ਐੱਨਸੀਬੀ ਵੱਲੋਂ ਕੌਮਾਂਤਰੀ ਨਸ਼ਾ ਤਸਕਰ ਗਰੋਹ ਦਾ ਪਰਦਾਫਾਸ਼

ਜਗਤਾਰ ਸਿੰਘ ਲਾਂਬਾ ਅੰਮ੍ਰਿਤਸਰ, 10 ਸਤੰਬਰ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨਸੀਬੀ) ਨੇ ਦੋ ਕਰੋੜ ਰੁਪਏ ਮੁੱਲ ਦੇ ਨਸ਼ਿਆਂ ਨਾਲ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਐੱਨਸੀਬੀ ਨੇ ਇਨ੍ਹਾਂ ਗ੍ਰਿਫ਼ਤਾਰੀਆਂ ਨਾਲ ਕੈਨੇਡਾ ਤੇ ਪੰਜਾਬ ਵਿਚਾਲੇ ਨਸ਼ਿਆਂ ਦੀ ਤਸਕਰੀ ਕਰਦੇ ਇਕ ਕੌਮਾਂਤਰੀ ਗਰੋਹ ਦਾ ਪਰਦਾਫਾਸ਼ ਕਰਨ ਦਾ ਦਾਅਵਾ ਕੀਤਾ ਹੈ। ਸੰਘੀ ਐਂਟੀ-ਨਾਰਕੋਟਿਕਸ ਏਜੰਸੀ ਨੇ ਕਿਹਾ ਕਿ ਜਲੰਧਰ ਜ਼ਿਲ੍ਹੇ ਵਿੱਚ ਉੱਚ ਮਿਆਰੀ ਕੋਕੀਨ ਬਰਾਮਦਗੀ ਦਾ ਇਹ ਪਹਿਲਾ ਮਾਮਲਾ ਹੈ। ਕੋਕੀਨ, ਉੱਚ ਮਿਆਰੀ ਨਸ਼ਾ ਹੈ, ਜੋ ਕਿ ਆਮ ਕਰਕੇ ਨੌਜਵਾਨਾਂ ਵੱਲੋਂ ਪਾਰਟੀਆਂ ਦੌਰਾਨ ਲਿਆ ਜਾਂਦਾ ਹੈ। ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਦੱਖਣ ਅਮਰੀਕੀ ਮੂਲ ਦੀ 422 ਗ੍ਰਾਮ ਕੋਕੀਨ ਪਿਛਲੇ ਦਿਨੀਂ ਕੈਨੇਡਾ ਤੋਂ ਪ੍ਰਿੰਟਰ ਮਸ਼ੀਨ ਕੁਰੀਅਰ ਜ਼ਰੀਏ ਬਰਾਸਤਾ ਦਿੱਲੀ ਤੋਂ ਜਲੰਧਰ ਭੇਜੀ ਗਈ ਸੀ। ਅਧਿਕਾਰੀ ਨੇ ਕਿਹਾ ਕਿ ਨਸ਼ੇ ਦੀ ਇਹ ਖੇਪ ਐੱਨਸੀਬੀ ਨੇ ਦਿੱਲੀ ਵਿੱਚ ਹੀ ਕਾਬੂ ਕਰ ਲਈ, ਪਰ ਮੁਲਜ਼ਮਾਂ ਦੀ ਪੈੜ ਨੱਪਣ ਲਈ ਖੇਪ ਨਾਲ ਮਿਲਦਾ ਜੁਲਦਾ ਪੈਕੇਟ ਤਿਆਰ ਕਰਕੇ ਜਲੰਧਰ ਭੇਜ ਦਿੱਤਾ, ਜਿਸ ਨੂੰ ਯੋਗੇਸ਼ ਕੁਮਾਰ ਧੁੰਨਾ ਨਾਂ ਦੇ ਸ਼ਖ਼ਸ ਨੇ ਪ੍ਰਾਪਤ ਕੀਤਾ। ਐੱਨਸੀਬੀ ਦੀ ਅੰਮ੍ਰਿਤਸਰ ਜ਼ੋਨਲ ਟੀਮ ਨੇ ਯੋਗੇਸ਼ ਨੂੰ ਕਾਬੂ ਕੀਤਾ ਤਾਂ ਉਸ ਨੇ ਅੱਗੇ ਅਕਸ਼ਿੰਦਰ ਸਿੰਘ ਦੇ ਨਾਮ ਦਾ ਖੁਲਾਸਾ ਕੀਤਾ। ਟੀਮ ਨੇ ਪੱਟੀ ਕੋਲੋਂ ਕਾਬੂ ਕੀਤੇ ਅਕਸ਼ਿੰਦਰ ਕੋਲੋਂ 115 ਗ੍ਰਾਮ ਕੋਕੀਨ, 13 ਗ੍ਰਾਮ ਐਫੇਡਰੀਨ, 80 ਗ੍ਰਾਮ ਹਸ਼ੀਸ਼ ਤੇਲ, 290 ਤੋਂ ਵੱਧ ਨਸ਼ੇ ਵਾਲੇ ਕੈਪਸੂਲ, ਚਾਰ ਪਹੀਆ ਵਾਹਨ ਤੇ ਕੁਝ ਹੋਰ ਵਸਤਾਂ ਬਰਾਮਦ ਕੀਤੀਆਂ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਭਾਰਤ-ਚੀਨ ਸਾਂਝ ਬਰਾਬਰੀ ’ਤੇ ਨਿਰਭਰ: ਜੈਸ਼ੰਕਰ

