ਕਰੋਨਾ: 571 ਮਰੀਜ਼ ਆਉਣ ਨਾਲ ਰਿਕਾਰਡ ਬਣਿਆ

ਨਵੀਂ ਦਿੱਲੀ ਵਿੱਚ ਵੀਰਵਾਰ ਨੂੰ ਸਵੇਰ ਸਮੇਂ ਲੌਕਡਾਊਨ ਦੌਰਾਨ ਪਾਰਕ ਵਿੱਚ ਬਣੀ ਓਪਨ ਜਿੰਮ ’ਤੇ ਕਸਰਤ ਕਰਦੇ ਹੋਏ ਲੋਕ। -ਫੋਟੋ: ਪੀਟੀਆਈ

ਮਨਧੀਰ ਸਿੰਘ ਦਿਓਲ ਨਵੀਂ ਦਿੱਲੀ, 21 ਮਈ ਕਰੋਨਾ ਮਹਾਂਮਾਰੀ ਦੀ ਰਫ਼ਤਾਰ ਥੰਮ ਨਹੀਂ ਰਹੀ ਤੇ ਦਿੱਲੀ ਵਿੱਚ ਕਰੀਬ ਦੋ ਸੌ ਮੌਤਾਂ ਇਸ ਜਾਨਲੇਵਾ ਵਾਇਰਸ ਕਾਰਨ ਹੁਣ ਤੱਕ ਹੋ ਚੁੱਕੀਆਂ ਹਨ। ਬੀਤੇ 24 ਘੰਟਿਆਂ ਦੌਰਾਨ 571 ਨਵੇਂ ਮਾਮਲੇ ਸਾਹਮਣੇ ਤੇ ਹੁਣ ਤੱਕ ਕੁੱਲ ਗਿਣਤੀ 11,659 ਹੋ ਗਈ ਹੈ। ਮੌਤਾਂ ਦਾ ਅੰਕੜਾ 194 ਤੱਕ ਪੁੱਜ ਗਿਆ ਹੈ, ਜੋ ਬੀਤੇ ਦਿਨ ਤੱਕ 176 ਸੀ। ਤਿੰਨ ਦਿਨਾਂ ਤੋਂ ਲਗਾਤਾਰ ਕਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ 500 ਤੋਂ ਪਾਰ ਜਾ ਰਹੀ ਹੈ। ਹੁਣ ਤੱਕ 5,567 ਮਰੀਜ਼ ਠੀਕ ਹੋ ਚੁੱਕੇ ਹਨ। ਦਿੱਲੀ ਵਿੱਚ ਇਸ ਸਮੇਂ ਸਰਗਰਮ ਮਰੀਜ਼ਾਂ ਦੀ ਗਿਣਤੀ 5,898 ਹੈ। ਬੀਤੇ ਕੱਲ 534 ਤਾਜ਼ਾ ਮਾਮਲੇ ਸਾਹਮਣੇ ਆਏ ਸਨ ਤੇ ਕੁੱਲ ਮਾਮਲੇ 1,10,088 ਹੋ ਗਏ ਸਨ। 19 ਮਈ ਨੂੰ 500 ਮਾਮਲੇ ਸਾਹਮਣੇ ਆਏ। ਸੁੱਖਦ ਖ਼ਬਰ ਇਹ ਹੈ ਕਿ 375 ਮਰੀਜ਼ ਠੀਕ ਹੋ ਕੇ ਜਾ ਚੁੱਕੇ ਹਨ ਤੇ ਹਸਪਤਾਲਾਂ ਤੋਂ ਉਨ੍ਹਾਂ ਨੂੰ ਛੁੱਟੀ ਹੋ ਚੁੱਕੀ ਹੈ।

ਮੰਡੋਲੀ ਜੇਲ੍ਹ ਵਿੱਚ ਵੀ ਕਰੋਨਾ ਦਾ ਲਾਗਾ ਪੁੱਜਾ ਉੱਤਰ-ਪੂਰਬੀ ਦਿੱਲੀ ਦੀ ਮੰਡੋਲੀ ਜੇਲ੍ਹ ਦਾ ਸੁਪਰਡੈਂਟ ਕਰੋਨਾਵਾਇਰਸ ਨਾਲ ਪੀੜਤ ਪਾਇਆ ਗਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ। ਜੇਲ੍ਹ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਅਧਿਕਾਰੀ 11 ਮਈ ਤੋਂ ਛੁੱਟੀ ’ਤੇ ਸੀ ਕਿਉਂਕਿ ਉਨ੍ਹਾਂ ਨੂੰ ਬੁਖਾਰ ਸੀ। ਕੋਵਿਡ-19 ਦੀ ਗੰਗਾ ਰਾਮ ਹਸਪਤਾਲ ਵਿੱਚ ਜਾਂਚ ਕੀਤੀ ਤੇ ਬੁੱਧਵਾਰ ਨੂੰ ਉਸ ਦੀ ਰਿਪੋਰਟ ਪਾਜ਼ੇਟਿਵ ਆਈ ਸੀ। ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸੁਪਰਡੈਂਟ ਸਰਾਏ ਰੋਹਿਲਾ ’ਚ ਰਹਿੰਦਾ ਹੈ ਅਤੇ ਇਸ ਸਮੇਂ ਘਰੇਲੂ ਇਕਾਂਤਵਾਸ ਕੀਤਾ ਗਿਆ ਹੈ। ਉਨ੍ਹਾਂ ਦੇ ਸੰਪਰਕ ਵਿਚ ਆਏ ਲੋਕਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਕੁਝ ਦਿਨ ਪਹਿਲਾਂ ਰੋਹਿਨੀ ਜੇਲ੍ਹ ਦਾ ਸਹਾਇਕ ਸੁਪਰਡੈਂਟ ਕੋਵਿਡ-19 ਤੋਂ ਪਾਜ਼ੇਟਿਵ ਪਾਇਆ ਗਿਆ ਸੀ, ਜਿਸ ਤੋਂ ਬਾਅਦ ਜੇਲ੍ਹ ਦੇ 15 ਕੈਦੀ ਪਾਜ਼ੇਟਿਵ ਪਾਏ ਗਏ ਸਨ।

