ਉੱਘੇ ਅਫ਼ਗਾਨ ਮੁਲਾਣੇ ਜ਼ਾਕੀਰੀ ਦੀ ਕੋਇਟਾ ਵਿੱਚ ਹੱਤਿਆ

ਇਸਲਾਮਾਬਾਦ, 30 ਜਨਵਰੀ ਤਾਲਿਬਾਨ ਅਤੇ ਅਫ਼ਗਾਨਿਸਤਾਨ ਸਰਕਾਰ ਵਿਚਕਾਰ ਗੱਲਬਾਤ Ð’ਚ ਅਹਿਮ ਭੂਮਿਕਾ ਨਿਭਾਅ ਰਹੇ ਅਫ਼ਗਾਨ ਮੁਲਾਣੇ ਸ਼ੇਖ਼ ਅਬਦੁੱਲਾ ਜ਼ਾਕੀਰੀ (84) ਦੀ ਪਾਕਿਸਤਾਨ ਦੇ ਬਲੋਚੀਸਤਾਨ ਸੂਬੇ ਦੀ ਰਾਜਧਾਨੀ ਕੋਇਟਾ ’ਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਪੁਲੀਸ ਮੁਤਾਬਕ ਮੋਟਰਸਾਈਕਲ ਸਵਾਰਾਂ ਨੇ ਜ਼ਾਕੀਰੀ ਦੀ ਕਾਰ ’ਤੇ ਗੋਲੀਬਾਰੀ ਕੀਤੀ ਜੋ ਉਨ੍ਹਾਂ ਦੀ ਛਾਤੀ ’ਤੇ ਲੱਗੀ। ਉਨ੍ਹਾਂ ਦਾ ਬੇਟਾ ਅਬਦੁੱਲ ਕਯੂਮ ਉਨ੍ਹਾਂ ਨੂੰ ਬੋਲਨ ਮੈਡੀਕਲ ਕਾਲਜ ਹਸਪਤਾਲ ਲੈ ਕੇ ਗਿਆ ਪਰ ਉਨ੍ਹਾਂ ਨੇ ਰਾਹ ’ਚ ਹੀ ਦਮ ਤੋੜ ਦਿੱਤਾ। ਬਲੋਚੀਸਤਾਨ ਦੇ ਗ੍ਰਹਿ ਸਕੱਤਰ ਸਈਅਦ ਅਸਾਦੁਰ ਰਹਿਮਾਨ ਗਿਲਾਨੀ ਨੇ ਦੱਸਿਆ, ‘‘ਸ਼ੇਖ਼ ਜ਼ਾਕੀਰੀ ਅਫ਼ਗਾਨਿਸਤਾਨ ਦੇ ਪ੍ਰਮੁੱਖ ਧਾਰਮਿਕ ਆਗੂ ਸਨ ਅਤੇ ਉਹ ਇਤੇਹਾਦ ਉਲੇਮਾ ਅਫ਼ਗਾਨਿਸਤਾਨ ਦੇ ਪ੍ਰਧਾਨ ਵੀ ਸਨ।’’  ਪੁਲੀਸ ਹਮਲਾਵਰਾਂ ਦੀ ਭਾਲ ’ਚ ਕਈ ਥਾਈਂ ਛਾਪੇ ਮਾਰ ਰਹੀ ਹੈ। ਜ਼ਾਕੀਰੀ ਦੇ ਤਾਲਿਬਾਨ ਨਾਲ ਗੂੜ੍ਹੇ ਸਬੰਧ ਸਨ ਅਤੇ ਉਨ੍ਹਾਂ ਸੋਵੀਅਤ ਫੌਜਾਂ ਖ਼ਿਲਾਫ਼ ਅਫ਼ਗਾਨਿਸਤਾਨ ’ਚ ਜੰਗ ਵੀ ਲੜੀ ਸੀ। ਅਫ਼ਗਾਨ ਤਾਲਿਬਾਨ ਨੇ ਮੁਲਾਣਾ ਦੀ ਹੱਤਿਆ ਦੀ ਨਿਖੇਧੀ ਕਰਦਿਆਂ ਇਸ ਨੂੰ ‘ਧਰਮ ਅਤੇ ਅਫ਼ਗਾਨਿਸਤਾਨ ਦੇ ਦੁਸ਼ਮਣਾਂ’ ਦਾ ਕਾਰਾ ਕਰਾਰ ਦਿੱਤਾ। ਅਫ਼ਗਾਨ ਸਰਕਾਰ ਨੇ ਪਾਕਿਸਤਾਨ ’ਚ ਮੁਲਾਣੇ ਦੀ ਹੱਤਿਆ ’ਚ ਸ਼ਮੂਲੀਅਤ ਤੋਂ ਇਨਕਾਰ ਕੀਤਾ ਹੈ ਅਤੇ ਇਸ ਘਟਨਾ ਨੂੰ ਤਾਲਿਬਾਨ ਦੇ ਅੰਦਰੂਨੀ ਮਤਭੇਦ ਕਰਾਰ ਦਿੱਤਾ ਹੈ।    -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਇਤਿਹਾਸ ਦੀ ਰਾਖੀ ਲਈ ਲੜਾਈ

ਇਤਿਹਾਸ ਦੀ ਰਾਖੀ ਲਈ ਲੜਾਈ

ਆਦਿ ਧਰਮ ਲਹਿਰ ਅਤੇ ਬਾਬੂ ਮੰਗੂ ਰਾਮ

ਆਦਿ ਧਰਮ ਲਹਿਰ ਅਤੇ ਬਾਬੂ ਮੰਗੂ ਰਾਮ

ਪੱਛਮੀ ਏਸ਼ੀਆ ਦਾ ਤਣਾਅ ਅਤੇ ਫਲਸਤੀਨ

ਪੱਛਮੀ ਏਸ਼ੀਆ ਦਾ ਤਣਾਅ ਅਤੇ ਫਲਸਤੀਨ

ਵੀਹਵੀਂ ਸਦੀ ਦੇ ਚੋਣਵੇਂ ਸਿੱਖ ਆਗੂਆਂ ਦੇ ਬਰਤਾਨਵੀ ਸਾਮਰਾਜ ਦੇ ਅਨੁਭਵ

ਵੀਹਵੀਂ ਸਦੀ ਦੇ ਚੋਣਵੇਂ ਸਿੱਖ ਆਗੂਆਂ ਦੇ ਬਰਤਾਨਵੀ ਸਾਮਰਾਜ ਦੇ ਅਨੁਭਵ

ਦਲਿਤ ਭਾਈਚਾਰਾ, ਸਿਆਸਤ ਤੇ 2022 ਦੀਆਂ ਚੋਣਾਂ

ਦਲਿਤ ਭਾਈਚਾਰਾ, ਸਿਆਸਤ ਤੇ 2022 ਦੀਆਂ ਚੋਣਾਂ

ਮਾਡਲ ਕਿਰਾਇਆ ਕਾਨੂੰਨ: ਇਕ ਚੰਗਾ ਕਦਮ

ਮਾਡਲ ਕਿਰਾਇਆ ਕਾਨੂੰਨ: ਇਕ ਚੰਗਾ ਕਦਮ

ਸ਼ਹਿਰ

View All