ਇਰਾਨ ਮੁਜ਼ਾਹਰਾਕਾਰੀਆਂ ਖ਼ਿਲਾਫ਼ ਸਖ਼ਤੀ ਤੋਂ ਗੁਰੇਜ਼ ਕਰੇ: ਟਰੰਪ

ਵਾਸ਼ਿੰਗਟਨ, 12 ਜਨਵਰੀ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਚਿਤਾਵਨੀ ਦਿੱਤੀ ਹੈ ਕਿ ‘ਸ਼ਾਂਤੀਪੂਰਨ ਰੋਸ ਮੁਜ਼ਾਹਰਿਆਂ ਖ਼ਿਲਾਫ਼ ਸਖ਼ਤੀ ਵਰਤਣ ਤੇ ਇਕ ਹੋਰ ਕਤਲੇਆਮ’ ਤੋਂ ਇਰਾਨ ਗੁਰੇਜ ਕਰੇ। ਮਨੁੱਖੀ ਹੱਕ ਸੰਗਠਨਾਂ ਨੂੰ ਆਪਣਾ ਕੰਮ ਕਰਨ ਦਿੱਤਾ ਜਾਵੇ। ਜ਼ਿਕਰਯੋਗ ਹੈ ਕਿ ਯੂਕਰੇਨ ਦੇ ਜਹਾਜ਼ ਦੇ ਇਰਾਨੀ ਮਿਜ਼ਾਈਲ ਨਾਲ ਡਿਗਣ ਤੋਂ ਬਾਅਦ ਮੁਲਕ ’ਚ ਰੋਸ ਫੁੱਟ ਪਿਆ ਹੈ। ਹਾਦਸੇ ਵਿਚ ਕਈ ਇਰਾਨੀ ਨਾਗਰਿਕ ਮਾਰੇ ਗਏ ਹਨ। ਇਰਾਨ ਨੇ ਗਲਤੀ ਨਾਲ ਮਿਜ਼ਾਈਲ ਜਹਾਜ਼ ਵੱਲ ਦਾਗ਼ੇ ਜਾਣ ਬਾਰੇ ਮੰਨਿਆ ਸੀ। ਦੱਸਣਯੋਗ ਹੈ ਕਿ ਮਨੁੱਖੀ ਹੱਕ ਸੰਗਠਨ ਐਮਨੈਸਟੀ ਇੰਟਰਨੈਸ਼ਨਲ ਦੀ ਰਿਪੋਰਟ ਮੁਤਾਬਕ ਨਵੰਬਰ ’ਚ ਇਰਾਨ ਨੇ ਰੋਸ ਮੁਜ਼ਾਹਰਿਆਂ ਖ਼ਿਲਾਫ਼ ਤਾਕਤ ਦੀ ਵਰਤੋਂ ਕੀਤੀ ਸੀ ਤੇ 300 ਜਣੇ ਮਾਰੇ ਗਏ ਸਨ।

-ਏਐੱਫਪੀ

ਅਮਰੀਕੀ ਫੌਜੀ ਅੱਡੇ ’ਤੇ ਰਾਕੇਟ ਦਾਗ਼ੇ

ਸਮਾਰਾ(ਇਰਾਨ): ਫ਼ੌਜੀ ਸੂਤਰਾਂ ਨੇ ਐਤਵਾਰ ਨੂੰ ਬਗ਼ਦਾਦ ਦੇ ਉੱਤਰ ਵਿੱਚ ਅਮਰੀਕੀ ਫ਼ੌਜ ਦੇ ਅੱਡੇ ’ਤੇ ਚਾਰ ਰਾਕੇਟ ਦਾਗ਼ੇ ਜਾਣ ਦਾ ਦਾਅਵਾ ਕੀਤਾ ਹੈ। ਸੁਰੱਖਿਆ ਬਲਾਂ ਨੇ ਕਿਹਾ ਕਿ ਹਮਲੇ ਵਿੱਚ ਇਰਾਕੀ ਹਵਾਈ ਫੌਜ ਦੇ ਚਾਰ ਜਵਾਨ ਜ਼ਖ਼ਮੀ ਹੋ ਗਏ। ਸੂਤਰਾਂ ਨੇ ਕਿਹਾ ਕਿ ਅਮਰੀਕਾ ਤੇ ਇਰਾਨ ਵਿੱਚ ਜਾਰੀ ਕਸ਼ੀਦਗੀ ਮਗਰੋਂ ਵੱਡੀ ਗਿਣਤੀ ਅਮਰੀਕੀ ਫ਼ੌਜੀ ਅਲ-ਬਲਾਦ ਫੌਜੀ ਅੱਡਾ ਛੱਡ ਚੁੱਕੇ ਹਨ।

-ਏਐੱਫਪੀ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਭਾਰਤ ਹਰ ਹਮਲੇ ਦਾ ਜਵਾਬ ਦੇਣ ਦੇ ਸਮਰੱਥ: ਕੋਵਿੰਦ

ਭਾਰਤ ਹਰ ਹਮਲੇ ਦਾ ਜਵਾਬ ਦੇਣ ਦੇ ਸਮਰੱਥ: ਕੋਵਿੰਦ

ਕਰੋਨਾਵਾਇਰਸ ਦਾ ਫੈਲਾਅ ਰੋਕਣ ਲਈ ਸਰਕਾਰ ਦੇ ਉਪਰਾਲਿਆਂ ਦੀ ਸ਼ਲਾਘਾ

ਭਾਰਤ ਅਮਨ ਦਾ ਹਾਮੀ, ਪਰ ਕਿਸੇ ਵੀ ਹਿਮਾਕਤ ਦਾ ਜਵਾਬ ਦੇਣ ਦੇ ਸਮਰੱਥ: ਕੋਵਿੰਦ

ਭਾਰਤ ਅਮਨ ਦਾ ਹਾਮੀ, ਪਰ ਕਿਸੇ ਵੀ ਹਿਮਾਕਤ ਦਾ ਜਵਾਬ ਦੇਣ ਦੇ ਸਮਰੱਥ: ਕੋਵਿੰਦ

74ਵੇਂ ਆਜ਼ਾਦੀ ਦਿਹਾੜੇ ਦੀ ਪੂਰਬਲੀ ਸੰਧਿਆ ਰਾਸ਼ਟਰ ਦੇ ਨਾਂ ਸੰਬੋਧਨ ’ਚ ਰ...

ਗਹਿਲੋਤ ਸਰਕਾਰ ਨੇ ਭਰੋਸੇ ਦਾ ਵੋਟ ਜਿੱਤਿਆ

ਗਹਿਲੋਤ ਸਰਕਾਰ ਨੇ ਭਰੋਸੇ ਦਾ ਵੋਟ ਜਿੱਤਿਆ

ਜ਼ਬਾਨੀ ਵੋਟ ਨਾਲ ਸਾਬਤ ਕੀਤਾ ਬਹੁਮੱਤ

ਸ਼ਹਿਰ

View All