ਕਾਂਗਰਸੀ ਆਗੂ ਦੇ ਭਰਾ ’ਤੇ ਔਰਤਾਂ ਨਾਲ ਠੱਗੀ ਮਾਰਨ ਦਾ ਦੋਸ਼

ਮਹਿੰਦਰਪਾਲ ਸਿੰਘ ਦੀ ਕੰਪਨੀ ’ਤੇ ਦੋਸ਼ ਲਗਾਉਦੇ ਹੋਏ ਕਿਸਾਨ ਯੂਨੀਅਨ ਦੇ ਆਗੂ ਅਤੇ ਪੀੜਤ। -ਫ਼ੋਟੋ: ਪਵਨ ਸ਼ਰਮਾ

ਮਨੋਜ ਸ਼ਰਮਾ ਬਠਿੰਡਾ, 11 ਜੂਨ ਪੰਜਾਬ ਕਿਸਾਨ ਯੂਨੀਅਨ ਨੇ ਅੱਜ ਸ਼ਹਿਰ ਦੇ ਵੱਡੇ ਕਾਂਗਰਸੀ ਆਗੂ ਦੇ ਭਰਾ ਖ਼ਿਲਾਫ਼ ਕਿਸਾਨ ਔਰਤਾਂ ਨਾਲ ਸੇਲ ਪ੍ਰਮੋਸ਼ਨ ਸਕੀਮ ਦੇ ਨਾਂ ’ਤੇ ਕਰੋੜਾਂ ਦੀ ਠੱਗੀ ਮਾਰਨ ਦੇ ਮਾਮਲੇ ਵਿਚ ਮੋਰਚਾ ਖੋਲ੍ਹ ਦਿੱਤਾ ਹੈ। ਅੱਜ ਪ੍ਰੈੱਸ ਕਾਨਫ਼ਰੰਸ ਕਰਦੇ ਹੋਏ ਪੰਜਾਬ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੁਰਮੁੱਖ ਸਿੰਘ ਸਿੱਧੂ, ਗੁਰਜੰਟ ਸਿੰਘ ਬਾਲਿਆਂਵਾਲੀ ਨੇ ਸ਼ਹਿਰ ਦੇ ਕਾਂਗਰਸੀ ਆਗੂ ਦੇ ਭਰਾ ਮਹਿੰਦਰਪਾਲ ਸਿੰਘ ’ਤੇ ਦੋਸ਼ ਲਗਾਏ ਉਸ ਨੇ ਪਿੰਡਾਂ ਦੇ ਸੈਂਕੜੇ ਔਰਤਾਂ ਨਾਲ ਸੇਲ ਪ੍ਰਮੋਸ਼ਨ ਸਕੀਮ ਧਮਾਕਾ 2016 ਨਾਂ ’ਤੇ ਕਥਿਤ ਤੌਰ ’ਤੇ ਕਰੋੜਾਂ ਰੁਪਏ ਦੀ ਠੱਗੀ ਮਾਰੀ ਹੈ। ਯੂਨੀਅਨ ਨੇ ਦੋਸ਼ ਲਗਾਏ ਕਿ ਬੀਤੀ 30 ਮਈ ਨੂੰ ਤਰਨਜੀਤ ਕੌਰ ਪਤਨੀ ਜਗਜੀਤ ਸਿੰਘ ਪਿੰਡ ਕਲਿਆਣ ਸੁੱਖਾ ਨੇ ਜਥੇਬੰਦੀ ਕੋਲ ਹਲਫ਼ੀਆ ਬਿਆਨ ਦਿੱਤਾ ਹੈ ਕਿ ਸੇਲ ਪ੍ਰਮੋਸ਼ਨ ਸਕੀਮ ਧਮਾਕਾ 2016 ਵਿੱਚ ਮਹਿੰਦਰਾ ਇੰਟਰਪ੍ਰਾਈਜ਼ਿਜ਼ ਵੱਲੋਂ ਰਸੀਦ ਨੰ. 1241, 8388, 1447, 2179, 4491, 3385, 2230, 4106, 3846 ਰਾਹੀਂ ਇੱਕ ਲੱਖ ਛੱਬੀ ਹਜ਼ਾਰ 498 ਰੁਪਏ ਭਰਵਾਏ ਸਨ ਪਰ ਸਕੀਮ ਦਾ ਕੋਈ ਡਰਾਅ ਨਹੀਂ ਕੱਢਿਆ। ਉਕਤ ਕੰਪਨੀ ਦੇ ਮਾਲਕ ਨੇ ਉਸ ਦੇ ਪਤੀ ਜਗਜੀਤ ਸਿੰਘ ਦੇ ਨਾਂ ਤੇ ਜੋ ਚੈੱਕ ਦਿੱਤੇ ਜੋ ਬਾਊਂਸ ਹੋ ਗਏ ਅਤੇ ਉਸ ਦੇ ਪਤੀ ਨੂੰ ਪੈਸੇ ਵਾਪਸ ਦੇਣ ਦੀ ਬਜਾਏ ਉਹ ਲਾਰੇ ਲਾ ਰਿਹਾ ਹੈ। ਯੂਨੀਅਨ ਨੇ ਕਿਹਾ ਕਿ ਪੀੜਤ ਦੇ ਬਿਆਨ ਕਲਮਬੰਦ ਕਰਵਾ ਦਿੱਤੇ ਹਨ ਅਤੇ ਇਸ ਠੱਗੀ ਮਾਮਲੇ ਵਿਚ ਡਿਪਟੀ ਕਮਿਸ਼ਨਰ ਬਠਿੰਡਾ ਅਤੇ ਐੱਸਐੱਸਪੀ ਨੂੰ ਦਰਖ਼ਾਸਤ ਦੇ ਕੇ ਇਨਸਾਫ ਦੀ ਗੁਹਾਰ ਵੀ ਲਗਾਈ ਹੈ। ਇਸ ਮੌਕੇ ਮੇਜਰ ਸਿੰਘ ਹਮੀਰਗੜ੍ਹ, ਕਾਮਰੇਡ ਦਰਸ਼ਨ ਸਿੰਘ ਦਿਆਲਪੁਰਾ ਆਦਿ ਮੌਜੂਦ ਸਨ।

