ਉਨਾਓ ਕਾਂਡ: ਸੇਂਗਰ ਵਿਰੁੱਧ ਹੱਤਿਆ ਦਾ ਦੋਸ਼ ਹਟਾਇਆ

ਲਖਨਊ, 11 ਅਕਤੂਬਰ ਸੀਬੀਆਈ ਨੇ ਉਨਾਓ ਜਬਰ-ਜਨਾਹ ਪੀੜਤਾ ਨਾਲ ਸਬੰਧਤ ਸੜਕ ਹਾਦਸਾ ਕੇਸ ਵਿੱਚ ਭਾਜਪਾ ਵਿਧਾਇਕ ਕੁਲਦੀਪ ਸੇਂਗਰ ਤੇ ਹੋਰਾਂ ਖ਼ਿਲਾਫ਼ ਆਪਣੀ ਪਹਿਲੀ ਚਾਰਜਸ਼ੀਟ ਵਿਚ ਹੱਤਿਆ ਦੇ ਦੋਸ਼ ਹਟਾ ਲਏ ਹਨ। ਚਾਰਜਸ਼ੀਟ ਵਿਚ ਏਜੰਸੀ ਨੇ ਇਨ੍ਹਾਂ ਖ਼ਿਲਾਫ਼ ਹੁਣ ਅਪਰਾਧਕ ਸਾਜ਼ਿਸ਼ ਘੜਨ ਦੇ ਅਤੇ ਹੋਰ ਦੋਸ਼ ਲਾਏ ਹਨ। ਪਹਿਲਾਂ ਐਫਆਈਆਰ ਵਿਚ ਸੀਬੀਆਈ ਨੇ ਸੇਂਗਰ ਤੇ ਨੌਂ ਹੋਰਾਂ ਨੂੰ ਨਾਮਜ਼ਦ ਕੀਤਾ ਸੀ। ਹੱਤਿਆ ਤੇ ਹੱਤਿਆ ਦੀ ਕੋਸ਼ਿਸ਼ ਦੇ ਦੋਸ਼ ਲਾਏ ਗਏ ਸਨ। ਸੇਂਗਰ ਨੂੰ ਭਾਜਪਾ ਵਿਚੋਂ ਕੱਢਿਆ ਜਾ ਚੁੱਕਾ ਹੈ। ਚਾਰਜਸ਼ੀਟ ਅੱਜ ਅਦਾਲਤ ਵਿੱਚ ਦਾਖ਼ਲ ਕੀਤੀ ਗਈ ਹੈ। ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All