ਕਰਤਾਰਪੁਰ ਨੇੜੇ ਪਰਵਾਸੀ ਮਜ਼ਦੂਰਾਂ ਦੀਆਂ 25 ਝੁੱਗੀਆਂ ਸੜੀਆਂ

ਗੁਰਨੇਕ ਸਿੰਘ ਵਿਰਦੀ ਕਰਤਾਰਪੁਰ, 22 ਮਈ ਕਰਤਾਰਪੁਰ ਨੇੜਲੇ ਪਿੰਡ ਪੱਤਲਾਂ ਵਿੱਚ ਪਰਵਾਸੀ ਮਜ਼ਦੂਰਾਂ ਦੀਆਂ ਝੁੱਗੀਆਂ ਸੜ ਕੇ ਸੁਆਹ ਹੋ ਗਈਆਂ ਹਨ। ਝੁੱਗੀਆਂ ਵਿੱਚ ਪਿਆ ਸਾਮਾਨ ਅਤੇ ਖਾਣ ਪੀਣ ਦੀਆਂ ਵਸਤੂਆਂ ਵੀ ਸੜ ਗਈਆਂ ਪਰ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਪਰਵਾਸੀ ਮਜ਼ਦੂਰ ਆਪਣੇ ਕੰਮ ’ਤੇ ਗਏ ਹੋਣ ਕਾਰਨ ਝੁੱਗੀਆਂ ਵਿਚ ਬੱਚੇ ਸਨ ਜੋ ਬਾਹਰ ਖੇਡ ਰਹੇ ਸਨ। ਝੁੱਗੀਆਂ ਨੂੰ ਅੱਗ ਲੱਗਣ ਦੀ ਸੂਚਨਾ ਪਿੰਡ ਵਾਸੀਆਂ ਨੇ ਫਾਇਰ ਬ੍ਰਿਗੇਡ ਨੂੰ ਦਿੱਤੀ। ਡੀਐੱਸਪੀ ਸਬ ਡਵੀਜ਼ਨ ਕਰਤਾਰਪੁਰ ਸੁਰਿੰਦਰਪਾਲ ਧੋਗੜੀ ਨੇ ਸਥਿਤੀ ਦਾ ਜਾਇਜ਼ਾ ਲਿਆ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All