ਐੱਸਐੱਚਓ ਖ਼ੁਦਕੁਸ਼ੀ ਮਾਮਲਾ: ਤਾਲਾਬੰਦੀ ਦੀ ਉਲੰਘਣਾ ਦੇ ਦੋਸ਼ ਹੇਠ ਭਾਜਪਾ ਆਗੂ ਸਣੇ 150 ਖ਼ਿਲਾਫ਼ ਕੇਸ

ਜੈਪੁਰ, 30 ਮਈ ਪੁਲੀਸ ਅਫਸਰ ਵਲੋਂ ਕਥਿਤ ਤੌਰ ’ਤੇ ਖ਼ੁਦਕੁਸ਼ੀ ਕਰਨ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਸੀਨੀਅਰ ਭਾਜਪਾ ਆਗੂ ਰਾਜੇਂਦਰ ਰਾਠੌਰ ਅਤੇ ਬਸਪਾ ਦੇ ਸਾਬਕਾ ਵਿਧਾਇਕ ਆਗੂ ਮਨੋਜ ਨਿਯਾਂਗਲੀ ਸਣੇ ਕਰੀਬ 150 ਤੋਂ ਵੱਧ ਲੋਕਾਂ ਖ਼ਿਲਾਫ਼ ਤਾਲਾਬੰਦੀ ਅਤੇ ਸਮਾਜਿਕ ਦੂਰੀ ਦੇ ਨੇਮਾਂ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ। ਐੱਸਐੱਚਓ ਵਿਸ਼ਨੂੰ ਦੱਤ ਵਿਸ਼ਨੋਈ ਵਲੋਂ ਖ਼ੁਦਕੁਸ਼ੀ ਕਰ ਲੈਣ ਮਗਰੋਂ ਪ੍ਰਦਰਸ਼ਨਕਾਰੀ ਚੁਰੂ ਵਿੱਚ ਪੈਂਦੇ ਰਾਜਗੜ੍ਹ ਪੁਲੀਸ ਸਟੇਸ਼ਨ ’ਚ 23 ਮਈ ਨੂੰ ਇਕੱਤਰ ਹੋਏ ਸਨ। ਸੂਬਾ ਪੁਲੀਸ ਨੇ ਦੱਸਿਆ, ‘‘ਇਨ੍ਹਾਂ ਖ਼ਿਲਾਫ਼ ਐੱਫਆਈਆਰ 24 ਮਈ ਨੂੰ ਤਾਲਾਬੰਦੀ ਅਤੇ ਸਮਾਜਿਕ ਦੂਰੀ ਨੇਮਾਂ ਦੀ ਉਲੰਘਣਾ ਦੇ ਦੋਸ਼ ਹੇਠ ਦਰਜ ਕੀਤੀ ਗਈ ਹੈ। ਇਹ ਮਾਮਲਾ ਜਾਂਚ ਲਈ ਸੀਆਈਡੀ (ਸੀਬੀ) ਨੂੰ ਸੌਂਪ ਦਿੱਤਾ ਗਿਆ ਹੈ।’’ -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All