ਭਾਰਤ-ਚੀਨ ਸਾਂਝ ਬਰਾਬਰੀ ’ਤੇ ਨਿਰਭਰ: ਜੈਸ਼ੰਕਰ

ਦੋਵਾਂ ਮੁਲਕਾਂ ਦਰਮਿਆਨ ਸੰਤੁਲਨ ਜਾਂ ਆਪਸੀ ਸੂਝ-ਬੂਝ ਕਾਇਮ ਕਰਨ ’ਤੇ ਜ਼ੋ...

ਕੋਜ਼ੀਕੋੜ ’ਚ ਹਾਦਸਾਗ੍ਰਸਤ ਜਹਾਜ਼ ਦਾ ਬਲੈਕ ਬਾਕਸ ਮਿਲਿਆ

ਕੋਜ਼ੀਕੋੜ ’ਚ ਹਾਦਸਾਗ੍ਰਸਤ ਜਹਾਜ਼ ਦਾ ਬਲੈਕ ਬਾਕਸ ਮਿਲਿਆ

* ਇੱਕ ਹੋਰ ਮੌਤ ਹੋਣ ਕਾਰਨ ਮ੍ਰਿਤਕਾਂ ਦੀ ਗਿਣਤੀ 18 ਹੋਈ; * ਕੇਂਦਰ ਤੇ ...

ਐੱਸਜੀਪੀਸੀ ਨਾਲੋਂ ਤਾਂ ਆਰਐੱਸਐੱਸ ਕਿਤੇ ਚੰਗੀ: ਸੁਖਦੇਵ ਢੀਂਡਸਾ

ਐੱਸਜੀਪੀਸੀ ਨਾਲੋਂ ਤਾਂ ਆਰਐੱਸਐੱਸ ਕਿਤੇ ਚੰਗੀ: ਸੁਖਦੇਵ ਢੀਂਡਸਾ

ਸ਼੍ਰੋਮਣੀ ਕਮੇਟੀ ’ਤੇ ਬਾਦਲਾਂ ਨੂੰ ਕੁਝ ਨਾ ਕਹਿਣ ਦਾ ਦੋਸ਼

ਸ਼ਹਿਰ

View All