ਇਕ ਗੀਤ ਨਾਲ ਹਿੱਟ ਹੋਇਆ ਗਾਇਕ

ਜ਼ਿਲ੍ਹਾ ਮੁਹਾਲੀ ਦੇ ਪਿੰਡ ਤਿਉੜ ਦੇ ਨੌਜਵਾਨਾਂ ਨੇ ਜਿੱਥੇ ਫੌਜ ਵਿੱਚ ਭਰਤੀ ਹੋ ਕੇ ਪਿੰਡ ਦਾ ਨਾਂ ਰੋਸ਼ਨ ਕੀਤਾ ਹੈ, ਉਥੇ ਖੇਡਾਂ ਤੇ ਸੰਗੀਤ ਦੇ ਖੇਤਰ ਵਿੱਚ ਵੀ ਨਾਮਣਾ ਖੱਟਿਆ ਹੈ। ਇਸ ਪਿੰਡ ਦਾ ਜੰਮਪਲ ਹੈ ਗਾਇਕ ਪੰਮੀ ਬਾਦਸ਼ਾਹ। ਪਿਤਾ ਹੈੱਡ ਮਾਸਟਰ ਰੱਬੀ ਸਿੰਘ ਤੇ ਮਾਤਾ ਮਾਇਆ ਦੇਵੀ ਦੇ ਵਿਹੜੇ ਦਾ ਚਿਰਾਗ ਪੰਮੀ ਨੂੰ ਗਾਉਣ ਦਾ ਸ਼ੌਕ ਬਚਪਨ ਤੋਂ ਗਾਇਕ ਸੁਰਿੰਦਰ ਛਿੰਦਾ, ਦੁਰਗਾ ਰੰਗੀਲਾ ਤੇ ਮਰਹੂਮ ਗਾਇਕ ਅਮਰ ਸਿੰਘ ਚਮਕੀਲਾ ਦੀ ਗਾਇਕੀ ਤੋਂ ਪ੍ਰਭਾਵਿਤ ਹੋ ਕੇ ਪਿਆ। ਸਕੂਲ ਦੀ ਪੜ੍ਹਾਈ ਦੌਰਾਨ ਬਾਲ ਸਭਾ ਤੋਂ ਲੈ ਕੇ ਸਕੂਲ ਦੇ ਸਾਲਾਨਾ ਪ੍ਰੋਗਰਾਮਾਂ ਵਿੱਚ ਸਭ ਤੋਂ ਪਹਿਲਾ ਪੰਮੀ ਨੂੰ ਗਾਉਣ ਦਾ ਮੌਕਾ ਦਿੱਤਾ ਜਾਂਦਾ। ਸਕੂਲ ਅਧਿਆਪਕਾਂ ਅਤੇ ਮਾਸਟਰ ਸੋਹਨ ਲਾਲ ਖਰੜ ਵਾਲਿਆਂ ਦੀ ਹੱਲਾਸ਼ੇਰੀ ਤੇ ਪ੍ਰੇਰਨਾ ਸਦਕਾ ਅਤੇ ਮਾਪਿਆਂ ਦੇ ਸਹਿਯੋਗ ਨਾਲ ਹੀ ਉਸ ਨੇ ਗਾਇਕੀ ਦੇ ਖੇਤਰ ਵਿੱਚ ਪੈਰ ਧਰਿਆ। ਸੰਘਰਸ਼ ਦੇ ਕੰਡਿਆਲੇ ਰਾਹਾਂ ਤੇ ਤੁਰਦਾ ਹੋਇਆ ਸਫਲਤਾ ਦੇ ਮਾਰਗ ਤੇ ਚੱਲਦਿਆਂ ਪੰਜਾਬੀ ਗਾਇਕੀ ਦੇ ਖੇਤਰ ਵਿੱਚ ਸੁਗੰਧੀ ਫੁੱਲ ਵਾਂਗ ਖਿੜਿਆ। 2000 ਵਿੱਚ ਪੰਮੀ ਬਾਦਸ਼ਾਹ ਨੇ ਆਪਣੀ ਪਹਿਲੀ ਕੈਸੇਟ ‘ਚੰਡੀਗੜ੍ਹ ਪੈਣ ਤਰੀਕਾਂ’ ਟਾਈਟਲ ਨਾਲ ਸਰੋਤਿਆਂ ਦੇ ਸਨਮੁੱਖ ਕੀਤੀ। ਇੰਦਰ ਲੋਕ ਸਟੂਡੀਓ ਵਿਖੇ ਉੱਘੇ ਸੰਗੀਤਕਾਰ ਲਾਲ ਕਮਲ ਦੇ ਸੰਗੀਤ ਵਿੱਚ ਕੈਸੇਟ ਦੀ ਤਿਆਰੀ ਹੋਈ, ਜਿਸ ਵਿੱਚ ਅਲਗੋਜੇ ਤਾਰਾ ਚੰਦ ਨੇ ਅਤੇ ਤੂੰਬੀ ਦਾ ਸਾਥ ਉੱਘੇ ਗੀਤਕਾਰ ਜੈਲੀ ਮਨਜੀਤਪੁਰੀ ਨੇ ਦਿੱਤਾ। ਪਹਿਲੀ ਹਿੱਟ ਕੈਸੇਟ ਦੀਆਂ ਸੱਥਾਂ ਵਿੱਚ ਗੱਲਾਂ ਹੋਣ ਲੱਗੀਆਂ। ਗੀਤ ‘ਚੰਡੀਗੜ੍ਹ ਪੈਣ ਤਰੀਕਾਂ ਨੀ’ ਨਾਲ ਹਿੱਟ ਹੋਏ ਗਾਇਕ ਪੰਮੀ ਦੀ ਫਿਰ ਦੂਜੀ ਧਾਰਮਿਕ ਕੈਸੇਟ ‘ਸਿੰਘਾਂ ਦੀ ਗੱਡੀ’ ਮਾਰਕੀਟ ਵਿੱਚ ਆਈ। ਗਾਇਕੀ ਦੇ ਇਸ ਸਫਰ ਦੌਰਾਨ ਪੰਮੀ ਕਈ ਵਾਰ ਡਿੱਗਿਆ ਪਰ ਮਾਸਟਰ ਜੋਸ਼ੀ ਦੇ ਸਕੂਲ ਸਮੇਂ ਦੌਰਾਨ ਬੁੱਕਲ ਵਿੱਚ ਲੈ ਕੇ ਕਹੇ ਇਹ ਸ਼ਬਦ ‘ਸ਼ਾਬਾਸ਼ ਪੁੱਤਰਾ... ਸ਼ਾਬਾਸ਼, ਇਕ ਦਿਨ ਤੂੰ ਜ਼ਰੂਰ ਆਪਣੇ ਪਿੰਡ ਦਾ ਤੇ ਆਪਣੇ ਮਾਪਿਆਂ ਦਾ ਨਾਂ ਰੌਸ਼ਨ ਕਰੇਗਾ’ ਪੰਮੀ ਬਾਦਸ਼ਾਹ ਨੂੰ ਹਮੇਸ਼ਾ ਉੱਠ ਖੜ੍ਹਾ ਹੋ ਕੇ ਅੱਗੇ ਤੁਰਨ ਦੀ ਤਾਕਤ ਬਖਸ਼ਦੇ ਹਨ। ਉਸ ਦੀਆਂ ਦੋ ਹੋਰ ਕੈਸੇਟ ਵੀ ਆਈਆਂ ਹਨ।