ਕਾਂਗਰਸੀ ਆਗੂ ਭੋਲਾ ਖ਼ਿਲਾਫ਼ ਕੇਸ ਦਰਜ ਬਠਿੰਡਾ(ਪੱਤਰ ਪ੍ਰੇਰਕ): ਭਾਜਪਾ ਮਹਿਲਾ ਵਰਕਰਾਂ ਨੂੰ ਆਪਣੇ ਘਰ ਵਿਚ ਨਜ਼ਰਬੰਦ ਕਰਨ ਮਾਮਲੇ ਵਿਚ ਥਾਣਾ ਕੋਤਵਾਲੀ ਪੁਲੀਸ ਨੇ ਇੱਕ ਕਾਂਗਰਸੀ ਆਗੂ ’ਤੇ ਮਾਮਲਾ ਦਰਜ ਕੀਤਾ ਹੈ। ਪੁਲੀਸ ਦੇ ਤਫ਼ਤੀਸ਼ੀ ਅਫ਼ਸਰ ਏ.ਐੱਸ.ਆਈ ਰਣਜੀਤ ਸਿੰਘ ਨੇ ਦੱਸਿਆ ਕਿ ਭਾਜਪਾ ਆਗੂ ਨਰਿੰਦਰ ਮਿੱਤਲ ਦੇ ਬਿਆਨ ’ਤੇ ਮਾਮਲਾ ਦਰਜ ਕੀਤਾ ਗਿਆ ਹੈ। ਮਿੱਤਲ ਨੇ ਬੀਤੀ ਕੋਤਵਾਲੀ ਪੁਲੀਸ ਕੋਲ ਕੱਲ ਬਿਆਨ ਦਰਜ ਕਰਵਾਇਆ ਸੀ ਉਨ੍ਹਾਂ ਦੀ ਪਾਰਟੀਆਂ ਦੀਆ ਮਹਿਲਾ ਵਰਕਰਾਂ ਕੌਂਸਲਰ ਦੀ ਜ਼ਿਮਨੀ ਚੋਣ ਲਈ ਘਰ ਘਰ ਪ੍ਰਚਾਰ ਕਰ ਰਹੀਆਂ ਸਨ ਤਾਂ ਕਾਂਗਰਸੀ ਆਗੂ ਅਨਿਲ ਭੋਲਾ ਨੇ ਕਾਂਗਰਸੀ ਹੋਣ ਦਾ ਰੋਅਬ ਦਿਖਾਇਆ ਸੀ। ਪੁਲੀਸ ਨੇ ਅਨਿਲ ਭੋਲਾ ਦੇ ਖਿਲਾਫ਼ ਧਾਰਾ 342/ 506 ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਪੰਜਾਬ ਦੇ ਸਾਰੇ ਮੰਤਰੀਆਂ ਦਾ ਹੋਵੇਗਾ ਕਰੋਨਾ ਟੈਸਟ

ਪੰਜਾਬ ਦੇ ਸਾਰੇ ਮੰਤਰੀਆਂ ਦਾ ਹੋਵੇਗਾ ਕਰੋਨਾ ਟੈਸਟ

ਇਕ ਮੰਤਰੀ ਦੇ ਪਾਜ਼ੇਟਿਵ ਆਉਣ ਬਾਅਦ ਮੁੱਖ ਮੰਤਰੀ ਨੇ ਕੈਬਨਿਟ ਨੂੰ ਦਿੱਤੀ...

ਸੋਹਾਣਾ ਦੇ ਨਰਸਿੰਗ ਸਟਾਫ ਨੂੰ ਕਰੋਨਾ; ਹਸਪਤਾਲ ਦੀ ਓਪੀਡੀ ਬੰਦ

ਸੋਹਾਣਾ ਦੇ ਨਰਸਿੰਗ ਸਟਾਫ ਨੂੰ ਕਰੋਨਾ; ਹਸਪਤਾਲ ਦੀ ਓਪੀਡੀ ਬੰਦ

ਮੁਹਾਲੀ ਜ਼ਿਲ੍ਹੇ ਵਿੱਚ 13 ਨਵੇਂ ਮਾਮਲੇ; ਮਾਇਓ ਹਸਪਤਾਲ ਵਿੱਚ ਵੀ ਆਏ ਚਾ...

ਸ਼ਹਿਰ

View All