ਔਸ਼ਧੀ ਗੁਣਾਂ ਵਾਲਾ ਬਾਥੂ : The Tribune India

ਔਸ਼ਧੀ ਗੁਣਾਂ ਵਾਲਾ ਬਾਥੂ

ਔਸ਼ਧੀ ਗੁਣਾਂ ਵਾਲਾ ਬਾਥੂ

ਕਰਨੈਲ ਸਿੰਘ ਰਾਮਗੜ੍ਹ ‘ਬਾਥੂ’ ਹਿੰਦੋਸਤਾਨ ਵਿੱਚ ਹਰ ਥਾਂ ਪਾਇਆ ਜਾਂਦਾ ਹੈ। ਪੰਜਾਬ ਅਤੇ ਹਰਿਆਣਾ ਵਿੱਚ ਲੋਕ ਬਾਥੂ ਦੀ ਵਰਤੋਂ ਸਰੋ੍ਹਂ ਦੇ ਸਾਗ ਵਿੱਚ ਵੀ ਕਰਦੇ ਹਨ। ਗ਼ਰੀਬ ਲੋਕ ਇਸ ਦਾ ਸਾਗ ਬਣਾ ਕੇ ਖਾਂਦੇ ਹਨ। ਬਾਥੂ ਦੇ ਪੱਤਿਆਂ ਨੂੰ ਉਬਾਲ ਅਤੇ ਨਿਚੋੜ ਕੇ ਦਹੀਂ ਵਿੱਚ ਮਿਲਾ ਕੇ ਰਾਇਤੇ ਦੇ ਰੂਪ ਵਿੱਚ ਖਾਧਾ ਜਾਂਦਾ ਹੈ। ਇਸ ਦੀ ਤਸੀਰ ਠੰਢੀ ਹੁੰਦੀ ਹੈ। ਇਸ ਵਿੱਚ ਲੋਹਾ ਭਰਪੂਰ ਮਾਤਰਾ ਵਿੱਚ ਹੁੰਦਾ ਹੈ। ਹੁਕਵਰਮ ਰੋਗ ਵਿੱਚ ਮਨੁੱਖ ਦੇ ਪੇਟ ਵਿੱਚ ਇੱਕ ਖ਼ਾਸ ਪ੍ਰਕਾਰ ਦੇ ਕੀੜੇ ਪੈਦਾ ਹੋ ਜਾਂਦੇ ਹਨ, ਜਿਸ ਕਾਰਨ ਰੋਗੀ ਕਮਜ਼ੋਰ ਹੋ ਜਾਂਦਾ ਹੈ। ਇਸ ਰੋਗ ਨੂੰ ਦੂਰ ਕਰਨ ਲਈ ਬਾਥੂ ਦੀ ਵਰਤੋਂ ਕੀਤੀ ਜਾ ਸਕਦੀ ਹੈ। ਬਾਥੂ ਦੇ ਬੀਜਾਂ ਦਾ ਤੇਲ ਚੀਨੋਪੋਡਿਅਮ ਨਾਂ ਦੀ ਔਸ਼ਧੀ ਦੇ ਰੂਪ ਵਿੱਚ ਮਿਲਦਾ ਹੈ। ਇਸ ਦੀ ਥੋੜ੍ਹੀ ਜਿਹੀ ਮਾਤਰਾ ਇਸ ਰੋਗ ਨੂੰ ਠੀਕ ਕਰ ਸਕਦੀ ਹੈ। ਕੁਝ ਹਫ਼ਤੇ ਤਕ ਰੋਜ਼ ਬਾਥੂ ਦੀ ਸਬਜ਼ੀ ਖਾਣ ਨਾਲ ਵੀ ਕੀੜੇ ਮਰ ਜਾਂਦੇ ਹਨ। ਕੱਚੇ ਬਾਥੂ ਦਾ ਰਸ ਇੱਕ ਕੱਪ 10 ਦਿਨ ਤਕ ਨਮਕ ਪਾ ਕੇ ਇੱਕ ਵਾਰ ਰੋਜ਼ ਪੀਂਦੇ ਰਹਿਣ ਨਾਲ ਕੀੜੇ ਮਰ ਜਾਂਦੇ ਹਨ। ਇਸ ਦੇ ਬੀਜ ਪੀਸ ਕੇ ਇੱਕ ਚਮਚ ਸ਼ਹਿਦ ਵਿੱਚ ਮਿਲਾ ਕੇ ਚੱਟਣ ਨਾਲ ਵੀ ਕੀੜੇ ਮਰ ਜਾਂਦੇ ਹਨ। ਬਾਥੂ ਉਬਾਲ ਕੇ ਇਸ ਦੇ ਪਾਣੀ ਨਾਲ ਸਿਰ ਧੋਣ ਨਾਲ ਜੂੰਆਂ ਮਰ ਜਾਂਦੀਆਂ ਹਨ ਅਤੇ  ਸਿੱਕਰੀ ਵੀ ਦੂਰ ਹੋ ਜਾਂਦੀ ਹੈ। ਇਸ ਦੀ ਵਰਤੋਂ ਨਾਲ ਕਬਜ਼ ਵੀ ਦੂਰ ਹੋ ਜਾਂਦੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵਧਦੀਆਂ ਕੀਮਤਾਂ ਅਤੇ ਅਰਥਚਾਰੇ ਦੀ ਖੜੋਤ

ਵਧਦੀਆਂ ਕੀਮਤਾਂ ਅਤੇ ਅਰਥਚਾਰੇ ਦੀ ਖੜੋਤ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਬੇਹਿਸਾਬ ਲਾਲਚ ਦੇ ਘੁੱਟ

ਬੇਹਿਸਾਬ ਲਾਲਚ ਦੇ ਘੁੱਟ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਮੁੱਖ ਖ਼ਬਰਾਂ

ਹਿਮਾਚਲ ਕਾਂਗਰਸ ਦੇ ਹੱਥ

ਹਿਮਾਚਲ ਕਾਂਗਰਸ ਦੇ ਹੱਥ

* ਹਿਮਾਚਲ ’ਚ ‘ਰਿਵਾਜ ਨਹੀਂ ਰਾਜ ਬਦਲਿਆ’ * ਕਾਂਗਰਸ ਨੂੰ ਮਿਲਿਆ ਸਪੱਸ਼ਟ ...

ਗੁਜਰਾਤ ’ਚ ਭਾਜਪਾ ਨੇ ਇਤਿਹਾਸ ਸਿਰਜਿਆ

ਗੁਜਰਾਤ ’ਚ ਭਾਜਪਾ ਨੇ ਇਤਿਹਾਸ ਸਿਰਜਿਆ

* ਲਗਾਤਾਰ ਸੱਤਵੀਂ ਵਾਰ ਅਸੈਂਬਲੀ ਚੋਣ ਜਿੱਤੀ * ਪੰਜ ਸੀਟਾਂ ਜਿੱਤਣ ਵਾਲੀ...

ਕੁਆਰਟਰ ਫਾਈਨਲ ਮੁਕਾਬਲੇ ਅੱਜ ਤੋਂ

ਕੁਆਰਟਰ ਫਾਈਨਲ ਮੁਕਾਬਲੇ ਅੱਜ ਤੋਂ

ਬ੍ਰਾਜ਼ੀਲ ਤੇ ਕ੍ਰੋਏਸ਼ੀਆ ਹੋਣਗੇ ਆਹਮੋ-ਸਾਹਮਣੇ

ਸ਼ਹਿਰ

View All