ਇੱਕੋਂ ਸਮੇਂ ਇੱਕ ਤੋਂ ਵੱਧ ਡਿਗਰੀਆਂ ਕਰਨ ਦੀ ਮਿਲ ਸਕਦੀ ਹੈ ਇਜਾਜ਼ਤ

ਨਵੀਂ ਦਿੱਲੀ, 21 ਜੁਲਾਈ ਅਜਿਹੀ ਸੰਭਾਵਨਾ ਹੈ ਕਿ ਵਿਦਿਆਰਥੀ ਹੁਣ ਜਲਦ ਹੀ ਵੱਖ ਵੱਖ ਯੂਨੀਵਰਸਿਟੀਆਂ ਜਾਂ ਇੱਕ ਹੀ ਯੂਨੀਵਰਸਿਟੀ ’ਚ ਇੱਕੋ ਸਮੇਂ ਵੱਖ ਵੱਖ ਡਿਗਰੀਆਂ ਹਾਸਲ ਕਰ ਸਕਣਗੇ ਕਿਉਂਕਿ ਯੂਨੀਵਰਸਿਟੀ ਗਰਾਂਟਸ ਕਮਿਸ਼ਨ (ਯੂਜੀਸੀ) ਇਸ ਤਜਵੀਜ਼ ਦੀ ਵਿਹਾਰਕਤਾ ਦਾ ਅਧਿਐਨ ਕਰ ਰਿਹਾ ਹੈ। ਯੂਜੀਸੀ ਨੇ ਇੱਕ ਯੂਨੀਵਰਸਿਟੀ ਜਾਂ ਵੱਖ ਵੱਖ ਯੂਨੀਵਰਸਿਟੀਆਂ ’ਚ ਪੱਤਰ ਵਿਹਾਰ, ਆਨਲਾਈਨ ਜਾਂ ਪਾਰਟ ਟਾਈਮ ਢੰਗ ਨਾਲ ਇਕੱਠੀਆਂ ਦੋ ਡਿਗਰੀਆਂ ਦੀ ਪੜ੍ਹਾਈ ਕਰਨ ਦੇ ਮੁੱਦੇ ਦਾ ਪ੍ਰੀਖਣ ਕਰ ਲਈ ਆਪਣੇ ਪ੍ਰਧਾਨ ਭੂਸ਼ਨ ਪਟਵਰਧਨ ਦੀ ਅਗਵਾਈ ਹੇਠ ਕਮੇਟੀ ਬਣਾਈ ਹੈ। ਕਮਿਸ਼ਨ ਦੇ ਇੱਕ ਅਧਿਕਾਰੀ ਨੇ ਦੱਸਿਆ, ‘ਪਿਛਲੇ ਮਹੀਨੇ ਇਹ ਕਮੇਟੀ ਗਠਿਤ ਕੀਤੀ ਗਈ ਹੈ ਅਤੇ ਉਸ ਦੀਆਂ ਦੋ ਮੀਟਿੰਗਾਂ ਵੀ ਹੋ ਚੁੱਕੀਆਂ ਹਨ। ਹੁਣ ਵੱਖ ਵੱਖ ਪੱਖਾਂ ਨਾਲ ਇਸ ਵਿਚਾਰ ਦੀ ਵਿਹਾਰਕਤਾ ’ਤੇ ਗੌਰ ਕਰਨ ਲਈ ਵਿਚਾਰ ਚਰਚਾ ਚੱਲ ਰਹੀ ਹੈ।’ ਯੂਜੀਸੀ ਨੇ 2012 ’ਚ ਵੀ ਅਜਿਹੀ ਕਮੇਟੀ ਬਣਾਈ ਸੀ ਅਤੇ ਇਸ ’ਤੇ ਵਿਚਾਰ ਚਰਚਾ ਕੀਤੀ ਸੀ ਪਰ ਬਾਅਦ ਵਿੱਚ ਇਸ ਵਿਚਾਰ ਨੂੰ ਖਾਰਜ ਕਰ ਦਿੱਤਾ ਗਿਆ ਸੀ। 2012 ’ਚ ਹੈਦਰਾਬਾਦ ਦੇ ਤਤਕਾਲੀ ਵਾਈਸ ਚਾਂਸਲਰ ਫੁਰਕਾਨ ਕਮਰ ਦੀ ਅਗਾਈ ਹੇਠਲੀ ਕਮੇਟੀ ਨੇ ਸਿਫਾਰਸ਼ ਕੀਤੀ ਸੀ ਰੈਗੂਲਰ ਆਧਾਰ ’ਤੇ ਕਿਸੇ ਡਿਗਰੀ ਪ੍ਰੋਗਰਾਮ ’ਚ ਦਾਖਲਾ ਲੈਣ ਵਾਲੇ ਵਿਦਿਆਰਥੀ ਨੂੰ ਉਸੇ ਜਾਂ ਕਿਸੇ ਹੋਰ ਯੂਨੀਵਰਸਿਟੀ ’ਚ ਓਪਨ ਜਾਂ ਡਿਸਟੈਂਸ ਮਾਧਿਅਮ ਰਾਹੀਂ ਵੱਧ ਤੋਂ ਵੱਧ ਇੱਕ ਡਿਗਰੀ ਦੀ ਪੜ੍ਹਾਈ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All