ਇਹ ਵੀ ਨੇ ਸਿਕੰਦਰ

ਲੇਖਕ: ਗੁਰਬਚਨ ਪੰਨੇ: 199, ਮੁੱਲ: 200 ਰੁਪਏ ਪ੍ਰਕਾਸ਼ਕ: ਯੂਨੀਸਟਾਰ ਬੁੱਕਸ, ਚੰਡੀਗੜ੍ਹ। ਗੁਰਬਚਨ ਪੰਜਾਬੀ ਸਾਹਿਤ ਦਾ ਬਹੁਤ ਹੀ ਗਿਆਨਵਾਨ ਅਤੇ ਬੇਲਿਹਾਜ਼ ਵਾਰਤਾਕਾਰ ਹੈ। ਆਮ ਧਾਰਨਾ ਹੈ, ਜੋ ਵਸਤੂ ਵੀ ਵਧੇਰੇ ਮਾਤਰਾ ਵਿੱਚ ਹੋਵੇ ਉਹ ਨੁਕਸਾਨ ਕਰਦੀ ਹੈ। ਇਹੀ ਕਾਰਨ ਹੈ ਗੁਰਬਚਨ ਨੇ ਜਿਨ੍ਹਾਂ ਵੀ ਲੇਖਕਾਂ ਦੇ ਸ਼ਬਦ ਚਿੱਤਰ ਲਿਖ ਕੇ ਜਾਂ ਟਿੱਪਣੀਆਂ ਕੀਤੀਆਂ ਨੇ, ਉਸ ਕਾਰਨ ਉਸ ਦੇ ਮਿੱਤਰ ਘੱਟ ਤੇ ਬਦਖੋਹੀ ਕਰਨ ਵਾਲੇ ਬਹੁਤੇ। ਇਸ ਗੱਲ ਤੋਂ ਕੋਈ ਵੀ ਪਾਠਕ ਮੁਨਕਰ ਨਹੀਂ ਹੋ ਸਕਦਾ ਕਿ ਗੁਰਬਚਨ ਦੀ ਵਾਰਤਕ ਵਿੱਚ ਬੇਬਾਕੀ ਵਾਲੇ ਚਸ਼ਕੇ ਦੀ ਚਾਸ਼ਨੀ ਵਾਲਾ ਬੌਧਿਕ ਰਸ ਹੈ। ਸਿੱਠਣੀਆਂ ਵਰਗੀ ਉਸ ਦੀ ਭਾਸ਼ਾ ਵਿੱਚ ਗੰਭੀਰਤਾ ਅਤੇ ਕਲਾਤਮਕਤਾ ਹੈ। ਖੁਸ਼ਵੰਤ ਨੂੰ ਉਹ ਫ੍ਰੀ-ਲਾਂਸ ਗਲਾਧੜ ਦਾ ਨਾਂ ਦਿੰਦਾ ਹੈ। ਉਸ ਦੀ ਸ਼ੈਲੀ ਬਾਰੇ ਟਿੱਪਣੀ ਕਰਦਿਆਂ ਗੁਰਬਚਨ ਲਿਖਦਾ ਹੈ, ‘‘ਪਾਪੂਲਰ ਲਿਖਣਕਾਰੀ ਦੀ ਆਪਣੀ ਅਹਿਮੀਅਤ ਹੈ। ਜਦ ਕਦੇ ਉਹ ਆਪਣੇ ਰੰਗ-ਬਿਰੰਗੇ ਅਨੁਭਵ ਸਾਂਝੇ ਕਰਦਾ ਹੈ ਤਾਂ ਉਸ ਨੂੰ ਨਿਮਨ ਕਹਿਣ ਵਾਲੇ ਵੀ ਪੜ੍ਹਦੇ।’’...ਮੈਂ ਸਮਝਦਾ ਹਾਂ ਇਹ ਟਿੱਪਣੀ ਕਿਸੇ ਹੱਦ ਤੱਕ ਗੁਰਬਚਨ ਉਪਰ ਵੀ ਲਾਗੂ ਹੁੰਦੀ ਹੈ। ਅੰਮ੍ਰਿਤਾ ਪ੍ਰੀਤਮ ਨੂੰ ਪਰਛਾਵਿਆਂ ਦਾ ਸੰਸਾਰ ਚੈਖੋਵ ਨੂੰ ਬੇਮਿਸਾਲ ਤੇ ਮੋਟੇ ਨੂੰ ਛੋਟੇ, ਮੋਟੇ ਝਗੜਿਆਂ ’ਤੇ ਲੜਨ ਵਾਲੇ ਲੇਖਕ ਸਮਝਦਾ ਹੈ। ਇਹ ਪੁਸਤਕ ਪੜ੍ਹਦਿਆਂ ਬੜੀਆਂ ਅਹਿਮ ਜਾਣਕਾਰੀਆਂ ਹਾਸਲ ਹੁੰਦੀਆਂ ਹਨ, ਜਿਵੇਂ: ‘ਗੁਰਬਖਸ਼ ਸਿੰਘ ਨੇ ਜੋ ਮਨੁੱਖੀ ਵਿਹਾਰ ਦੀ ਗਰਾਮਰ ਪੜ੍ਹੀ ਉਸ ਦੀ ਤੈਅ ’ਚ ‘ਫਾਇਦਾ ਚੂਲਕ ਚਿੰਨ੍ਹ ਹੈ।’      