ਕਰਿਆਨਾ ਦੁਕਾਨਦਾਰ ਕਰਨਗੇ ਹੋਮ ਡਿਲਿਵਰੀ

ਡੀਸੀ ਮੁਹੰਮਦ ਇਸ਼ਫ਼ਾਕ

ਜਤਿੰਦਰ ਬੈਂਸ ਗੁਰਦਾਸਪੁਰ, 24 ਮਾਰਚ ਕਰਫਿਊ ਦੌਰਾਨ ਲੋਕਾਂ ਨੂੰ ਘਰਾਂ ਤਕ ਜ਼ਰੂਰੀ ਵਸਤਾਂ ਦੀ ਸਪਲਾਈ ਕਰਨ ਨੂੰ ਯਕੀਨੀ ਬਣਾਉਣ ਦੇ ਉਦੇਸ਼ ਨਾਲ ਕਰਿਆਨੇ ਵਾਲੀਆਂ ਦੁਕਾਨਾਂ ਤੇ ਸਟੋਰ, ਬੇਕਰੀ, ਕੌਸਮੈਟਿਕ, ਨਿੱਤ ਵਰਤੋਂ ਵਾਲੀਆਂ ਦੁਕਾਨਾਂ ਦ ਦੁਕਾਨਦਾਰ ਹੋਮ ਡਿਲਵਰੀ ਕਰ ਸਕਦੇ ਹਨ। ਜ਼ਿਲ੍ਹਾ ਫੂਡ ਅਤੇ ਸਪਲਾਈ ਕੰਟਰੋਲਰ ਵਿਭਾਗ ਹੋਮ ਡਿਲਵਰੀ ਲਈ ਕਰਫਿਊ ਪਾਸ ਜਾਰੀ ਕਰੇਗਾ। ਡਿਪਟੀ ਕਮਿਸ਼ਨਰ ਨੇ ਜਾਣਕਾਰੀ ਦਿੱਤੀ ਕਿ ਖ਼ਪਤਕਾਰ ਦੁਕਾਨਦਾਰਾਂ ਵਲੋਂ ਜਾਰੀ ਵਟਸਐਪ ਨੰਬਰ ਰਾਹੀਂ ਜ਼ਰੂਰਤ ਵਾਲੀਆਂ ਵਸਤਾਂ ਘਰ ਮੰਗਵਾ ਸਕਦੇ ਹਨ। ਅਧਿਕਾਰਤ ਕੀਤੇ ਦੁਕਾਨਦਾਰ ਆਪਣਾ ਇਕ ਵਟਸਐਪ ਨੰਬਰ ਜਾਰੀ ਕਰਨਗੇ ਅਤੇ ਨੰਬਰਾਂ ਦੀ ਜਾਣਕਾਰੀ ਦੇਣਗੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਕੋਈ ਦੁਕਾਨਦਾਰ ਦੁਕਾਨ ਵਿੱਚੋਂ ਸਾਮਾਨ ਨਹੀਂ ਵੇਚੇਗਾ। ਜ਼ਿਲ੍ਹਾ ਫੂਡ ਅਤੇ ਸਪਲਾਈ ਕੰਟਰੋਲਰ, ਜ਼ਿਲਾ ਫੂਡ ਸਪਲਾਈ ਅਫਸਰ ਅਤੇ ਸਹਾਇਕ ਫੂਡ ਸਪਲਾਈ ਅਫਸਰਾਂ ਵਲੋਂ ਹੋਮ ਡਿਲਵਰੀ/ ਥੋਕ ਤੇ ਪ੍ਰਚੂਨ ਵਿਕਰੇਤਾ ਨੂੰ ਪਾਸ ਜਾਰੀ ਕੀਤੇ ਜਾਣਗੇ। ਅਧਿਕਾਰੀ ਦੋਂ ਤੋਂ ਵੱਧ ਇਕ ਦੁਕਾਨਦਾਰ /ਸਟੋਰ ਵਾਲਿਆਂ ਨੂੰ ਕਰਫਿਊ ਪਾਸ ਜਾਰੀ ਨਹੀਂ ਕਰਨਗੇ। ਅਧਿਕਾਰੀ ਜਾਰੀ ਕੀਤੇ ਕਰਫਿਊ ਪਾਸ ਦਾ ਰਿਕਾਰਡ ਰੱਖਣਗੇ ਤੇ ਦਫਤਰ ਡਿਪਟੀ ਕਮਿਸ਼ਨਰ ਦੀ ਈਮੇਲ dcofficegurdaspur0gmail.com ਤੇ ਸੂਚਿਤ ਕਰਨਗੇ। ਅਧਿਕਾਰੀ ਕਰੋਨਾਵਾਇਰਸ ਕਾਰਨ ਆਪਸੀ ਦੂਰੀ ਬਣਾ ਕੇ ਰੱਖਣ ਨੂੰ ਯਕੀਨੀ ਬਣਾਉਣ ਤਹਿਤ ਕਰਫਿਊ ਪਾਸ ਵਟਸਐਪ ਨੰਬਰ ਜਾਂ ਈਮੇਲ ਜ਼ਰੀਏ ਦਿੱਤੇ ਜਾਣਗੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All