁਰਮੁਖੀ ਵਿਚ 'ਲਾਲ ਝੰਡਾ' ਨਾਂ ਦਾ ਅਖ਼ਬਾਰ ਸ਼ੁਰੂ ਕੀਤਾ ਜੋ ਪਿਸ਼ਾਵਰ ਤੋਂ ਦਿੱਲੀ ਤੱਕ ਵੰਡਿਆ ਜਾਂਦਾ ਸੀ। ਫੌਜਾਂ ਅੰਦਰ ਕਿਰਤੀ ਪਾਰਟੀ ਦਾ ਪ੍ਰਭਾਵ ਹੋਣ ਕਰਕੇ ਹੀ 21 ਨੰਬਰ ਰਸਾਲੇ ਦੇ ਫੌਜੀਆਂ ਨੇ ਅੰਗਰੇਜ਼ ਅਫਸਰ ਦਾ ਹੁਕਮ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ। ਜੰਗ ਦੌਰਾਨ ਮਿਸਰ ਵਿਚ ਗਏ ਐਮ ਟੀ ਰਸਾਲੇ ਨੇ ਬਗਾਵਤ ਕਰ ਦਿੱਤੀ ਸੀ ਅਤੇ ਝਾਂਸੀ ਬ੍ਰਗੇਡ ਬਾਗੀ ਹੋ ਗਿਆ ਸੀ। ਇਨ੍ਹਾਂ ਵਿਚੋਂ ਬਿਸ਼ਨ ਸਿੰਘ ਬੁੱਟਰ, ਗੁਰਚਰਨ ਸਿੰਘ ਚੁਗਾਵਾਂ, ਅਜੈਬ ਸਿੰਘ ਅਤੇ ਸਾਧੂ ਸਿੰਘ ਦਦੇਹਰ ਦਾ ਕੋਰਟ ਮਾਰਸ਼ਲ ਕਰਕੇ ਫਾਂਸੀ ਲਾਇਆ ਗਿਆ ਸੀ। ਇਸ ਤਰ੍ਹਾਂ ਦੂਜੇ ਯੁੱਧ ਸਮੇਂ ਕਾਂਗਰਸ ਤੇ ਅਕਾਲੀ ਪਾਰਟੀ ਦੇ ਮੁਕਾਬਲੇ ਇਨਕਲਾਬੀ ਜਨਤਕ ਆਧਾਰ ਵਾਲੀ ਕਿਰਤੀ ਪਾਰਟੀ ਦੇ ਆਗੂਆਂ ਵਿਰੁੱਧ ਸਾਜ਼ਿਸ਼ ਕੇਸ ਤਿਆਰ ਕਰਕੇ ਗ੍ਰਿਫਤਾਰੀਆਂ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਸੀ। ਬੂੰਦੀ ਕੋਟੇ ਦੇ ਨਜ਼ਦੀਕ ਤਿਆਰ ਕੀਤੇ ਗਏ 'ਦਿਉਲੀ ਕੈਂਪ' ਵਿਚ ਉਘੇ ਕਮਿਊਨਿਸਟ ਆਗੂਆਂ ਅਤੇ ਕਿਰਤੀਆਂ ਨੂੰ ਬੰਦ ਕੀਤਾ ਗਿਆ ਸੀ ਪਰ ਅੱਗੋਂ ਜਾ ਕੇ ਇਨ੍ਹਾਂ ਬੰਦ ਕਿਰਤੀ ਕਮਿਊਨਿਸਟਾਂ ਲਈ ਜੰਗ ਦਾ ਖਾਸਾ ਬਦਲ ਜਾਣ ਕਾਰਨ ਸਾਜ਼ਿਸ਼ ਕੇਸ ਖਤਮ ਹੋ ਗਿਆ ਸੀ। ਦਿਉਲੀ ਕੈਂਪ ਜੇਲ੍ਹ ਵਿਚ ਕਿਰਤੀਆਂ ਅਤੇ ਕਮਿਊਨਿਸਟਾਂ ਦੀ ਏਕਤਾ ਦਾ ਮਸੌਦਾ ਤਿਆਰ ਹੋਇਆ ਜਿਸ ਨੇ ਭਾਰਤੀ ਕਮਿਊਨਿਸਟ ਪਾਰਟੀ ਦੇ ਰੂਪ ਵਿਚ ਦੋਹਾਂ ਨੂੰ ਇਕੱਠੇ ਕਰ ਦਿੱਤਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਜਨਤਕ ਅਦਾਰਿਆਂ ਦੀ ਵੇਚ-ਵੱਟ