ਭਾਈ ਵੀਰ ਸਿੰਘ, ਨਾਨਕ ਸਿੰਘ  ਤੇ ਗੁਰਬਖਸ਼ ਸਿੰਘ-ਤਿੰਨਾਂ ਦੇ ਹੋਣ ਦਾ ਦਾਰੋਮਦਾਰ ਸ਼ਾਲੀਨ, ਪਰ ਡੂੰਘ ਵਿੱਚ ਨਿੱਜ ਮੁਫਾਦੀ ਯਾਨੀ ਹੱਟੀ ਮਾਨਸਿਕਤਾ ਵਾਲਾ ਏਜੰਡਾ ਰਹਿੰਦਾ ਹੈ। ਹਰਿਭਜਨ ਸਿੰਘ ਪਾਠਕਾਂ ਨਾਲ ਸਿੱਧਾ ਰਾਬਤਾ ਨਹੀਂ ਰੱਖਦਾ, ਉਹ ਕਵੀਆਂ ਦਾ ਕਵੀ ਬਣਦਾ ਹੈ। ਭਾਪਾ ਪ੍ਰੀਤਮ ਸਿੰਘ ਸਿਆਣਾ ਪੁਰਸ਼ ਹੈ। ਆਵਾਜ਼ ’ਚ ਮਿਸਰੀ ਹੈ, ਨੀਯਤ ਵਿੱਚ ਚੁਸਤੀ ਹੈ, ਵਿਹਾਰ ’ਚ ਖਚਰ ਵਿਧੀ ਹੈ। ਇਸੇ ਤਰ੍ਹਾਂ ਇਸ ਪੁਸਤਕ ਵਿੱਚ ਗਾਰਗੀ, ਦੇਵਿੰਦਰ ਸਤਿਆਰਥੀ, ਅਮਿਤੋਜ, ਸਤੀਕੁਮਾਰ, ਜਗਜੀਤ ਬਰਾੜ, ਸੁਖਵਿੰਦਰ, ਪਰਮਿੰਦਰ ਸੋਢੀ, ਡਾ. ਸਾਧੂ, ਸਾਧੂ ਬਿਨਿੰਗ ਬਾਰੇ ਅਨੇਕਾਂ ਨਵੀਆਂ ਜਾਣਕਾਰੀਆਂ ਅਤੇ ਉਨ੍ਹਾਂ ਦੇ ਸੰਘਰਸ਼ਾਂ ਦੇ ਵੇਰਵੇ ਦਰਜ ਹਨ। ਗੁਰਬਚਨ ਸਾਹਿਤ ਅਤੇ ਫਿਲਮ ਨਗਰੀ ਵਿੱਚ ਫੈਲੇ ਹਰ ਭੈੜੇ ਵਰਤਾਰੇ ਨੂੰ ਉਜਾਗਰ ਕਰਦਾ ਹੈ। ਅਜਿਹੀ ਤਿੱਖੀ ਨਜ਼ਰ ਕਿਸੇ ਵਿਰਲੇ ਦਾਨਸ਼ਵਰ ਨੂੰ ਨਸੀਬ ਹੁੰਦੀ ਹੈ। ਉਸ ਦੇ ਨਿੰਦਕ ਵੀ ਇਸ ਪੁਸਤਕ ਨੂੰ ਤਾਂਘ ਨਾਲ ਪੜ੍ਹਨਗੇ। -ਬਲਦੇਵ ਸਿੰਘ * ਮੋਬਾਈਲ: 98147-83069

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਇਮੀਊਨਿਟੀ ਦੀ ਸੱਜ ਗਈ ਹੱਟੀ

ਇਮੀਊਨਿਟੀ ਦੀ ਸੱਜ ਗਈ ਹੱਟੀ

ਪਰਮਾਣੂ ਹਥਿਆਰ ਅਤੇ ਮਨੁੱਖਤਾ ਦਾ ਭਲਕ

ਪਰਮਾਣੂ ਹਥਿਆਰ ਅਤੇ ਮਨੁੱਖਤਾ ਦਾ ਭਲਕ

ਮੇਰੇ ਪਿੰਡ ਦੇ ਸ਼ਹੀਦਾਂ ਦੀ ਅਲੋਕਾਰ ਗਾਥਾ!

ਮੇਰੇ ਪਿੰਡ ਦੇ ਸ਼ਹੀਦਾਂ ਦੀ ਅਲੋਕਾਰ ਗਾਥਾ!

ਸ਼ਹਿਰ

View All