ਕਰਿਆਨਾ ਸਟੋਰ ’ਚੋਂ ਲੱਖਾਂ ਦਾ ਸਾਮਾਨ ਚੋਰੀ

ਟੋਹਾਣਾ: ਕਸਬਾ ਭੂਨਾ ਦੇ ਕਰਿਆਨਾ ਵਪਾਰੀ ਅਸ਼ੋਕ ਕੁਮਾਰ ਦੇ ਗੋਦਾਮ ਦਾ ਸ਼ਟਰ ਤੋੜ ਕੇ ਲੱਖਾਂ ਰੁਪਏ ਦਾ ਸਾਮਾਨ ਚੋਰੀ ਕਰਨ ’ਤੇ ਪੁਲੀਸ ਨੇ ਅਣਪਛਾਤੇ ਚੋਰ ਗਰੋਹ ਵਿਰੁੱਧ ਪਰਚਾ ਦਰਜ ਕਰ ਕੇ ਜਾਂਚ ਆਰੰਭੀ ਹੈ। ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਕਰਿਆਨਾ ਸਟੋਰ ਦੇ ਮਾਲਕ ਅਸ਼ੋਕ ਕੁਮਾਰ ਨੇ ਦੱਸਿਆ ਕਿ ਉਸ ਦਾ ਗੋਦਾਮ ਅਗਰਵਾਲ ਕਲੋਨੀ ਵਿੱਚ ਹੈ ਤੇ ਉਹ ਜਦੋਂ ਗੋਦਾਮ ’ਚੋਂ ਸਾਮਾਨ ਕੱਢਣ ਗਿਆ ਤਾਂ ਗੋਦਾਮ ਦੇ ਤਾਲੇ ਟੁਟੇ ਪਏ ਸਨ। ਗੋਦਾਮ ਤੋਂ 13 ਟੀਨ ਦੇਸੀ ਘੀ ਤੇ 14 ਬੈਗ ਚਾਹ ਪੱਤੀ ਚੋਰੀ ਕੀਤੀ ਜਾ ਚੁੱਕੀ ਸੀ, ਜਿਸਦੀ ਕੀਮਤ ਲੱਖਾਂ ਰੁਪਏ ਹੈ। -ਪੱਤਰ ਪ੍ਰੇਰਕ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All