ਐੱਨਸੀਆਰ ’ਚ ਮੀਂਹ ਪੈਣ ਨਾਲ ਗਰਮੀ ਤੋਂ ਰਾਹਤ

ਪੱਤਰ ਪ੍ਰੇਰਕ ਫਰੀਦਾਬਾਦ, 29 ਮਈ ਕੌਮੀ ਰਾਜਧਾਨੀ ਖੇਤਰ (ਐੱਨਸੀਆਰ) ਵਿੱਚ ਦੁਪਹਿਰ ਬਾਅਦ ਕਈ ਇਲਾਕਿਆਂ ਵਿੱਚ ਤੇਜ਼ ਮੀਂਹ ਪਿਆ, ਜਿਸ ਨਾਲ ਬੀਤੇ ਦਿਨਾਂ ਤੋਂ ਤੰਦੂਰ ਵਾਂਗ ਤੱਪਦੇ ਇਸ ਇਲਾਕੇ ਵਿੱਚ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। 24 ਮਈ ਤੋਂ 27 ਮਈ ਤੱਕ ਇਸ ਖਿੱਤੇ ਦਾ ਤਾਪਮਾਨ ਬੀਤੇ ਦਸ ਸਾਲ ਦੇ ਰਿਕਾਰਡ ਤੋੜ ਗਿਆ ਸੀ, ਜੋ 47 ਡਿਗਰੀ ਤੱਕ ਪਹੁੰਚ ਗਿਆ ਸੀ। ਭਾਰਤੀ ਮੌਸਮ ਮਹਿਕਮੇ ਨੇ ਕਿਹਾ ਕਿ ਮੌਸਮ ਦਾ ਮੌਜੂਦਾ ਮਿਜ਼ਾਜ਼ 1 ਜੂਨ ਤੱਕ ਜਾਰੀ ਰਹਿ ਸਕਦਾ ਹੈ। ਮੌਸਮ ਮਹਿਕਮੇ ਦੇ ਖੇਤਰੀ ਮੌਸਮ ਪੂਰਵ ਅਨੁਮਾਨ ਕੇਂਦਰ ਦੇ ਮੁਖੀ ਕੁਲਦੀਪ ਸ੍ਰੀਵਾਸਤਵ ਨੇ ਕਿਹਾ ਕਿ ਮੌਸਮ ਦੀ ਸਥਿਤੀ ਪੱਛਮੀ ਗੜਬੜੀ ਕਾਰਨ ਉੱਤਰ-ਪੱਛਮ ਨੂੰ ਪ੍ਰਭਾਵਿਤ ਕਰ ਰਹੀ ਹੈ। ਭਾਰਤ ਦੇ ਉੱਤਰੀ ਹਿੱਸਿਆਂ ਵਿੱਚ ਤੇਜ਼ ਹਵਾਵਾਂ ਚੱਲ ਰਹੀਆਂ ਹਨ। ਦਿੱਲੀ, ਫਰੀਦਾਬਾਦ, ਗ੍ਰੈਟਰ ਫਰੀਦਾਬਾਦ, ਬੱਲਭਗੜ੍ਹ, ਗੁਰੂਗ੍ਰਾਮ, ਗਾਜ਼ੀਆਬਾਦ, ਨੋਇਡਾ, ਗ੍ਰੇਟਰ ਨੋਇਡਾ ਵਿੱਚ ਦੂਰ-ਦੂਰ ਤੱਕ ਮੀਂਹ ਪਿਆ ਤੇ ਗਰਮੀ ਦਾ ਅਸਰ ਮੱਧਮ ਪਿਆ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All