ਕਰੋਨਾਵਾਇਰਸ ਕਾਰਨ ਸੀਆਰਪੀਐੱਫ ਦੇ ਏਐੱਸਆਈ ਦੀ ਮੌਤ

ਨਵੀਂ ਦਿੱਲੀ, 21 ਮਈ ਕਰੋਨਾਵਾਇਰਸ ਕਾਰਨ ਅੱਜ ਸੀਆਰਪੀਐੱਫ ਦੇ 50 ਸਾਲਾ ਸਹਾਇਕ ਸਬ-ਇੰਸਪੈਕਟਰ ਦੀ ਮੌਤ ਹੋ ਗਈ ਹੈ। ਸੀਆਰਪੀਐੱਫ ’ਚ ਕਰੋਨਾਵਾਇਰਸ ਕਾਰਨ ਇਹ ਦੂਜੀ ਮੌਤ ਹੋਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸੀਆਰਪੀਐੱਫ ’ਚ ਅੱਜ ਕਰੋਨਾਵਾਇਰਸ ਦੇ ਨੌਂ ਨਵੇਂ ਮਾਮਲੇ ਸਾਹਮਣੇ ਆਏ ਹਨ ਜਿਸ ਨਾਲ ਇਸ ਹਥਿਆਰਬੰਦ ਨੀਮ ਫੌਜੀ ਦਸਤੇ ’ਚ ਕਰੋਨਾ ਪੀੜਤਾਂ ਦੀ ਗਿਣਤੀ 121 ਗਈ ਹੈ। ਸੀਆਰਪੀਐੱਫ ਦੇ ਬੁਲਾਰੇ ਨੇ ਦੱਸਿਆ ਕਿ ਏਐੱਸਆਈ ਪੰਚਦੇਵ ਰਾਮ ਦੀ ਬੀਤੇ ਦਿਨ ਦਿੱਲੀ ਦੇ ਲੇਡੀ ਹਾਰਡਿੰਗ ਮੈਡੀਕਲ ਕਾਲਜ ’ਚ ਮੌਤ ਹੋ ਗਈ ਸੀ। ਉਨ੍ਹਾਂ ਦੱਸਿਆ ਕਿ ਬਿਹਾਰ ਦਾ ਰਹਿਣ ਵਾਲਾ ਇਹ ਏਐੱਸਆਈ ਲਿਵਰ ਦੇ ਕੈਂਸਰ ਤੋਂ ਪੀੜਤ ਸੀ ਤੇ ਕੁਝ ਸਮਾਂ ਪਹਿਲਾਂ ਉਸ ਨੂੰ ਕਰੋਨਾ ਹੋ ਗਿਆ ਸੀ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All