ਇਸ਼ਮਨਜੋਤ ਦਾ ਪਿੰਡ ਵੱਲੋਂ ਸਨਮਾਨ

ਇਸ਼ਮਨਜੋਤ ਕੌਰ ਨੂੰ ਸਨਮਾਨਿਤ ਕਰਦੀ ਹੋਈ ਪੰਚਾਇਤ।-ਫੋਟੋ:ਬੇਦੀ

ਪੱਤਰ ਪ੍ਰੇਰਕ ਜੰਡਿਆਲਾ ਗੁਰੂ, 25 ਜਨਵਰੀ ਇੱਥੋਂ ਨੇੜੇ ਮਾਨਾਂਵਾਲੇ ਦੀ ਰਹਿਣ ਵਾਲੀ ਇਸ਼ਮਨਜੋਤ ਕੌਰ ਨੇ ਵਿਸ਼ਾਖਾਪਟਨਮ ਵਿੱਚ ਹੋਈ 57ਵੀਂ ਕੌਮੀ ਰੋਲਰ ਸਕੇਟਿੰਗ ਚੈਂਪੀਅਨਸ਼ਿਪ ਵਿੱਚ ਸੋਨੇ, ਚਾਂਦੀ ਅਤੇ ਕਾਂਸੇ ਦੇ ਤਗਮੇ ਜਿੱਤ ਕੇ ਪੰਜਾਬ, ਮਾਨਾਂਵਾਲਾ ਅਤੇ ਆਪਣੇ ਮਾਂ ਬਾਪ ਦਾ ਨਾਂ ਰੁਸ਼ਨਾਇਆ ਹੈ। ਪਿੰਡ ਮਾਨਾਂਵਾਲਾ ਦੇ ਸਰਪੰਚ ਸੁਖਰਾਜ ਸਿੰਘ ਰੰਧਾਵਾ ਨੇ ਕਿਹਾ ਕਿ ਪਿੰਡ ਦਾ ਮਾਣ ਵਧਾਉਣ ਵਾਲੀ ਇਸ ਬੱਚੀ ਨੂੰ ਅੱਜ ਮਾਨਾਂਵਾਲੇ ਦੀ ਪੂਰੀ ਪੰਚਾਇਤ ਅਤੇ ਪਿੰਡ ਵਾਸੀਆਂ ਵੱਲੋਂ ‘ਮਾਣ ਮਾਨਾਂਵਾਲੇ ਦਾ’ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All