ਜਨਤਕ ਅਦਾਰਿਆਂ ਦੀ ਵੇਚ-ਵੱਟ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਵਕਤੋਂ ਖੁੰਝ ਗਈ ਆਰਬੀਆਈ

ਵਕਤੋਂ ਖੁੰਝ ਗਈ ਆਰਬੀਆਈ

ਮੁੱਖ ਖ਼ਬਰਾਂ

ਦਹਿਸ਼ਤੀ ਫੰਡਿੰਗ: ਯਾਸੀਨ ਮਲਿਕ ਨੂੰ ਉਮਰ ਕੈਦ

ਦਹਿਸ਼ਤੀ ਫੰਡਿੰਗ: ਯਾਸੀਨ ਮਲਿਕ ਨੂੰ ਉਮਰ ਕੈਦ

ਆਈਪੀਸੀ ਦੀਆਂ ਪੰਜ ਧਾਰਾਵਾਂ ਤਹਿਤ ਮਿਲੀ 10-10 ਸਾਲ ਦੀ ਸਜ਼ਾ; ਨਾਲੋਂ ਨ...

ਵਿਜੈ ਸਿੰਗਲਾ ਦੀਆਂ ਮੁਸ਼ਕਲਾਂ ਹੋਰ ਵਧੀਆਂ

ਵਿਜੈ ਸਿੰਗਲਾ ਦੀਆਂ ਮੁਸ਼ਕਲਾਂ ਹੋਰ ਵਧੀਆਂ

ਸਿਹਤ ਵਿਭਾਗ ਨਾਲ ਸਬੰਧਤ 60 ਤੋਂ ਵੱਧ ਟੈਂਡਰ ਫਾਈਲਾਂ ਦੀ ਛਾਣ-ਬੀਣ ਸ਼ੁਰੂ

ਟੈਕਸਸ ਦੇ ਪ੍ਰਾਇਮਰੀ ਸਕੂਲ ’ਚ ਗੋਲੀਬਾਰੀ, 19 ਬੱਚਿਆਂ ਸਣੇ 21 ਹਲਾਕ

ਟੈਕਸਸ ਦੇ ਪ੍ਰਾਇਮਰੀ ਸਕੂਲ ’ਚ ਗੋਲੀਬਾਰੀ, 19 ਬੱਚਿਆਂ ਸਣੇ 21 ਹਲਾਕ

ਮਰਨ ਵਾਲਿਆਂ ’ਚ ਦੋ ਅਧਿਆਪਕ ਵੀ ਸ਼ਾਮਲ; ਪੁਲੀਸ ਦੀ ਜਵਾਬੀ ਕਾਰਵਾਈ ’ਚ ਹਮ...

ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲਿਆਂ ਲਈ ਪੋਰਟਲ ਲਾਂਚ

ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲਿਆਂ ਲਈ ਪੋਰਟਲ ਲਾਂਚ

ਪੋਰਟਲ ’ਤੇ ਰਜਿਸਟਰ ਕਰਨ ਵਾਲੇ ਕਿਸਾਨਾਂ ਨੂੰ ਜੁਲਾਈ ਤੋਂ ਹੋਵੇਗੀ ਸਿੱਧੀ...

ਸ਼ਹਿਰ

View All