ਕਬੱਡੀ: ਅਕਾਲ ਕਾਲਜ ਮਸਤੂਆਣਾ ਸਾਹਿਬ ਦੀ ਟੀਮ ਅੱਵਲ

ਨਿੱਜੀ ਪੱਤਰ ਪ੍ਰੇਰਕ ਧੂਰੀ, 5 ਅਕਤੂਬਰ

ਕਬੱਡੀ ਦੀ ਜੇਤੂ ਟੀਮ ਪ੍ਰਬੰਧਕਾਂ ਨਾਲ।

ਦੇਸ਼ ਭਗਤ ਕਾਲਜ ਬਰੜਵਾਲ ਵਿਚ ਪੰਜਾਬੀ ਯੂਨੀਵਰਸਿਟੀ ਦੇ ਸਹਿਯੋਗ ਨਾਲ ਅੰਤਰ ਕਾਲਜ ਕਬੱਡੀ (ਲੜਕੇ) ਮੁਕਾਬਲੇ ਕਰਵਾਏ ਗਏ। ਟੂਰਨਾਮੈਂਟ ਦੀ ਸਮਾਪਤੀ ਮੌਕੇ ਮੁੱਖ ਮਹਿਮਾਨ ਵਜੋਂ ਬਲਵੰਤ ਸਿੰਘ ਮੀਮਸਾ ਟਰੱਸਟ ਸਕੱਤਰ ਪਹੁੰਚੇ। ਮੰਚ ਸੰਚਾਲਨ ਡਾ. ਮਨਜੀਤ ਸਿੰਘ ਨੇ ਕੀਤਾ। ਕਾਲਜ ਪ੍ਰਿੰਸੀਪਲ ਡਾ. ਸਵਿੰਦਰ ਸਿੰਘ ਛੀਨਾ ਨੇ ਆਏ ਮਹਿਮਾਨ ਨੂੰ ਜੀ ਆਇਆਂ ਕਹਿੰਦਿਆਂ ਖੇਡਾਂ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਫਿਜ਼ੀਕਲ ਵਿਭਾਗ ਦੇ ਮੁਖੀ ਡਾ. ਬਲਵਿੰਦਰ ਕੁਮਾਰ ਤੇ ਸਮੂਹ ਵਿਭਾਗ ਅਤੇ ਸਟਾਫ਼ ਨੂੰ ਵਧਾਈ ਦਿੱਤੀ। ਬਲਵੰਤ ਸਿੰਘ ਨੇ ਖੇਡਾਂ ਦੀ ਮਹੱਤਤਾ ਬਾਰੇ ਵਿਚਾਰ ਸਾਂਝੇ ਕੀਤੇ। ਡਾ. ਬਲਜੀਤ ਸਿੰਘ ਸਿੱਧੂ ਨੇ ਇਸ ਕਾਲਜ ਵਿਚ ਆਪਣੇ ਪੁਰਾਣੇ ਦਿਨ ਯਾਦ ਕੀਤੇ। ਤੀਜੇ ਦਿਨ ਕਬੱਡੀ ਲੀਗ ਦੇ ਮੁਕਾਬਲੇ ਕਰਵਾਏ ਗਏ, ਜਿਸ ਵਿਚ ਅਕਾਲ ਕਾਲਜ ਆਫ ਫਿਜ਼ੀਕਲ ਐਜੂਕੇਸ਼ਨ ਮਸਤੂਆਣਾ ਸਾਹਿਬ ਪਹਿਲੇ, ਪਬਲਿਕ ਕਾਲਜ ਸਮਾਣਾ ਦੂਜੇ ਤੇ ਰੋਇਲ ਕਾਲਜ ਬੋੜਾਵਾਲ ਤੀਜੇ ਸਥਾਨ ’ਤੇ ਰਿਹਾ। ਮੁੱਖ ਮਹਿਮਾਨ ਨੇ ਜੇਤੂ ਵਿਦਿਆਰਥੀਆਂ ਨੂੰ ਮੈਡਲ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਕਾਲਜ ਟਰੱਸਟ ਵੱਲੋਂ ਮੁੱਖ ਮਹਿਮਾਨ ਨੂੰ ਯਾਦਗਾਰੀ ਚਿੰਨ੍ਹ ਭੇਟ ਕੀਤਾ ਗਿਆ। ਪ੍ਰੋ. ਹਜੂਰਾ ਸਿੰਘ ਵੜੈਚ ਨੇ ਆਏ ਮਹਿਮਾਨ ਨੂੰ ਧੰਨਵਾਦ ਕਿਹਾ ਤੇ ਸਮੁੱਚੇ ਅਮਲੇ ਨੂੰ ਵਧਾਈ ਦਿੱਤੀ। ਇਸ ਮੌਕੇ ਜਸਵੰਤ ਸਿੰਘ ਬਾਕਸਿੰਗ ਕੋਚ, ਅਵਤਾਰ ਸਿੰਘ ਗੱਤਕਾ ਕੋਚ, ਗੁਰਪ੍ਰੀਤ ਸਿੰਘ ਕਬੱਡੀ ਕੋਚ, ਡਾ. ਲਖਬੀਰ ਸਿੰਘ ਭਿੰਡਰ, ਡਾ. ਬਲਬੀਰ ਸਿੰਘ, ਪ੍ਰੋ. ਗੁਰਵਿੰਦਰ ਸਿੰਘ ਹਾਜ਼ਰ ਸਨ।

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਢੀਂਡਸਾ ਵੱਲੋਂ ਨਵੀਂ ਪਾਰਟੀ ਬਣਾਉਣ ਦਾ ਐਲਾਨ

ਢੀਂਡਸਾ ਵੱਲੋਂ ਨਵੀਂ ਪਾਰਟੀ ਬਣਾਉਣ ਦਾ ਐਲਾਨ

ਸ਼੍ਰੋਮਣੀ ਪੰਥਕ ਦਲ ਹੋ ਸਕਦਾ ਹੈ ਨਾਮ

ਕੋਵਿਡ-19: ਭਾਰਤ ਨੇ ਰੂਸ ਨੂੰ ਪਛਾੜਿਆ, ਕਰੋਨਾ ਮਰੀਜ਼ਾਂ ਦੀ ਗਿਣਤੀ 7 ਲੱਖ ਦੇ ਨੇੜੇ

ਕੋਵਿਡ-19: ਭਾਰਤ ਨੇ ਰੂਸ ਨੂੰ ਪਛਾੜਿਆ, ਕਰੋਨਾ ਮਰੀਜ਼ਾਂ ਦੀ ਗਿਣਤੀ 7 ਲੱਖ ਦੇ ਨੇੜੇ

ਇਕ ਦਿਨ ਵਿੱਚ 24,248 ਨਵੇਂ ਕੇਸ ਆਏ ਸਾਹਮਣੇ, ਮੌਤਾਂ ਦੀ ਗਿਣਤੀ 19,693...

ਭਾਜਪਾ ਪ੍ਰਧਾਨ ਜੇਪੀ ਨੱਡਾ ਦਾ ਰਾਹੁਲ ’ਤੇ ਹਮਲਾ

ਭਾਜਪਾ ਪ੍ਰਧਾਨ ਜੇਪੀ ਨੱਡਾ ਦਾ ਰਾਹੁਲ ’ਤੇ ਹਮਲਾ

ਦੇਸ਼ ਦਾ ‘ਮਨੋਬਲ’ ਡੇਗਣ ਦਾ ਲਾਇਆ ਦੋਸ਼

ਸ਼ਹਿਰ

View All