ਕਸ਼ਮੀਰ ’ਚ ਪੱਤਰਕਾਰਾਂ ਵੱਲੋਂ ਪ੍ਰਦਰਸ਼ਨ

ਸ੍ਰੀਨਗਰ: ਵਾਦੀ ਵਿੱਚ ਇੰਟਰਨੈੱਟ ਸੇਵਾਵਾਂ 100 ਦਿਨ ਤੋਂ ਬੰਦ ਰਹਿਣ ਦੇ ਰੋਸ ਵਜੋਂ ਅੱਜ ਪੱਤਰਕਾਰਾਂ ਨੇ ਇੱਥੇ ਰੋਸ ਪ੍ਰਦਰਸ਼ਨ ਕੀਤਾ। ਪੱਤਰਕਾਰਾਂ ਨੇ ਤੁਰੰਤ ਇੰਟਰਨੈੱਟ ਸੇਵਾਵਾਂ ਲਾਗੂ ਕਰਨ ਦੀ ਮੰਗ ਕੀਤੀ ਤਾਂ ਜੋ ਉਹ ਆਸਾਨੀ ਨਾਲ ਆਪਣਾ ਕੰਮ ਕਰ ਸਕਣ। ਰੋਸ ਪ੍ਰਦਰਸ਼ਨ ਬਾਅਦ ਸੀਨੀਅਰ ਪੱਤਰਕਾਰ ਪਰਵੇਜ਼ ਬੁਖਾਰੀ ਨੇ ਕਿਹਾ ਪੱਤਰਕਾਰਾਂ ਲਈ ਪੇਸ਼ੇਵਰ ਜ਼ਿੰਮੇਵਾਰੀਆਂ ਨਿਭਾਉਣ ਲਈ ਇੰਟਰਨੈੱਟ ਬੇਹੱਦ ਅਹਿਮ ਹੈ ਅਤੇ ਸੇਵਾਵਾਂ ਤੁਰੰਤ ਬਹਾਲ ਕੀਤੀਆਂ ਜਾਣ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All