ਕਾਰਸੇਵਾ ਵਾਲੇ ਡੇਰੇ ’ਚ ਖ਼ਜ਼ਾਨਚੀ ਦੀ ਕੁੱਟਮਾਰ ਕਰ ਕੇ ਇੱਕ ਕਰੋੜ ਨਕਦੀ ਲੁੱਟੀ

ਗੁਰਬਖਸ਼ਪੁਰੀ ਤਰਨ ਤਾਰਨ, 25 ਫਰਵਰੀ ਇਥੋਂ ਦੇ ਕਾਰਸੇਵਾ ਵਾਲੇ ਡੇਰਾ ਬਾਬਾ ਜੀਵਨ ਸਿੰਘ ਵਿੱਚ ਬੀਤੀ ਅੱਧੀ ਰਾਤ ਵੜੇ ਚਾਰ ਲੁਟੇਰਿਆਂ ਨੇ ਖ਼ਜ਼ਾਨਚੀ ਦੀ ਕੁੱਟਮਾਰ ਕਰਕੇ ਕਰੀਬ ਇਕ ਕਰੋੜ ਰੁਪਏ ਤੋਂ ਵੱਧ ਨਕਦੀ ਲੁੱਟ ਲਈ। ਇਸ ਸਬੰਧੀ ਸਥਾਨਕ ਥਾਣਾ ਸਿਟੀ ਪੁਲੀਸ ਨੇ ਧਾਰਾ 379-ਬੀ, 342, 459, 506, 34 ਅਧੀਨ ਕੇਸ ਦਰਜ ਕੀਤਾ ਹੈ| ਡੇਰੇ ਦੇ ਸੇਵਾਦਾਰ ਬਖਸ਼ੀਸ਼ ਸਿੰਘ ਨੇ ਦੱਸਿਆ ਕਿ ਰਾਤ ਕਰੀਬ 10:45 ਵਜੇ ਚਿੱਟੇ ਰੰਗ ਦੀ ਬਿਨਾਂ ਨੰਬਰ ਵਾਲੀ ਕਾਰ ਡੇਰੇ ਸਾਹਮਣੇ ਰੁਕੀ ਅਤੇ ਉਸ ਵਿੱਚੋਂ ਉੱਤਰੇ ਇਕ ਨੌਜਵਾਨ ਨੇ ਡੇਰੇ ਦਾ ਗੇਟ ਖੜਕਾਇਆ। ਉਹ ਡੇਰੇ ਦੀ ਨਿਗਰਾਨੀ ਵਾਲੇ ਗੁਰੂ ਨਾਨਕ ਦੇਵ ਸੁਪਰ-ਸਪੈਸ਼ਲਿਟੀ ਹਸਪਤਾਲ ਵਿੱਚ ਕਿਸੇ ਮਰੀਜ਼ ਨੂੰ ਦਾਖ਼ਲ ਕਰਾਉਣ ਵਿੱਚ ਬਾਬਾ ਮਹਿੰਦਰ ਸਿੰਘ (ਖ਼ਜ਼ਾਨਚੀ) ਦੀ ਮਦਦ ਲੈਣ ਦੇ ਬਹਾਨੇ ਉਨ੍ਹਾਂ ਦੇ ਕਮਰੇ ਕੋਲ ਚਲੇ ਗਏ| ਕਾਰ ਵਿਚੋਂ ਉਤਰੇ ਤਿੰਨ ਨੌਜਵਾਨ ਬਾਬਾ ਮਹਿੰਦਰ ਸਿੰਘ ਦੇ ਕਮਰੇ ਦੇ ਅੰਦਰ ਚਲੇ ਗਏ ਜਦਕਿ ਚੌਥਾ ਨੌਜਵਾਨ ਕਾਰ ਵਿੱਚ ਹੀ ਬੈਠਾ ਰਿਹਾ। ਸੇਵਾਦਾਰ ਬਖਸ਼ੀਸ਼ ਸਿੰਘ ਨੇ ਦੱਸਿਆ ਕਿ ਉਹ ਦਰਵਾਜ਼ੇ ਨੇੜੇ ਖੜ੍ਹਾ ਸੀ ਕਿ ਲੁਟੇਰਿਆਂ ਨੇ ਉਸ ਨੂੰ ਵੀ ਅੰਦਰ ਖਿੱਚ ਲਿਆ। ਉਨ੍ਹਾਂ ਨੇ ਬਾਬਾ ਮਹਿੰਦਰ ਸਿੰਘ ’ਤੇ ਹਮਲਾ ਕਰ ਕੇ ਕੁੱਟਮਾਰ ਕੀਤੀ ਅਤੇ ਉਨ੍ਹਾਂ ਨੂੰ ਬੰਨ੍ਹ ਕੇ ਬਾਥਰੂਮ ਵਿਚ ਬੰਦ ਕਰ ਦਿੱਤਾ ਜਦਕਿ ਉਸ (ਬਖਸ਼ੀਸ਼ ਸਿੰਘ) ਨੂੰ ਇਕ ਲੁਟੇਰੇ ਨੇ ਕਾਬੂ ਕਰੀ ਰੱਖਿਆ। ਲੁਟੇਰਿਆਂ ਨੇ ਬਾਬਾ ਮਹਿੰਦਰ ਸਿੰਘ ਕੋਲੋਂ ਕਮਰੇ ਦੀਆਂ ਚਾਬੀਆਂ ਖੋਹੀਆਂ ਅਤੇ ਨਕਦੀ ਇਕੱਠੀ ਕਰ ਕੇ ਥੈਲਿਆਂ ਵਿੱਚ ਭਰ ਕੇ ਉਨ੍ਹਾਂ (ਬਾਬਾ ਮਹਿੰਦਰ ਸਿੰਘ ਅਤੇ ਬਖਸ਼ੀਸ਼ ਸਿੰਘ) ਨੂੰ ਕਮਰੇ ਵਿੱਚ ਬੰਦ ਕਰ ਕੇ ਫ਼ਰਾਰ ਹੋ ਗਏ। ਵਾਰਦਾਤ ਬਾਰੇ ਐੱਸਪੀ (ਪੜਤਾਲ) ਜਗਜੀਤ ਸਿੰਘ ਵਾਲੀਆ ਨੇ ਦੱਸਿਆ ਕਿ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਲਈ ਗਈ ਹੈ, ਜਿਸ ਵਿੱਚ ਦੋ ਲੁਟੇਰਿਆਂ ਨੇ ਮੂੰਹ ਢਕੇ ਹੋਏ ਹਨ ਅਤੇ ਦੋ ਜਣਿਆਂ ਦੇ ਚਿਹਰੇ ਨਜ਼ਰ ਆ ਰਹੇ ਹਨ। ਮੌਕੇ ਤੋਂ ਘਟਨਾ ਦੇ ਸਬੂਤ ਇਕੱਤਰ ਕਰਨ ਲਈ ਫੋਰੈਂਸਿਕ ਵਿਭਾਗ ਦੀ ਟੀਮ ਨੇ ਮੁਲਜ਼ਮਾਂ ਦੇ ਨਿਸ਼ਾਨ ਇਕੱਤਰ ਕੀਤੇ ਹਨ|  ਦੱਸਣਯੋਗ ਹੈ ਕਿ ਬਾਬਾ ਜਗਤਾਰ ਸਿੰਘ ਦੀ ਅਗਵਾਈ ਵਾਲੀ ਇਸ ਕਾਰਸੇਵਾ ਸੰਪਰਦਾ ਵਲੋਂ ਦੇਸ਼-ਵਿਦੇਸ਼ ਦੇ ਗੁਰਧਾਮਾਂ ਦੇ ਇਲਾਵਾ ਪਾਕਿਸਤਾਨ ਸਥਿਤ ਗੁਰਦੁਆਰਾ ਨਨਕਾਣਾ ਸਾਹਿਬ ਦੀ ਸੇਵਾ ਵੀ ਕੀਤੀ ਗਈ ਸੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੇਰੇ ਨਾਂ ਪਾਸ਼ ਦਾ ਖ਼ਤ

