ਕਸ਼ਮੀਰ ਵਿੱਚ ਦੋ ਦਹਿਸ਼ਤਗਰਦ ਗ੍ਰਿਫ਼ਤਾਰ

ਸ੍ਰੀਨਗਰ, 28 ਮਈ ਪੁਲੀਸ ਨੇ ਹਿਜ਼ਬੁਲ ਮੁਜਾਹਿਦੀਨ ਦੇ ਦੋ ਦਹਿਸ਼ਤਗਰਦਾਂ ਨੂੰ ਅੱਜ ਗ੍ਰਿਫ਼ਤਾਰ ਕਰ ਲਿਆ। ਦਹਿਸ਼ਤਗਰਦਾਂ ਨੂੰ ਕੁਪਵਾੜਾ ਜ਼ਿਲ੍ਹੇ ਦੇ ਪੰਡਿਤਪੁਰਾ ਕ੍ਰਾਲਗੁੰਡ ਚੌਕੀ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਪੁਲੀਸ ਬੁਲਾਰੇ ਨੇ ਦੱਸਿਆ ਕਿ ਦੋਵਾਂ ਦੀ ਪਛਾਣ ਤੁਲਵਾੜੀ ਲੰਗੇਟ ਦੇ ਰਹਿਣ ਵਾਲੇ ਆਸਿਫ ਅਹਿਮਦ ਡਾਰ ਅਤੇ ਮੁਕਾਮ ਸ਼ਾਹਵਾਲੀ ਡਰੱਗਮੁੱਲਾ ਦੇ ਵਸਨੀਕ ਮੁਜ਼ਾਮਿਲ ਅਹਿਮਦ ਪੀਰ ਵਜੋਂ ਹੋਈ ਹੈ। ਬੁਲਾਰੇ ਨੇ ਦੱਸਿਆ ਕਿ ਉਨ੍ਹਾਂ ਦੇ ਕਬਜ਼ੇ ਵਿਚੋਂ ਹਥਿਆਰ, ਗੋਲਾ ਬਾਰੂਦ ਤੇ ਗੈਰਕਾਨੂੰਨੀ ਸਮੱਗਰੀ ਬਰਾਮਦ ਕੀਤੀ ਗਈ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All