ਕਰੋਨਾ ਦਾ ਅਸਰ: ਸਸਕਾਰ ਮੌਕੇ ਪਹੁੰਚੇ ਸਿਰਫ਼ ਸੱਤ ਜਣੇ

ਕਰੋਨਾਵਾਇਰਸ ਦੇ ਮੱਦੇਨਜ਼ਰ ਸਿਰਫ ਕੁਝ ਵਿਅਕਤੀ ਹੀ ਮਿ੍ਰਤਕ ਦਾ ਸਸਕਾਰ ਕਰਦੇ ਹੋਏ।

ਜਸਵੀਰ ਸਿੰਘ ਕੋਟਫੱਤਾ, 24 ਮਾਰਚ ਇਥੇ ਨੇੜਲੇ ਪਿੰਡ ਕੋਟਭਾਰਾ ਵਿਖੇ ਪਤੀ-ਪਤਨੀ ਵਿਚਕਾਰ ਹੋਏ ਝਗੜੇ ਨੇ ਐਨਾ ਖ਼ੌਫਨਾਕ ਰੂਪ ਲੈ ਲਿਆ ਕਿ ਗੁੱਸੇ ‘ਚ ਆਏ ਪਤੀ ਨੇ ਆਪਣੀ ਪਤਨੀ ਨੂੰ ਕੁਝ ਦਿਨ ਪਹਿਲਾਂ (6 ਮਾਰਚ) ਤੇਜ਼ ਹਥਿਆਰਾਂ ਨਾਲ ਗੰਭੀਰ ਸੱਟਾਂ ਮਾਰ ਦਿੱਤੀਆਂ। ਗੰਭੀਰ ਜ਼ਖਮੀ ਹੋਈ ਉਕਤ ਮਹਿਲਾ ਨੂੰ ਉਸ ਦੇ ਗੁਆਂਢੀਆਂ ਵਲੋਂ ਹਸਪਤਾਲ ਦਾਖਲ ਕਰਵਾਇਆ ਗਿਆ ਪਰ ਮਹਿਲਾ ਨੇ ਸੱਟਾਂ ਦੀ ਤਾਬ ਨਾ ਝੱਲਦਿਆਂ 15 ਦਿਨਾਂ ਬਾਅਦ ਦਮ ਤੋੜ ਦਿੱਤਾ। ਉਥੇ ਦੂਜੇ ਪਾਸੇ ਕਰੋਨਾ ਦੇ ਖੌ਼ਫ਼ ਕਾਰਨ ਮਿ੍ਤਕਾ ਦੇ ਸੰਸਕਾਰ ਮੌਕੇ ਸਿਰਫ਼ ਸੱਤ ਜਣੇ ਹੀ ਪਹੁੰਚੇ। ਥਾਣਾ ਕੋਟਫੱਤਾ ਦੇ ਸਬ ਇੰਸਪੈਕਟਰ ਗੁਰਪ੍ਰੀਤ ਸਿੰਘ ਮਾਹਲ ਨੇ ਦੱਸਿਆ ਕਿ ਕਰਮਜੀਤ ਕੌਰ ਪੁੱਤਰੀ ਗੁਰਮੇਲ ਸਿੰਘ ਪਿੰਡ ਭਾਗੀਵਾਂਦਰ ਜਿਸ ਦਾ ਵਿਆਹ 18 ਸਾਲ ਪਹਿਲਾਂ ਬਲਜੀਤ ਸਿੰਘ ਪੁੱਤਰ ਮੰਦਰ ਸਿੰਘ ਵਾਸੀ ਕੋਟਭਾਰਾ ਨਾਲ ਹੋਇਆ ਸੀ। 6 ਮਾਰਚ ਨੂੰ ਉਨ੍ਹਾਂ ਦੀ ਘਰੇਲੂ ਲੜਾਈ ਵਿੱਚ ਕਰਮਜੀਤ ਕੌਰ ਨੂੰ ਉਸ ਦੇ ਪਤੀ ਨੇ ਗੰਭੀਰ ਸੱਟਾਂ ਮਾਰੀਆਂ ਜਿਸਦੀ ਤਾਬ ਨਾ ਝੱਲਦੇ ਹੋਏ 24 ਮਾਰਚ ਨੂੰ ਦਮ ਤੋੜ ਗਈ। ਸੱਟਾਂ ਲੱਗਣ ਤੋਂ ਬਾਅਦ ਕਰਮਜੀਤ ਕੌਰ ਦੇ ਭਰਾ ਮੱਖਣ ਸਿੰਘ ਭਾਗੀਵਾਂਦਰ ਦੇ ਬਿਆਨਾਂ ’ਤੇ ਬਲਜੀਤ ਸਿੰਘ ਵਾਸੀ ਕੋਟਫੱਤਾ ਵਿਰੁੱਧ ਧਾਰਾ 307 ਤਹਿਤ ਕੇਸ ਦਰਜ ਕਰਕੇ ਮੁਲਜ਼ਮ ਨੂੰ ਜੇਲ੍ਹ ਭੇਜ ਦਿੱਤਾ ਗਿਆ ਸੀ। ਪੁਲੀਸ ਵੱਲੋਂ ਅੱਜ ਕਰਮਜੀਤ ਕੌਰ ਦੀ ਮੌਤ ਤੋਂ ਬਾਅਦ ਧਾਰਾ 302 ਦਾ ਵਾਧਾ ਕਰਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ ਜਿਸ ਦਾ ਸੰਸਕਾਰ ਕਰਮਜੀਤ ਕੌਰ ਦੇ ਪੇਕੇ ਪਿੰਡ ਭਾਗੀਵਾਂਦਰ ਵਿਖੇ ਕੀਤਾ ਗਿਆ। ਇਸ ਸਬੰਧੀ ਜਦੋਂ ਮਿ੍ਹਤਕ ਦੇ ਭਰਾ ਮੱਖਣ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਦੋਸ਼ੀ ਨੂੰ ਪੁਲੀਸ ਨੇ ਗ੍ਰਿਫਤਾਰ ਕਰ ਲਿਆ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਹੈ ਉਨ੍ਹਾਂ ਦੀ ਭੈਣ ਦਾ ਲੜਕਾ ਜਿਸ ਦੀ ਉਮਰ ਪੰਦਰਾਂ ਸਾਲ ਹੈ, ਨੂੰ ਉਸ ਦੀ ਜਾਇਦਾਦ ਅਤੇ ਮਕਾਨ ਵਿੱਚੋਂ ਬਣਦਾ ਹਿੱਸਾ ਉਸ ਦੇ ਨਾਮ ਕਰਵਾਇਆ ਜਾਵੇ ਤਾਂ ਕਿ ਉਸ ਦੀ ਪੂਰੀ ਤਰ੍ਹਾਂ ਪਰਵਰਿਸ਼ ਹੋ ਸਕੇ। ਦੂਜੇ ਪਾਸੇ ਸੰਸਕਾਰ ਕਰਦੇ ਸਮੇਂ ਕਰੋਨਾ ਵਾਇਰਸ ਜਿਹੀ ਭਿਆਨਕ ਬਿਮਾਰੀ ਅਤੇ ਜਨਤਾ ਕਰਫਿਊ ਨੂੰ ਮੱਦੇਨਜ਼ਰ ਰੱਖਦੇ ਹੋਏ ਸਰਪੰਚ ਬਲਕਰਨ ਸਿੰਘ ਭਾਗੀਵਾਂਦਰ ਇਹ ਨਿਗਰਾਨੀ ਹੇਠ ਸਿਰਫ਼ 7 ਆਦਮੀ ਹੀ ਹਾਜ਼ਰ ਹੋਏ।

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All