ਕਸ਼ਮੀਰ ਦੇ ਹਾਲਾਤ ਬਾਰੇ ਕੌਮਾਂਤਰੀ ਜਾਂਚ ਹੋਵੇ: ਕੁਰੈਸ਼ੀ

ਜਨੇਵਾ, 10 ਸਤੰਬਰ ਪਾਕਿਸਤਾਨ ਨੇ ਸੰਯੁਕਤ ਰਾਸ਼ਟਰ ਦੀ ਮਨੁੱਖੀ ਅਧਿਕਾਰਾਂ ਬਾਰੇ ਕੌਂਸਲ ਤੋਂ ਕਸ਼ਮੀਰ ਦੇ ਹਾਲਾਤ ਦੀ ਕੌਮਾਂਤਰੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਪਾਕਿ ਨੇ ਮਨੁੱਖੀ ਅਧਿਕਾਰਾਂ ਬਾਰੇ ਆਲਮੀ ਸੰਸਥਾ ਨੂੰ ਅਪੀਲ ਕੀਤੀ ਕਿ ਉਹ ਕਸ਼ਮੀਰ ਬਾਰੇ ‘ਉਦਾਸੀਨ’ ਰਵੱਈਆ ਅਖ਼ਤਿਆਰ ਨਾ ਕਰੇ। ਪਾਕਿ ਨੇ ਕਿਹਾ ਕੌਂਸਲ, ਮਨੁੱਖੀ ਹੱਕਾਂ ਬਾਰੇ ਯੂਐੱਨ ਹਾਈ ਕਮਿਸ਼ਨਰ ਦੇ ਦਫ਼ਤਰ ਵੱਲੋਂ ਕੀਤੀ ਸਿਫਾਰਸ਼ ਮੁਤਾਬਕ ਕਸ਼ਮੀਰ ਦੇ ਹਾਲਾਤ ਦੀ ਜਾਂਚ ਲਈ ਕਮਿਸ਼ਨ ਬਣਾਏ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕੌਂਸਲ (ਯੂਐੱਨਐੱਚਆਰਸੀ) ਦੇ 42ਵੇਂ ਇਜਲਾਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਨੁੱਖੀ ਹੱਕਾਂ ਦੀ ਸਿਖਰਲੀ ਸੰਸਥਾ ਨੂੰ ਕਸ਼ਮੀਰ ਮੁੱਦੇ ’ਤੇ ਆਪਣੀ ਉਦਾਸੀਨਤਾ ਨਾਲ ਆਲਮੀ ਮੰਚ ’ਤੇ ਸ਼ਰਮਸਾਰ ਹੋਣ ਦੀ ਲੋੜ ਨਹੀਂ। ਉਨ੍ਹਾਂ ਕਿਹਾ ਕਿ ਯੂਐੱਨਐੱਚਆਰਸੀ, ਭਾਰਤ ਵੱਲੋਂ ਜੰਮੂ ਕਸ਼ਮੀਰ ਦਾ ਵਿਸ਼ੇਸ਼ ਰੁਤਬਾ ਖਤਮ ਕਰਨ ਮਗਰੋਂ ਕਸ਼ਮੀਰ ੇ ਹਾਲਾਤ ਬਾਰੇ ‘ਉਦਾਸੀਨ’ ਰਵੱਈਆ ਨਾ ਅਪਣਾਏ। ਕੁਰੈਸ਼ੀ ਨੇ ਕਿਹਾ, ‘ਅੱਜ ਮੈਂ ਕਸ਼ਮੀਰ ਦੇ ਲੋਕਾਂ ਲਈ ਨਿਆਂ ਤੇ ਮਾਣ-ਸਤਿਕਾਰ ਖਾਤਿਰ ਮਨੁੱਖੀ ਹੱਕਾਂ ਬਾਰੇ ਕੁੱਲ ਆਲਮ ਦੀ ਅੰਤਰ-ਆਤਮਾ ਕਹਾਉਂਦੀ ਮਨੁੱਖੀ ਅਧਿਕਾਰ ਕੌਂਸਲ ਦਾ ਦਰ ਖੜਕਾਇਆ ਹੈ।’ ਕੁਰੈਸ਼ੀ ਨੇ ਕੌਂਸਲ ਨੂੰ ਅਪੀਲ ਕੀਤੀ ਕਿ ਉਹ ਪੈਲੇਟ ਗੰਨਾਂ ਦੀ ਵਰਤੋਂ ’ਤੇ ਫੌਰੀ ਰੋਕ ਲਾਏ, ਕਸ਼ਮੀਰ ’ਚ ਕਰਫਿਊ ਅਤੇ ਸੰਚਾਰ ਸਾਧਨਾਂ ਸਮੇਤ ਹੋਰਨਾਂ ਪੇਸ਼ਬੰਦੀਆਂ ਨੂੰ ਖ਼ਤਮ ਕਰੇ, ਮੌਲਿਕ ਆਜ਼ਾਦੀ ਦੇ ਅਧਿਕਾਰ ਨੂੰ ਬਹਾਲ ਕਰੇ। ਹਿਰਾਸਤ ਜਾਂ ਨਜ਼ਰਬੰਦ ਕੀਤੇ ਸਿਆਸੀ ਕੈਦੀਆਂ ਦੀ ਰਿਹਾਈ ਯਕੀਨੀ ਬਣਾਏ ਅਤੇ ਯੂਐੱਨ ਸਲਾਮਤੀ ਕੌਂਸਲ ਦੇ ਮਤਿਆਂ ਤੇ ਵੱਖ ਵੱਖ ਮਨੁੱਖੀ ਅਧਿਕਾਰਾਂ ਨਾਲ ਸਬੰਧਤ ਸੰਦਾਂ ਤਹਿਤ ਆਪਣੇ ਫ਼ਰਜ਼ਾਂ ਨੂੰ ਪੂਰਾ ਕਰੇ। ਪਾਕਿ ਵਿਦੇਸ਼ ਮੰਤਰੀ ਨੇ ਕੌਂਸਲ ਨੂੰ ਕਿਹਾ ਕਿ ਉਹ ਮਨੁੱਖੀ ਹੱਕਾਂ ਬਾਰੇ ਯੂਐੱਨ ਹਾਈ ਕਮਿਸ਼ਨਰ ਦੇ ਦਫ਼ਤਰ ਵੱਲੋਂ ਕੀਤੀ ਸਿਫਾਰਸ਼ ਮੁਤਾਬਕ ਕਸ਼ਮੀਰ ਦੇ ਹਾਲਾਤ ਦੀ ਜਾਂਚ ਲਈ ਕਮਿਸ਼ਨ ਬਣਾਏ। ਉਨ੍ਹਾਂ ਕਿਹਾ, ‘ਸਾਨੂੰ ਇਸ ਮਾਣਮੱਤੀ ਸੰਸਥਾ ਨੂੰ ਆਲਮੀ ਮੰਚ ’ਤੇ ਬੇਇੱਜ਼ਤ ਨਹੀਂ ਹੋਣ ਦੇਣਾ ਚਾਹੀਦਾ। ਇਸ ਕੌਂਸਲ ਦਾ ਬਾਨੀ ਮੈਂਬਰ ਹੋਣ ਦੇ ਨਾਤੇ ਪਾਕਿਸਤਾਨ ਅਜਿਹਾ ਹੋਣ ਤੋਂ ਰੋਕਣ ਲਈ ਨੈਤਿਕ ਰੂਪ ਤੋਂ ਪਾਬੰਦ ਹੈ।’ ਉਨ੍ਹਾਂ ਕਿਹਾ ਕਿ ਕਸ਼ਮੀਰ ’ਚ ਜੋ ਕੁਝ ਹੋ ਰਿਹੈ, ਉਸ ਪ੍ਰਤੀ ਕਮਿਸ਼ਨ ਨੂੰ ਉਦਾਸੀਨ ਨਹੀਂ ਰਹਿਣਾ ਚਾਹੀਦਾ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਵਰਵਰਾ ਰਾਓ ਦੀ ਹਾਲਤ ਚਿੰਤਾਜਨਕ

