ਕਰਨਾਟਕ: ਅੱਜ ਆਉਣਗੇ ਜ਼ਿਮਨੀ ਚੋਣ ਦੇ ਨਤੀਜੇ

ਬੰਗਲੁਰੂ, 8 ਦਸੰਬਰ ਕਰਨਾਟਕ ਵਿੱਚ 15 ਵਿਧਾਨ ਸਭਾ ਸੀਟਾਂ ’ਤੇ ਹੋਈਆਂ ਜ਼ਿਮਨੀ ਚੋਣਾਂ ਦੌਰਾਨ ਪਈਆਂ ਵੋਟਾਂ ਦੀ ਗਿਣਤੀ 9 ਦਸੰਬਰ ਨੂੰ ਹੋਵੇਗੀ। ਇਨ੍ਹਾਂ ਸੀਟਾਂ ਦੇ ਨਤੀਜਿਆਂ ਨਾਲ ਹੀ ਚਾਰ ਮਹੀਨੇ ਪੁਰਾਣੀ ਬੀ.ਐੱਸ. ਯੇਦੀਯੁਰੱਪਾ ਦੀ ਅਗਵਾਈ ਹੇਠਲੀ ਭਾਜਪਾ ਸਰਕਾਰ ਦੇ ਭਵਿੱਖ ਦੀ ਸਥਿਤੀ ਵੀ ਸਾਫ਼ ਹੋਵੇਗੀ। ਉਕਤ ਜ਼ਿਮਨੀ ਚੋਣਾਂ ਲਈ ਵੋਟਾਂ 5 ਦਸੰਬਰ ਨੂੰ ਪਈਆਂ ਸਨ। ਜ਼ਿਕਰਯੋਗ ਹੈ ਕਿ ਕਾਂਗਰਸ ਅਤੇ ਜਨਤਾ ਦਲ ਦੇ 17 ਬਾਗੀ ਵਿਧਾਇਕਾਂ ਨੂੰ ਅਯੋਗ ਕਰਾਰ ਦਿੱਤੇ ਜਾਣ ਕਾਰਨ ਯੇਦੀਯੁਰੱਪਾ ਦੀ ਸਰਕਾਰ ਕੋਲ ਵਿਧਾਨ ਸਭਾ ’ਚ ਮੈਂਬਰਾਂ ਦੀ ਗਿਣਤੀ ਘਟ ਕੇ 208 ਰਹਿ ਗਈ ਹੈ ਜੋ ਬਹੁਮੱਤ ਸਾਬਤ ਕਰਨ ਸਮੇਂ 225 ਸੀ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All