ਆਸਟਰੇਲਿਆਈ ਮਹਿਲਾ ਕ੍ਰਿਕਟ ਕੋਚ ਮੌਟ ਨੇ ਸਮਝੌਤਾ ਵਧਾਇਆ

ਸਿਡਨੀ, 15 ਜਨਵਰੀ ਮੈਥਿਊ ਮੌਟ ਨੇ ਅੱਜ ਆਸਟਰੇਲਿਆਈ ਮਹਿਲਾ ਟੀਮ ਦੇ ਮੁੱਖ ਕੋਚ ਦੇ ਰੂਪ ’ਚ ਆਪਣਾ ਸਮਝੌਤਾ ਨਿਊਜ਼ੀਲੈਂਡ ’ਚ 2021 ਵਿੱਚ ਹੋਣ ਵਾਲੇ ਇਕ ਰੋਜ਼ਾ ਵਿਸ਼ਵ ਕੱਪ ਦੇ ਅਖ਼ੀਰ ਤੱਕ ਵਧਾ ਦਿੱਤਾ ਹੈ। ਸਾਲ 2015 ਤੋਂ ਉਹ ਟੀਮ ਨਾਲ ਜੁੜੀ ਹੋਈ ਹੈ। ਉਸ ਨੇ ਇਕ ਰੋਜ਼ਾ ਤੇ ਟਵੰਟੀ20 ਕ੍ਰਿਕਟ ਵਿੱਚ ਆਸਟਰੇਲੀਆ ਨੂੰ ਦੁਨੀਆਂ ਦੀ ਨੰਬਰ ਇਕ ਟੀਮ ਬਣਾਉਣ ’ਚ ਅਹਿਮ ਭੂਮਿਕਾ ਨਿਭਾਈ ਹੈ। ਕ੍ਰਿਕਟ ਆਸਟਰੇਲੀਆ ਦੇ ਕਾਰਜਕਾਰੀ ਜਨਰਲ ਮੈਨੇਜਰ ਬੈਨ ਓਲੀਵਰ ਨੇ ਕਿਹਾ, ‘‘ਮੌਟ ਨੂੰ ਵਿਸ਼ਵ ਕ੍ਰਿਕਟ ਵਿੱਚ ਖੇਡ ਦੇ ਸਿਖ਼ਰਲੇ ਕੋਚਾਂ ਵਿੱਚੋਂ ਇਕ ਮੰਨਿਆ ਜਾਂਦਾ ਹੈ।’’ ਉਸ ਨੇ ਆਸਟਰੇਲੀਆ ਨੂੰ 2018 ਟਵੰਟੀ20 ਵਿਸ਼ਵ ਕੱਪ ਵਿੱਚ ਜਿੱਤ ਦਿਵਾਈ ਸੀ ਅਤੇ ਟੀਮ ਫਰਵਰੀ ਵਿੱਚ ਘਰੇਲੂ ਮੈਦਾਨ ’ਚ ਆਪਣੇ ਖ਼ਿਤਾਬ ਦਾ ਬਚਾਅ ਕਰਨ ਲਈ ਉਤਰੇਗੀ। ਉਨ੍ਹਾਂ ਕਿਹਾ, ‘‘ਉਸ ਦੇ ਮਾਰਗਦਰਸ਼ਨ ਵਿੱਚ ਆਸਟਰੇਲਿਆਈ ਮਹਿਲਾ ਟੀਮ ਦੇ ਖੇਡ ਵਿੱਚ ਕਾਫੀ ਵਿਕਾਸ ਹੋਇਆ ਹੈ। ਮੌਟ ਨੇ ਇਸ ’ਚ ਅਹਿਮ ਭੂਮਿਕਾ ਅਦਾਲ ਕੀਤੀ ਹੈ।’’ ਟੀ20 ਵਿਸ਼ਵ ਕੱਪ ਸਿਡਨੀ ਵਿੱਚ ਸ਼ੁਰੂ ਹੋਵੇਗਾ ਜਿਸ ਵਿੱਚ 21 ਫਰਵਰੀ ਨੂੰ ਆਸਟਰੇਲੀਆ ਦਾ ਸਾਹਮਣਾ ਭਾਰਤੀ ਮਹਿਲਾ ਟੀਮ ਨਾਲ ਹੋਵੇਗਾ। -ਏਐੱਫਪੀ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਭਾਰਤ ਹਰ ਹਮਲੇ ਦਾ ਜਵਾਬ ਦੇਣ ਦੇ ਸਮਰੱਥ: ਕੋਵਿੰਦ

ਭਾਰਤ ਹਰ ਹਮਲੇ ਦਾ ਜਵਾਬ ਦੇਣ ਦੇ ਸਮਰੱਥ: ਕੋਵਿੰਦ

ਕਰੋਨਾਵਾਇਰਸ ਦਾ ਫੈਲਾਅ ਰੋਕਣ ਲਈ ਸਰਕਾਰ ਦੇ ਉਪਰਾਲਿਆਂ ਦੀ ਸ਼ਲਾਘਾ

ਗਹਿਲੋਤ ਸਰਕਾਰ ਨੇ ਭਰੋਸੇ ਦਾ ਵੋਟ ਜਿੱਤਿਆ

ਗਹਿਲੋਤ ਸਰਕਾਰ ਨੇ ਭਰੋਸੇ ਦਾ ਵੋਟ ਜਿੱਤਿਆ

ਜ਼ਬਾਨੀ ਵੋਟ ਨਾਲ ਸਾਬਤ ਕੀਤਾ ਬਹੁਮੱਤ

ਸਮਾਰਟ ਜੁਗਤ: ਪੰਜਾਬ ਸਰਕਾਰ ਦੀ ਅੱਖ ਆਫ਼ਤ ਰਾਹਤ ਫ਼ੰਡਾਂ ’ਤੇ

ਸਮਾਰਟ ਜੁਗਤ: ਪੰਜਾਬ ਸਰਕਾਰ ਦੀ ਅੱਖ ਆਫ਼ਤ ਰਾਹਤ ਫ਼ੰਡਾਂ ’ਤੇ

ਮੰਤਰੀ ਮੰਡਲ ਨੇ ਫੋਨਾਂ ਦੀ ਖ਼ਰੀਦ ਵਾਸਤੇ ਫੰਡ ਦੀ ਵਰਤੋਂ ਨੂੰ ਦਿੱਤੀ ਪ੍...

ਸ਼ਹਿਰ

View All