ਕਰੋਨਾ ਪੀੜਤ ਪਾਇਲਟ ਨੇ ਭਰੀ ਉਡਾਰੀ, ਜਹਾਜ਼ ਅੱਧ ਰਾਹ ’ਚੋਂ ਮੁੜਿਆ

ਨਵੀਂ ਦਿੱਲੀ, 30 ਮਈ ਏਅਰ ਇੰਡੀਆ ਦੀ ਜਹਾਜ਼ ਅੱਜ ਮਾਸਕੋ ਲਈ ਉੱਡਿਆ ਪਰ ਜਦੋਂ ਪਤਾ ਲੱਗਿਆ ਕਿ ਉਸ ਦਾ ਪਾਇਲਟ ਕਰੋਨਾ ਪੀੜਤ ਹੈ ਤਾਂ ਉਸ ਨੂੰ ਅੱਧ ਰਸਤੇ ਤੋਂ ਮੋੜ ਕੇ ਨਵੀਂ ਦਿੱਲੀ ਉਤਾਰ ਲਿਆ। ਮਾਸਕੋ ਤੋਂ ਰੂਸ ਵਿੱਚ ਫਸੇ ਭਾਰਤੀ ਯਾਤਰੀਆਂ ਨੂੰ ਲੈਣ ਲਈ ਖਾਲ੍ਹੀ ਉੱਡਿਆ ਏ 320 ਜਹਾਜ਼ ਜਦੋਂ ਉਜ਼ਬੇਕਿਸਤਾਨ ਹਵਾਈ ਖੇਤਰ ਪਹੁੰਚ ਗਿਆ ਤਾਂ ਗਰਾਊਂਡ ਟੀਮ ਦੇ ਧਿਆਨ ਵਿੱਚ ਆਇਆ ਕਿ ਜਹਾਜ਼ ਨਾਲ ਜਾ ਰਹੇ ਪਾਇਲਟਾਂ ਵਿੱਚੋਂ ਇਕ ਕਰੋਨ ਪੀੜਤ ਹੈ। ਏਅਰ ਇੰਡੀਆ ਦੇ ਸੀਨੀਅਰ ਅਧਿਕਾਰੀਆਂ ਨੇ ਦੱਸਿਆ, “ਉਡਾਣ ਨੂੰ ਤੁਰੰਤ ਵਾਪਸ ਜਾਣ ਲਈ ਕਿਹਾ ਗਿਆ ਤੇ ਜਹਾਜ਼ ਅੱਜ ਬਾਅਦ ਦੁਪਹਿਰ 12.30 ਵਜੇ ਦਿੱਲੀ ਪਰਤਿਆ।” ਜਹਾਜ਼ ਦੀ ਸਾਰੀ ਟੀਮ ਏਕਾਂਤਵਾਸ ਕਰ ਦਿੱਤੀ ਗਈ ਹੈ। ਅਧਿਕਾਰੀਆਂ ਅਨੁਸਾਰ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਇੱਕ ਹੋਰ ਜਹਾਜ਼ ਨੂੰ ਮਾਸਕੋ ਭੇਜਿਆ ਜਾਵੇਗਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All