ਮੇਰੇ ਨਾਂ ਪਾਸ਼ ਦਾ ਖ਼ਤ

ਐਟਮੀ ਤਬਾਹੀ ਦੇ ਅੱਲੇ ਜ਼ਖ਼ਮ

ਐਟਮੀ ਤਬਾਹੀ ਦੇ ਅੱਲੇ ਜ਼ਖ਼ਮ

ਕਰੋਨਾ ਕਾਲ: ਨਵੇਂ ਸੱਭਿਆਚਾਰ ਦੀ ਪੈੜਚਾਲ

ਕਰੋਨਾ ਕਾਲ: ਨਵੇਂ ਸੱਭਿਆਚਾਰ ਦੀ ਪੈੜਚਾਲ

ਇਮੀਊਨਿਟੀ ਦੀ ਸੱਜ ਗਈ ਹੱਟੀ

ਇਮੀਊਨਿਟੀ ਦੀ ਸੱਜ ਗਈ ਹੱਟੀ

ਮੁੱਖ ਖ਼ਬਰਾਂ

ਬਾਗ਼ੀ ਕਾਂਗਰਸੀ ਆਗੂ ਸਚਿਨ ਪਾਇਲਟ ਵੱਲੋਂ ਰਾਹੁਲ ਤੇ ਪ੍ਰਿਯੰਕਾ ਗਾਂਧੀ ਨਾਲ ਮੁਲਾਕਾਤ

ਬਾਗ਼ੀ ਕਾਂਗਰਸੀ ਆਗੂ ਸਚਿਨ ਪਾਇਲਟ ਵੱਲੋਂ ਰਾਹੁਲ ਤੇ ਪ੍ਰਿਯੰਕਾ ਗਾਂਧੀ ਨਾਲ ਮੁਲਾਕਾਤ

ਪਾਰਟੀ ਵੱਲੋਂ ਪਾਇਲਟ ਦੀ ਘਰ ਵਾਪਸੀ ਲਈ ਫਾਰਮੂਲਾ ਤਿਆਰ

ਇਕੋ ਦਿਨ ’ਚ ਰਿਕਾਰਡ 54,859 ਮਰੀਜ਼ ਹੋਏ ਸਿਹਤਯਾਬ

ਇਕੋ ਦਿਨ ’ਚ ਰਿਕਾਰਡ 54,859 ਮਰੀਜ਼ ਹੋਏ ਸਿਹਤਯਾਬ

ਕਰੋਨਾ ਤੋਂ ਉਭਰਨ ਵਾਲਿਆਂ ਦੀ ਗਿਣਤੀ 15 ਲੱਖ ਦੇ ਪਾਰ

ਪ੍ਰਸ਼ਾਂਤ ਭੂਸ਼ਨ ਦਾ ਮੁਆਫ਼ੀਨਾਮਾ ਖਾਰਜ

ਪ੍ਰਸ਼ਾਂਤ ਭੂਸ਼ਨ ਦਾ ਮੁਆਫ਼ੀਨਾਮਾ ਖਾਰਜ

ਹੱਤਕ ਮਾਮਲੇ ’ਚ ਅੱਗੇ ਹੋਰ ਹੋਵੇਗੀ ਸੁਣਵਾਈ, ਕੇਸ ਦੀ ਅਗਲੀ ਸੁਣਵਾਈ 17 ...

ਸ਼ਹਿਰ

View All