ਕਸ਼ਮੀਰ ਦੇ ਪੁਲਵਾਮਾ ਵਿੱਚ ਫਸੇ ਨੇ ਪੰਜਾਬੀ

ਟ੍ਰਿਬਿਊਨ ਨਿਊਜ਼ ਸਰਵਿਸ ਅੰਮ੍ਰਿਤਸਰ, 29 ਮਈ ਕਰੋਨਾ ਮਹਾਮਾਰੀ ਦੌਰਾਨ ਕਸ਼ਮੀਰ ਘਾਟੀ ਦੇ ਤਰਾਲ ਇਲਾਕੇ ਵਿਚ ਫਸੇ ਪੰਜਾਬੀ ਇਸ ਵੇਲੇ ਆਰਥਿਕ ਪੱਖੋਂ ਅਤੇ ਖਾਣ-ਪੀਣ ਪੱਖੋਂ ਮੰਦਹਾਲੀ ਵਿਚ ਹਨ। ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਜਿਵੇਂ ਹੋਰ ਸੂਬਿਆਂ ਵਿਚ ਲੋਕਾਂ ਨੂੰ ਵਾਪਸ ਭੇਜਿਆ ਜਾ ਰਿਹਾ ਹੈ, ਉਸੇ ਤਰ੍ਹਾਂ ਪੰਜਾਬੀਆਂ ਨੂੰ ਵੀ ਜੰਮੂ ਕਸ਼ਮੀਰ ਵਿਚੋਂ ਵਾਪਸ ਮੰਗਵਾਉਣ ਦੇ ਪ੍ਰਬੰਧ ਕੀਤੇ ਜਾਣ। ਲਗਪਗ 50 ਪੰਜਾਬੀ ਵਿਅਕਤੀ ਇਸ ਵੇਲੇ ਜ਼ਿਲ੍ਹਾ ਪੁਲਵਾਮਾ ਦੇ ਤਰਾਲ ਡਿਗਰੀ ਕਾਲਜ ਵਿਚ ਹਨ। ਇਨ੍ਹਾਂ ਤੋਂ ਇਲਾਵਾ 50 ਵਿਅਕਤੀ ਬਿਹਾਰ ਨਾਲ ਸਬੰਧਤ ਹਨ ਅਤੇ ਉਨ੍ਹਾਂ ਨੂੰ ਵੀ ਇਸੇ ਕਾਲਜ ਦੇ ਵਿਹੜੇ ਵਿਚ ਰੱਖਿਆ ਹੋਇਆ ਹੈ। ਇਨ੍ਹਾਂ ਨੂੰ 2 ਮਹੀਨੇ ਤੋਂ ਇਥੇ ਰਖਿਆ ਹੋਇਆ ਹੈ ਅਤੇ ਹੁਣ ਤਕ ਘਰ ਵਾਪਸੀ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਹੈ। ਇਹ ਸਾਰੇ ਹੀ ਮਿਹਨਤ ਮਜਦੂਰੀ ਦੇ ਮੰਤਵ ਨਾਲ ਕਸ਼ਮੀਰ ਘਾਟੀ ਵਿਚ ਗਏ ਸਨ। ਇਨ੍ਹਾਂ ਵਿਚ ਵਧੇਰੇ ਤਰਖਾਣਾ ਕੰਮ ਕਰਨ ਵਾਲੇ ਹਨ। ਇਹ ਵਧੇਰੇ ਅੰਮ੍ਰਿਤਸਰ ਅਤੇ ਗੁਰਦਾਸਪੁਰ ਨਾਲ ਸਬੰਧਤ ਹਨ। ਪਤਾ ਲੱਗਾ ਹੈ ਕਿ ਇਕਾਂਤਵਾਸ ਵਿਚ ਰੱਖੇ ਇਨ੍ਹਾਂ ਪੰਜਾਬੀਆਂ ਦਾ ਕਰੋਨਾ ਟੈਸਟ ਨਹੀਂ ਹੋਇਆ ਹੈ। ਸਿਰਫ ਸਰੀਰਕ ਤਾਪਮਾਨ ਅਤੇ ਸਕਰੀਨਿੰਗ ਹੀ ਕੀਤੀ ਗਈ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਦਿੱਲੀ ਨੂੰ ਮਿਲਿਆ 10000 ਬਿਸਤਰਿਆਂ ਦਾ ਹਸਪਤਾਲ

ਦਿੱਲੀ ਨੂੰ ਮਿਲਿਆ 10000 ਬਿਸਤਰਿਆਂ ਦਾ ਹਸਪਤਾਲ

ਉਪ ਰਾਜਪਾਲ ਨੇ ਕੀਤਾ ਉਦਘਾਟਨ; ਕੇਂਦਰ ਤੇ ਦਿੱਲੀ ਦੇ ਆਗੂਆਂ ਨੇ ਲਿਆ ਕੋਵ...

ਜਲੰਧਰ ’ਚ ਕਰੋਨਾ ਧਮਾਕਾ; 71 ਨਵੇਂ ਕੇਸ

ਜਲੰਧਰ ’ਚ ਕਰੋਨਾ ਧਮਾਕਾ; 71 ਨਵੇਂ ਕੇਸ

ਲੁਧਿਆਣਾ ਜੇਲ੍ਹ ਵਿੱਚ 26 ਕੈਦੀਆਂ ਤੇ ਹਵਾਲਾਤੀਆਂ ਨੂੰ ਕਰੋਨਾ

ਸ਼ਹਿਰ

View All