-ਕਾਲਾ ਸਿੰਘ ਸੈਣੀ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਕਸ਼ਮੀਰ ਵਾਦੀ ਮੁੜ ਪਾਬੰਦੀਆਂ ਹੇਠ

ਕਸ਼ਮੀਰ ਵਾਦੀ ਮੁੜ ਪਾਬੰਦੀਆਂ ਹੇਠ

ਧਾਰਾ-370 ਹਟਾਉਣ ਦੀ ਪਹਿਲੀ ਵਰ੍ਹੇਗੰਢ ਤੋਂ ਦੋ ਦਿਨ ਪਹਿਲਾਂ ਕੀਤੇ ‘ਲੌਕ...

ਜ਼ਹਿਰੀਲੀ ਸ਼ਰਾਬ ਕਾਰਨ 7 ਹੋਰ ਮੌਤਾਂ

ਜ਼ਹਿਰੀਲੀ ਸ਼ਰਾਬ ਕਾਰਨ 7 ਹੋਰ ਮੌਤਾਂ

* ਮੌਤਾਂ ਦੀ ਗਿਣਤੀ ਵਧ ਕੇ 119 ਹੋਈ; * ਮੋਗਾ ਅਤੇ ਲੁਧਿਆਣਾ ਦੇ ਪੇਂਟ ਸ...

ਵਿੱਤੀ ਸੰਕਟ: ਪੰਜਾਬ ਸਰਕਾਰ ਨੇ ਤਿੰਨ ਲੱਖ ਮੁਲਾਜ਼ਮਾਂ ਦੀ ਤਨਖ਼ਾਹ ਰੋਕੀ

ਵਿੱਤੀ ਸੰਕਟ: ਪੰਜਾਬ ਸਰਕਾਰ ਨੇ ਤਿੰਨ ਲੱਖ ਮੁਲਾਜ਼ਮਾਂ ਦੀ ਤਨਖ਼ਾਹ ਰੋਕੀ

* ਕੇਵਲ ਦਰਜਾ ਚਾਰ ਮੁਲਾਜ਼ਮਾਂ ਨੂੰ ਮਿਲੇਗੀ ਤਨਖ਼ਾਹ; * ਸਰਕਾਰ ਨੂੰ 2303...

ਅਫ਼ਗਾਨਿਸਤਾਨ ’ਚ ਜੇਲ੍ਹ ’ਤੇ ਹਮਲਾ, 29 ਹਲਾਕ

ਅਫ਼ਗਾਨਿਸਤਾਨ ’ਚ ਜੇਲ੍ਹ ’ਤੇ ਹਮਲਾ, 29 ਹਲਾਕ

ਇਸਲਾਮਿਕ ਸਟੇਟ ਦੇ ਜਹਾਦੀਆਂ ਨੇ ਹਮਲੇ ਦੀ ਜ਼ਿੰਮੇਵਾਰੀ ਲਈ

ਸ਼ਹਿਰ

View All