ਵਰਵਰਾ ਰਾਓ ਦੀ ਹਾਲਤ ਚਿੰਤਾਜਨਕ

ਪਰਿਵਾਰ ਨੇ ਦਾਅਵਾ ਕੀਤਾ; ਜਾਨ ਬਚਾਊਣ ਲਈ ਸਰਕਾਰ ਤੋਂ ਇਲਾਜ ਦੀ ਮੰਗ

ਪਿਸ਼ਾਵਰ ਦੀ ਮਸ਼ਹੂਰ ‘ਕਪੂਰ ਹਵੇਲੀ’ ਨੂੰ ਢਾਹੁਣਾ ਚਾਹੁੰਦਾ ਹੈ ਮਾਲਕ

ਪਿਸ਼ਾਵਰ ਦੀ ਮਸ਼ਹੂਰ ‘ਕਪੂਰ ਹਵੇਲੀ’ ਨੂੰ ਢਾਹੁਣਾ ਚਾਹੁੰਦਾ ਹੈ ਮਾਲਕ

ਬੌਲੀਵੁੱਡ ਦੇ ਕਪੂਰ ਪਰਿਵਾਰ ਦੀ ਜੱਦੀ ਵਿਰਾਸਤ ਹੈ ਇਤਿਹਾਸਕ ਇਮਾਰਤ

ਸ਼ਹਿਰ

View All