ਕੁਝ ਇਲਾਕਿਆਂ ਨੂੰ ਵੱਖ ਵੱਖ ਜ਼ੋਨਾਂ ’ਚ ਵੰਡਣ ਦੀ ਯੋਜਨਾ ਦਿੱਲੀ ਸਰਕਾਰ ਵੱਲੋਂ ਹੁਣ ਸਾਰੀ ਦਿੱਲੀ ਦੇ ਕੁੱਲ 11 ਜ਼ਿਲ੍ਹਿਆਂ ਨੂੰ ਹੀ ਲਾਲ ਜ਼ੋਨ ਵਿੱਚ ਸ਼ਾਮਲ ਨਾ ਕਰ ਕੇ ਕੁੱਝ ਇਲਾਕਿਆਂ ਦੇ ਹਿੱਸਿਆਂ ਨੂੰ ਹੀ ਲਾਲ, ਸੰਤਰੀ ਤੇ ਹਰੇ ਜ਼ੋਨਾਂ ’ਚ ਵੰਡਣ ਦੀ ਯੋਜਨਾ ਬਣਾ ਲਈ ਗਈ ਹੈ। ਕੇਂਦਰ ਸਰਕਾਰ ਵੱਲੋਂ ਰਾਜ ਸਰਕਾਰਾਂ ਨੂੰ ਇਹ ਛੋਟ ਦਿੱਤੀ ਗਈ ਹੈ ਕਿ ਉਹ ਆਪਣੇ ਅਨੁਸਾਰ ਲਾਲ, ਸੰਤਰੀ ਤੇ ਹਰੇ ਜ਼ੋਨ ਬਣਾ ਸਕਦੀਆਂ ਹਨ। ਲਾਲ ਜ਼ੋਨਾਂ ਵਿੱਚ ਬਹੁਤ ਸਾਰੀਆਂ ਪਾਬੰਦੀਆਂ ਹੁੰਦੀਆਂ ਹਨ। ਇਸ ਬਾਬਤ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਹਦਾਇਤਾਂ ਦੀ ਪਾਲਣਾ ਕਰਨੀ ਹੋਵੇਗੀ।

ਉਪ ਰਾਜਪਾਲ ਵੱਲੋਂ ਨਾਗਰਿਕ ਸੰਸਥਾਵਾਂ ਨੂੰ ਲੋਕ-ਪੱਖੀ ਬਣਨ ਦਾ ਸੱਦਾ ਦਿੱਲੀ ਦੇ ਉਪਰਾਜਪਾਲ ਅਨਿਲ ਬੈਜਲ ਵੱਲੋਂ ਦਿੱਲੀ ਸ਼ਹਿਰੀ ਵਿਕਾਸ ਅਥਾਰਿਟੀ (ਡੀਡੀਏ) ਦਿੱਲੀ ਪੁਲੀਸ ਤੇ ਨਗਰ ਨਿਗਮਾਂ ਸਮੇਤ ਦਿੱਲੀ ਸਰਕਾਰ ਨੂੰ ਪੱਤਰ ਲਿਖ ਕੇ ਸੁਝਾਅ ਦਿੱਤਾ ਕਿ ਉਹ ਕਿਰਿਆਸ਼ੀਲ ਕਦਮ ਪੁੱਟ ਕੇ ਲੋਕਾਂ ਦੀ ਸਹਾਇਤਾ ਲਈ ਰਾਹਤ ਉਪਾਅ ਕਰਨ ਤੇ ਵੱਖਰੇ ਲਾਇਸੈਂਸਾਂ ਦੇ ਨਵੀਨੀਕਰਨ ਤੇ ਮੁਆਫ਼ੀ ਯੋਜਨਾਵਾਂ ਵੱਲ ਵੱਧਦੇ ਹੋਏ ਲੋਕ-ਪੱਖੀ ਬਣਨ। ਸ੍ਰੀ ਬੈਜਲ ਨੇ ਕਿਹਾ ਕਿ ਸੌਖੀਆਂ ਆਨਲਾਈਨ ਪ੍ਰਕਿਰਿਆਵਾਂ, ਸਰਕਾਰੀ ਦਫ਼ਤਰਾਂ ਵਿੱਚ ਲੋਕਾਂ ਦੇ ਗੇੜੇ ਘੱਟ ਕਰਨ ਦੀ ਕੋਸ਼ਿਸ਼ ਕੀਤੀ ਜਾਵੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All